ਮਿਸ ਅਤੇ ਮਿਸੇਜ ਪੰਜਾਬਣ ਯੂਰਪ ਦਾ ਗਰੈਂਡ ਫਾਈਨਲ ਇਟਲੀ ਵਿਖੇ ਸੰਪੰਨ

04/28/2024 4:56:24 PM

ਰੋਮ (ਦਲਵੀਰ ਕੈਂਥ): ਡਿਜੀਟਲ ਮੀਡੀਆ ਹਾਊਸ ਵਲੋਂ ਮਿਸ ਅਤੇ ਮਿਸੇਜ ਪੰਜਾਬਣ ਯੂਰਪ ਦਾ ਗਰੈਂਡ ਫਾਈਨਲ ਇਟਲੀ ਦੇ ਕਿੰਗ ਪੈਲੇਸ, ਕਰੇਮੋਨਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਯੂਰਪ ਅਤੇ ਇੰਗਲੈਂਡ ਦੇ ਵੱਖ-ਵੱਖ ਦੇਸ਼ਾਂ ਤੋਂ ਚੁਣ ਕੇ ਆਈਆਂ 24 ਪੰਜਾਬਣਾਂ ਨੇ ਭਾਗ ਲਿਆ। ਇਸ ਮੁਕਾਬਲੇ ਉਪਰੰਤ ਮੁੱਖ ਪ੍ਰਬੰਧਕ ਰਣਜੀਤ ਸਿੰਘ ਧਾਲੀਵਾਲ ਨੇ ਪ੍ਰੈਸ ਨੂੰ ਭੇਜੇ ਬਿਆਨ ਵਿੱਚ ਦੱਸਿਆ ਕਿ ਇਸ ਮੁਕਾਬਲੇ ਵਿੱਚੋਂ ਮਿਸ ਪੰਜਾਬਣ ਯੂਰਪ 2024 ਲਈ ਬੈਲਜੀਅਮ ਦੀ ਹਰਪ੍ਰੀਤ ਕੌਰ ਜੇਤੂ ਰਹੀ, ਅਸਟਰੀਆ ਦੀ ਕਿਰਨ ਬਨਵੈਤ ਨੇ ਦੂਜਾ ਜਦਕਿ ਅਮਨਪ੍ਰੀਤ ਕੌਰ ਸਪੇਨ ਅਤੇ ਕੋਮਲਪ੍ਰੀਤ ਕੌਰ ਇਟਲੀ ਨੂੰ ਸਾਂਝੇ ਤੌਰ 'ਤੇ ਤੀਜਾ ਸਥਾਨ ਦਿੱਤਾ ਗਿਆ। 

PunjabKesari

ਇਸੇ ਤਰ੍ਹਾਂ ਮਿਸੇਜ ਪੰਜਾਬਣ ਯੂਰਪ 2024 ਲਈ ਪਵਨਦੀਪ ਕੌਰ ਯੂ.ਕੇ ਅਤੇ ਵੰਦਨਾ ਸ਼ਰਮਾ ਅਸਟਰੀਆ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨਿਆ ਗਿਆ, ਜਦਕਿ ਸਰਪ੍ਰੀਤ ਕੌਰ ਬੈਲਜੀਅਮ ਨੇ ਦੂਜਾ ਅਤੇ ਮੋਹਨਦੀਪ ਕੌਰ ਇਟਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸ. ਧਾਲੀਵਾਲ ਨੇ ਦੱਸਿਆ ਕਿ ਇਹ ਮੁਕਾਬਲਾ ਪੰਜਾਬੀ ਸੱਭਿਆਚਾਰ ਨੂੰ ਯੂਰਪ ਭਰ ਵਿੱਚ ਪ੍ਰਫੁਲਿਤ ਕਰਨ ਹਿੱਤ ਕਰਵਾਉਂਦੇ ਹਨ ਅਤੇ ਇਸ ਮੁਕਾਬਲੇ ਵਿੱਚ ਸੀਰਤ ਅਤੇ ਹੁਨਰ ਨੂੰ ਮੁੱਖ ਰੱਖਿਆ ਜਾਂਦਾ ਹੈ। ਇਨ੍ਹਾਂ ਮੁਕਾਬਲਿਆਂ ਦੀ ਟੀ ਵੀ ਪ੍ਰਜੈਂਟਰ ਰੂਪਦਵਿੰਦਰ ਕੌਰ ਯੂ.ਕੇ, ਮੀਡੀਆ ਡਾਇਰੈਕਟਰ ਬਲਦੇਵ ਸਿੰਘ, ਪੰਜਾਬੀ ਗਾਇਕ ਜੈ ਕਾਹਲੋਂ, ਈਸ਼ਾ ਕੰਡਾ ਡੈਨਮਾਰਕ ਅਤੇ ਅਨਿਲ ਕੁਮਾਰ ਲੋਧੀ ਨੇ ਜੱਜਮੈਂਟ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਸਰਬਜੀਤ ਸਿੰਘ ਢੱਕ ਨੇ ਬਾਖੂਬੀ ਨਿਭਾਈ। ਗਾਇਕ ਜੈ ਕਾਹਲੋਂ ਅਤੇ ਉੱਘੀ ਗਾਇਕ ਮਨਦੀਪ ਕੌਰ ਮਾਸ਼ੀਵਾੜਾ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਇਰਾਕ 'ਚ ਸਮਲਿੰਗੀ ਸਬੰਧਾਂ 'ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ, ਅਮਰੀਕਾ ਨੇ ਕੀਤੀ ਆਲੋਚਨਾ

ਉਪਰੋਕਤ ਜੇਤੂਆਂ ਤੋਂ ਇਲਾਵਾ ਮਿਸ ਪੰਜਾਬਣ ਯੂਰਪ ਕੈਟਾਗਰੀ ਵਿੱਚ ਜਸਪ੍ਰੀਤ ਕੌਰ ਨੂੰ ਗਿੱਧਿਆਂ ਦੀ ਰਾਨੀ, ਸਵਿਤਾ ਆਰੀਆ (ਸਮਾਰਟ ਪੰਜਾਬਣ), ਸ਼ਭਨਮ ਲਾਲ (ਪੰਜਾਬੀ ਰਤਨ), ਸੋਨੀਆ ਕੁਮਾਰ (ਜੁਝਾਰੂ ਪੰਜਾਬਣ),ਨਵਦੀਪ ਕੌਰ (ਸੋਸ਼ਲ ਮੀਡੀਆ ਦੀ ਰਾਣੀ) ਅਤੇ ਸੁਖਵਿੰਦਰ ਕੌਰ ਨੂੰ ਆਵਾਜ ਪੰਜਾਬ ਦੀ ਐਵਾਰਡ ਦਿੱਤੇ ਗਏ। ਇਸੇ ਤਰਾਂ ਮਿਸੇਜ ਯੂਰਪ ਪੰਜਾਬਣ ਕੈਟਾਗਰੀ ਵਿੱਚ ਮਨਦੀਪ ਕੌਰ (ਖੁਸ਼ਦਿਲ ਪੰਜਾਬਣ), ਪਰਮਿੰਦਰ ਕੌਰ (ਰੂਹ ਪੰਜਾਬ ਦੀ), ਅਨੂੰ ਡੋਗਰਾ (ਗਿੱਧੇ ਦੀ ਰਾਨੀ),ਅਨਸ਼ੁਲਾ ਸ਼ਰਮਾ (ਸਮਾਰਟ ਪੰਜਾਬਣ), ਜੈ ਪ੍ਰੀਤ ਬੇਦੀ (ਸੀਰਤ ਪੰਜਾਬ ਦੀ), ਨੀਤੂ ਸ਼ਰਮਾ (ਪੰਜਾਬੀ ਰਤਨ), ਪ੍ਰਭਜੋਤ ਕੌਰ (ਹਰਮਨ ਪਿਆਰੀ ਪੰਜਾਬਣ), ਰਮਨਦੀਪ ਕੌਰ (ਸ਼ਾਨ ਪੰਜਾਬ ਦੀ), ਸੁਖਮਿੰਦਰ ਕੌਰ (ਰੇਸਿੰਗ ਸਟਾਰ) ਅਤੇ ਵਰਿੰਦਰ ਕੀਰ ਨੂੰ ਮਾਣ ਪੰਜਾਬ ਦਾ ਐਵਾਰਡ ਦਿੱਤੇ ਗਏ। ਸਿੰਘ ਡਿਜੀਟਲ ਮੀਡੀਆਂ ਹਾਊਸ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ, ਪ੍ਰਧਾਨ ਸਿਮਰਨ ਕੌਰ ਧਾਲੀਵਾਲ ਅਤੇ ਰਿੰਕੂ ਸੈਣੀ ਨੇ ਇਟਲੀ ਦੇ ਪੰਜਾਬੀ ਭਾਈਚਾਰੇ ਅਤੇ ਯੂਰਪ ਭਰ ਤੋਂ ਪਹੁੰਚੀਆਂ ਪ੍ਰਤੀਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਭਾਰਤੀ ਕੌਂਸਲੇਟ ਜਨਰਲ, ਮਿਲਾਨ ਵੀ ਆਪਣੇ ਪਰਿਵਾਰ ਸਮੇਤ ਪਹੁੰਚੇ ਅਤੇ ਉਨ੍ਹਾਂ ਜੇਤੂ ਲੜਕੀਆਂ ਦਾ ਸਨਮਾਨ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News