ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀਆਂ ਉਹ ਖ਼ੂਬਸੂਰਤ ਥਾਵਾਂ, ਜਿਨ੍ਹਾਂ ਦੇ ਨਜ਼ਾਰੇ ਹਰ ਕਿਸੇ ਨੂੰ ਕੀਲ ਲੈਣਗੇ (ਤਸਵੀਰਾਂ)

Thursday, May 02, 2024 - 01:29 PM (IST)

ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ ਸ਼ਹਿਰ ਆਪਣੀ ਖ਼ੂਬਸੂਰਤੀ ਅਤੇ ਸਾਫ਼-ਸਫ਼ਾਈ ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ। ਇੱਥੋਂ ਦਾ ਖੁੱਲ੍ਹਾ ਵਾਤਾਵਰਣ ਅਤੇ ਕੁਦਰਤੀ ਬਹਾਰਾਂ ਹਰ ਕਿਸੇ ਦੇ ਮਨ ਨੂੰ ਕੀਲ ਲੈਂਦੀਆਂ ਹਨ। ਇਸ ਸ਼ਹਿਰ 'ਚ ਕੁਝ ਅਜਿਹੀਆਂ ਖੂਬਸੂਰਤ ਥਾਵਾਂ ਹਨ, ਜਿਨ੍ਹਾਂ ਦੇ ਨਜ਼ਾਰੇ ਦੇਖ ਕੇ ਜਿੰਨਾ ਅੱਖਾਂ ਨੂੰ ਚੈਨ ਮਿਲਦਾ ਹੈ, ਓਨਾ ਹੀ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ।
1. ਸੁਖਨਾ ਝੀਲ
ਸ਼ਿਵਾਲਿਕ ਪਹਾੜੀਆਂ ਦੇ ਹੇਠਲੇ ਹਿੱਸੇ 'ਚ ਸਥਿਤ ਝੀਲਾਂ 'ਚੋਂ ਸਭ ਤੋਂ ਖ਼ੂਬਸੂਰਤ ਸੁਖਨਾ ਝੀਲ ਹੈ। ਇਹ ਝੀਲ 3 ਕਿਲੋਮੀਟਰ ਲੰਬੀ ਹੈ। ਝੀਲ ਦੇ ਸ਼ਾਂਤ ਮਾਹੌਲ 'ਚ ਪੰਛੀਆਂ ਦਾ ਚਹਿਕਣਾ ਹਰ ਕਿਸੇ ਨੂੰ ਪਿਆਰਾ ਲੱਗਦਾ ਹੈ। ਝੀਲ ਦੇ ਪਾਣੀ 'ਚ ਲੋਕਾਂ ਵਲੋਂ ਬੋਟਿੰਗ, ਵਾਟਰ ਸਕੀਇੰਗ ਕੀਤੀ ਜਾਂਦੀ ਹੈ। ਝੀਲ 'ਤੇ ਸਵੇਰੇ ਅਤੇ ਸ਼ਾਮ ਦੇ ਸਮੇਂ ਲੋਕਾਂ ਦੀ ਵੱਡੀ ਭੀੜ ਲੱਗੀ ਰਹਿੰਦੀ ਹੈ। ਦਿਨ ਭਰ ਦੇ ਕੰਮਾਂ-ਕਾਰਾਂ ਨੂੰ ਥੱਕ ਕੇ ਲੋਕ ਇਸ ਝੀਲ 'ਤੇ ਆ ਕੇ ਖੁਸ਼ੀ ਮਹਿਸੂਸ ਕਰਦੇ ਹਨ। 

PunjabKesari

ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦੇ ਵੇਰਵੇ ਪੇਸ਼ ਕਰਨ ਦੇ ਹੁਕਮ
2. ਰਾਕ ਗਾਰਡਨ
ਚੰਡੀਗੜ੍ਹ 'ਚ ਨੇਕ ਚੰਦ ਵਲੋਂ ਬਣਾਇਆ ਰਾਕ ਗਾਰਡਨ ਪੁਰਾਣੀਆਂ ਮੂਰਤੀਆਂ ਅਤੇ ਕਲਾ ਕ੍ਰਿਤੀਆਂ ਤੋਂ ਬਣਿਆ ਹੋਇਆ ਹੈ। ਇੱਥੇ ਸਾਰੀਆਂ ਚੀਜ਼ਾਂ ਉਦਯੋਗਿਕ ਅਤੇ ਘਰੇਲੂ ਕਚਰੇ ਤੋਂ ਬਣਾਈਆਂ ਗਈਆਂ ਹਨ। ਨੇਕਚੰਦ ਨੇ ਇਸ ਨੂੰ 1957 'ਚ ਬਣਾਇਆ ਸੀ, ਹੁਣ ਸਰਕਾਰ ਨੇ ਇਸ ਨੂੰ ਆਪਣੇ ਹੱਥਾਂ 'ਚ ਲੈ ਲਿਆ ਹੈ। ਇੱਥੇ ਆਪਸ 'ਚ ਇਕ-ਦੂਜੇ ਨਾਲ ਜੁੜੇ ਗਲਿਆਰੇ ਅਤੇ ਕਲਾ ਕ੍ਰਿਤੀਆਂ ਸੈਲਾਨੀਆਂ ਦੀਆਂ ਨਜ਼ਰਾਂ ਬੰਨ੍ਹ ਲੈਂਦੀਆਂ ਹਨ।

PunjabKesari
3. ਰੋਜ਼ ਗਾਰਡਨ
ਸ਼ਹਿਰ 'ਚ ਜ਼ਾਕਿਰ ਹੁਸੈਨ ਰੋਜ਼ ਗਾਰਡਨ ਗੁਲਾਬ ਨੂੰ ਪਸੰਦ ਕਰਨ ਵਾਲਿਆਂ ਲਈ ਇਕ ਖ਼ੂਬਸੂਰਤ ਜਗ੍ਹਾ ਹੈ। ਇਸ ਗਾਰਡਨ 'ਚ 1600 ਤੋਂ ਜ਼ਿਆਦਾਂ ਕਿਸਮਾਂ ਦੇ ਗੁਲਾਬ ਹਨ, ਜਿਨ੍ਹਾਂ ਦੀ ਖੁਸ਼ਬੂ ਅਤੇ ਖ਼ੂਬਸੂਰਤੀ ਕਿਸੇ ਵੀ ਸੈਲਾਨੀ ਦੇ ਦਿਲੋ-ਦਿਮਾਗ 'ਤੇ ਛਾ ਜਾਂਦੀ ਹੈ। ਇੱਥੇ ਹਰ ਸਾਲ ਰੋਜ਼ ਫੈਸਟੀਵਲ ਮਨਾਇਆ ਜਾਂਦਾ ਹੈ, ਜਿਸ 'ਚ ਫੁੱਲਾਂ ਦੀ ਖੂਬ ਸਜ਼ਾਵਟ ਕੀਤੀ ਜਾਂਦੀ ਹੈ।

PunjabKesari

ਇਹ ਵੀ ਪੜ੍ਹੋ : ਲੁਧਿਆਣਾ 'ਚ ਜ਼ੋਰਦਾਰ ਧਮਾਕਿਆਂ ਮਗਰੋਂ ਮਚੀ ਹਾਹਾਕਾਰ, ਭੱਜ ਕੇ ਗਲੀਆਂ 'ਚ ਨਿਕਲ ਆਏ ਲੋਕ
4. ਗਾਰਡਨ ਆਫ ਫਰੈਗਰੈਂਸ
ਚੰਡੀਗੜ੍ਹ ਆਉਣ ਵਾਲੇ ਸੈਲਾਨੀਆਂ ਲਈ 'ਗਾਰਡਨ ਆਫ ਫਰੈਗਰੈਂਸ' ਇਕ ਖ਼ੂਬਸੂਰਤ ਥਾਂ ਹੈ। ਇਹ ਚੰਡੀਗੜ੍ਹ ਦੇ ਤਿੰਨ ਮੁੱਖ ਗਾਰਡਨਾਂ 'ਚੋਂ ਇੱਕ ਹੈ। ਇੱਥੇ ਸਵੇਰੇ-ਸ਼ਾਮ ਸਥਾਨਕ ਲੋਕ ਵੱਡੀ ਗਿਣਤੀ 'ਚ ਪਿਕਨਿਕ ਮਨਾਉਣ ਲਈ ਆਉਂਦੇ ਹਨ। ਗਾਰਡਨ 'ਚ ਕਈ ਕਿਸਮਾਂ ਦੇ ਪੌਦੇ ਅਤੇ ਦਰੱਖਤਾਂ ਦੀ ਖੁਸ਼ਬੂ ਨਾਲ ਹਰ ਕੋਈ ਕੀਲਿਆ ਜਾਂਦਾ ਹੈ।
PunjabKesari

5. ਇੰਟਰਨੈਸ਼ਨਲ ਡੌਲ ਮਿਊਜ਼ੀਅਮ
ਡੌਲ ਮਿਊਜ਼ੀਅਮ ਸਾਲ 2017 'ਚ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਓਪਨ ਕੀਤਾ ਗਿਆ ਸੀ, ਜਿਸ ਅੰਦਰ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਸੰਸਕ੍ਰਿਤੀ ਨੂੰ ਪੇਸ਼ ਕਰਦੀਆਂ ਕੱਪੜਿਆਂ ਦੀਆਂ ਗੁੱਡੀਆਂ ਬਣਾ ਕੇ ਰੱਖੀਆਂ ਗਈਆਂ ਹਨ। ਡੌਲ ਮਿਊਜ਼ੀਅਮ 'ਚ ਕਰੀਬ ਇਨਸਾਨ ਅਤੇ ਜਾਨਵਰਾਂ ਤੋਂ ਲੈ ਕੇ ਸਾਡੀ ਪੁਰਾਣੀ ਸੰਸਕ੍ਰਿਤੀ ਨੂੰ ਗੁੱਡੀਆਂ ਦੇ ਰਾਹੀਂ ਦਿਖਾਇਆ ਗਿਆ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News