KYC ਐਪ ਰਾਹੀਂ ਪੰਜਾਬ ਦੇ ਕਿਸੇ ਵੀ ਉਮੀਦਵਾਰ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ : ਸਿਬਿਨ ਸੀ

Wednesday, May 15, 2024 - 01:46 PM (IST)

KYC ਐਪ ਰਾਹੀਂ ਪੰਜਾਬ ਦੇ ਕਿਸੇ ਵੀ ਉਮੀਦਵਾਰ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ : ਸਿਬਿਨ ਸੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਚਲਾਏ ਜਾ ਰਹੇ ਪੋਡਕਾਸਟ ਦਾ ਚੌਥਾ ਐਪੀਸੋਡ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂ-ਟਿਊਬ) ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਐਪੀਸੋਡ 'ਚ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਕੇ. ਵਾਈ. ਸੀ, ਸਕਸ਼ਮ, ਵੋਟਰ ਹੈਲਪਲਾਈਨ ਅਤੇ ਚੋਣ ਕਮਿਸ਼ਨ ਦੇ ਵੱਖ-ਵੱਖ ਮੋਬਾਇਲ ਐਪਾਂ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : 'ਲੂ' ਚੱਲਣ ਨੂੰ ਲੈ ਕੇ ਆਈ ਵੱਡੀ ਅਪਡੇਟ, BP-ਦਿਲ ਦੇ ਮਰੀਜ਼ਾਂ ਲਈ ਜਾਰੀ ਹੋਈ ਐਡਵਾਈਜ਼ਰੀ, ਹੋ ਜਾਓ Alert

ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮੀਦਵਾਰ ਦੇ ਵੇਰਵੇ ਅਤੇ ਜਮ੍ਹਾਂ ਕਰਵਾਏ ਐਫੀਡੇਵਿਟਾਂ ਬਾਬਤ ਕੇ. ਵਾਈ. ਸੀ ਐਪ (ਨੋ ਯੂਅਰ ਕੈਂਡੀਡੇਟ-ਆਪਣੇ ਉਮੀਦਵਾਰ ਨੂੰ ਜਾਣੋ) ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਐਪ ਨੂੰ ਐਨਡ੍ਰਾਇਡ/ਆਈਫੋਨ ਮੋਬਾਇਲ 'ਚ ਡਾਊਨਲੋਡ ਕਰਕੇ ਆਸਾਨ ਤਰੀਕੇ ਨਾਲ ਉਮੀਦਵਾਰਾਂ ਦੇ ਵੇਰਵੇ ਹਾਸਲ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ ਨੇ ਹੋਰ ਵੀ ਕਈ ਐਪਾਂ ਬਾਰੇ ਆਸਾਨ ਭਾਸ਼ਾ ਵਿਚ ਬਹੁਤ ਰੌਚਕ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਚੱਲਦੀ ਟਰੇਨ 'ਚ ਗਰਭਵਤੀ ਔਰਤ ਨੂੰ ਲੱਗੀਆਂ ਜਣੇਪੇ ਦੀਆਂ ਦਰਦਾਂ, ਨਾਲ ਬੈਠੀਆਂ ਔਰਤਾਂ ਨੇ ਕਰਵਾਈ ਡਿਲੀਵਰੀ (ਵੀਡੀਓ)

ਸਿਬਿਨ ਸੀ ਨੇ ਇਸ ਐਪੀਸੋਡ 'ਚ ਆਈ. ਟੀ. ਖੇਤਰ ਦੀਆਂ ਕਈ ਪਹਿਲ ਕਦਮੀਆਂ ਬਾਬਤ ਵੀ ਜਾਣਕਾਰੀ ਸਾਂਝੀ ਕੀਤੀ ਹੈ, ਜੋ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਬਹੁਤ ਵਧੀਆਂ ਬੰਦੋਬਸਤ ਕੀਤੇ ਜਾ ਰਹੇ ਹਨ ਇਸ ਲਈ ਸਾਰੇ ਵੋਟਰ 1 ਜੂਨ ਨੂੰ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨ ਤੇ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪੂਰਤੀ ਵਿਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਚੋਣਾਂ ਬਾਬਤ ਤਾਜ਼ੀ ਅਤੇ ਪੁਖ਼ਤਾ ਜਾਣਕਾਰੀ ਹਾਸਲ ਕਰਨ ਲਈ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਚਲਾਏ ਜਾ ਰਹੇ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਤੇ ਯੂ-ਟਿਊਬ) ਅਤੇ ਵਟਸਐਪ ਚੈੱਨਲ 'ਚੀਫ਼ ਇਲੈਕਟੋਰਲ ਅਫ਼ਸਰ, ਪੰਜਾਬ' ਨੂੰ ਜ਼ਰੂਰ ਫਾਲੋ/ਸਬਸਕ੍ਰਾਈਬ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


author

Babita

Content Editor

Related News