ਬਾਇਰਨ ਮਿਊਨਿਖ ਨੂੰ ਹਰਾ ਕੇ ਰੀਅਲ ਮੈਡਰਿਡ ਚੈਂਪੀਅਨਜ਼ ਲੀਗ ਦੇ ਫਾਈਨਲ 'ਚ ਪੁੱਜਾ

Thursday, May 09, 2024 - 01:44 PM (IST)

ਬਾਇਰਨ ਮਿਊਨਿਖ ਨੂੰ ਹਰਾ ਕੇ ਰੀਅਲ ਮੈਡਰਿਡ ਚੈਂਪੀਅਨਜ਼ ਲੀਗ ਦੇ ਫਾਈਨਲ 'ਚ ਪੁੱਜਾ

ਮੈਡ੍ਰਿਡ- ਰੀਅਲ ਮੈਡਰਿਡ ਨੇ ਸੈਮੀਫਾਈਨਲ ਦੇ ਦੂਜੇ ਗੇੜ 'ਚ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਬਾਇਰਨ ਮਿਊਨਿਖ ਨੂੰ 2-1 ਨਾਲ ਹਰਾ ਕੇ ਚੈਂਪੀਅਨਜ਼ ਲੀਗ ਫੁੱਟਬਾਲ ਦੇ ਤਿੰਨ ਸੀਜ਼ਨਾਂ ਵਿੱਚ ਦੂਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ। ਮੈਡਰਿਡ ਨੇ ਕੁੱਲ ਮਿਲਾ ਕੇ 4-3 ਨਾਲ ਜਿੱਤ ਦਰਜ ਕੀਤੀ। ਅਲਫੋਂਸੋ ਡੇਵਿਸ ਨੇ 68ਵੇਂ ਮਿੰਟ ਵਿੱਚ ਬਾਇਰਨ ਨੂੰ ਬੜ੍ਹਤ ਦਿਵਾਈ। ਬਾਇਰਨ ਦੀ ਜਿੱਤ ਲਗਭਗ ਤੈਅ ਲੱਗ ਰਹੀ ਸੀ ਪਰ ਜੋਸੇਲੂ ਨੇ 88ਵੇਂ ਮਿੰਟ ਵਿੱਚ ਰੀਅਲ ਮੈਡਰਿਡ ਲਈ ਬਰਾਬਰੀ ਕਰ ਦਿੱਤੀ। ਜੋਸੇਲੂ ਨੇ ਇੰਜਰੀ ਟਾਈਮ ਦੇ ਪਹਿਲੇ ਹੀ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਰੀਅਲ ਮੈਡਰਿਡ ਦੀ ਜਿੱਤ ਅਤੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਲੰਡਨ 'ਚ 1 ਜੂਨ ਨੂੰ ਫਾਈਨਲ 'ਚ ਰੀਅਲ ਮੈਡਰਿਡ ਦਾ ਸਾਹਮਣਾ ਬੋਰੂਸੀਆ ਡਾਰਟਮੰਡ ਨਾਲ ਹੋਵੇਗਾ। 


author

Tarsem Singh

Content Editor

Related News