ਕੁਝ ਲੋਕ ਬੰਗਲਾਦੇਸ਼ ਦੇ ਭਾਰਤ ਦੌਰੇ ਨੂੰ ਨੁਕਸਾਨ ਪੁਹੰਚਣ ਦੀ ਕਰ ਰਹੇ ਕੋਸ਼ਿਸ਼ : BCB ਮੁਖੀ

10/28/2019 7:05:25 PM

ਢਾਕਾ— ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਮੁਖੀ ਨਜਮੁਲ ਹਸਨ ਨੇ ਦੋਸ਼ ਲਾਇਆ ਹੈ ਕਿ ਬੰਗਲਾਦੇਸ਼ ਦੇ ਆਗਾਮੀ ਭਾਰਤ ਦੌਰੇ ਨੂੰ ਨੁਕਸਾਨ ਪੁਹੰਚਣ ਦੀ ਲਗਾਤਾਰ ਕੋਸ਼ਿਸ ਕੀਤੀ ਜਾ ਰਹੀ ਹੈ ਤੇ ਦੇਸ਼ ਦੇ ਚੋਟੀ ਦੇ ਕ੍ਰਿਕਟਰਾਂ ਦੀ 11 ਅੰਕਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਇਸਦਾ ਹਿੱਸਾ ਹੈ। 3 ਟੀ-20 ਤੇ 2 ਟੈਸਟਾਂ ਦੇ ਬੰਗਲਾਦੇਸ਼ ਦੇ ਚਾਰ ਹਫਤੇ ਦੇ ਭਾਰਤ ਦੌਰੇ ਤੋਂ ਪਹਿਲਾਂ ਬੰਗਲਾਦੇਸ਼ ਦੇ ਖਿਡਾਰੀਆਂ ਨੇ ਕੌਮਾਂਤਰੀ ਤੇ ਪਹਿਲੀ ਸ਼੍ਰੇਣੀ ਪੱਧਰ 'ਤੇ ਬਿਹਤਰ ਤਨਖਾਹ ਨੂੰ ਲੈ ਕੇ ਹੜਤਾਲ ਕੀਤੀ ਸੀ ਪਰ ਬੀ. ਸੀ. ਬੀ. ਦੇ ਮੰਗਾਂ ਮੰਨਣ 'ਤੇ ਸਹਿਮਤ ਹੋਣ ਤੋਂ ਬਾਅਦ ਇਸ ਨੂੰ ਵਾਪਸ ਲੈ ਲਿਆ ਸੀ।

PunjabKesari

ਹਸਨ ਨੇ ਇੱਥੇ ਕਿਹਾ, ''ਤੁਸੀਂ ਲੋਕਾਂ (ਮੀਡੀਆ) ਨੇ ਭਾਰਤ ਦੌਰੇ ਨੂੰ ਲੈ ਕੇ ਅਜੇ ਤਕ ਕੁਝ ਨਹੀਂ ਦੇਖਿਆ ਹੈ। ਇੰਤਜ਼ਾਰ ਕਰੋ ਤੇ ਦੇਖੋ। ਜੇਕਰ ਮੈਂ ਕਹਿ ਰਿਹਾ ਹਾਂ ਕਿ ਮੇਰੇ ਕੋਲ ਸੂਚਨਾ ਹੈ ਕਿ ਇਹ ਭਾਰਤੀ ਦੌਰੇ ਨੂੰ ਨੁਕਸਾਨ ਪਹੁੰਚਣ ਦੀ ਚਾਲ ਹੈ ਤਾਂ ਤੁਹਾਨੂੰ ਮੇਰੇ 'ਤੇ ਭਰੋਸਾ ਕਰਨਾ ਚਾਹੀਦਾ ਹੈ।'' ਉਹ ਅਜਿਹਾ ਕਿਉਂ ਸੋਚਦੇ ਹਨ ਜਦੋਂ ਇਸ ਬਾਰੇ ਵਿਚ ਵਿਸਥਾਰ ਨਾਲ ਦੱਸਣ ਨੂੰ ਕਿਹਾ ਗਿਆ ਤਾਂ ਹਸਨ ਨੇ ਸ਼ੱਕ ਜਤਾਇਆ ਹੈ ਕਿ ਜਿਸ ਤਰ੍ਹਾਂ ਸੀਨੀਅਰ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਆਪਣੀ ਪਤਨੀ ਦੇ ਗਰਭਵਤੀ ਹੋਣ ਦਾ ਹਵਾਲਾ ਦੇ ਕੇ ਦੌਰੇ ਤੋਂ ਹਟ ਗਿਆ ਜਦਕਿ ਸ਼ੁਰੂਆਤ ਵਿਚ ਉਹ ਸਿਰਫ ਆਖਰੀ ਟੈਸਟ ਵਿਚੋਂ ਬਾਹਰ ਰਹਿਣ 'ਤੇ ਸਹਿਮਤ ਹੋਇਆ ਸੀ।

PunjabKesari

ਹਸਨ ਨੇ ਕਿਹਾ, ''ਤਮੀਮ ਨੇ ਸ਼ੁਰੂਆਤ ਵਿਚ ਮੈਨੂੰ ਦੱਸਿਆ ਸੀ ਕਿ ਉਹ ਆਪਣੇ ਬੱਚੇ ਦੇ ਜਨਮ ਕਾਰਣ ਸਿਰਫ ਦੂਜੇ ਟੈਸਟ  ਵਿਚੋਂ ਬਾਹਰ ਰਹੇਗਾ ਹਾਲਾਂਕਿ ਖਿਡਾਰੀਆਂ ਨਾਲ ਮੀਟਿੰਗ ਤੋਂ ਬਾਅਦ ਤਮੀਮ ਮੇਰੇ ਕਮਰੇ ਵਿਚ ਆਇਆ ਤੇ ਕਿਹਾ ਕਿ ਉਹ ਪੂਰੇ ਦੌਰ ਵਿਚੋਂ ਬਾਹਰ ਰਹਿਣਾ ਚਾਹੁੰਦਾ ਹੈ। ਮੈਂ ਉਸ ਤੋਂ ਪੁੱਛਿਆ ਕਿ 'ਅਜਿਹਾ ਕਿਉਂ'? ਪਰ ਉਸ ਨੇ ਸਿਰਫ ਇੰਨਾ ਹੀ ਕਿਹਾ ਕਿ ਉਹ ਨਹੀਂ ਜਾਵੇਗਾ।''


Related News