ਵੱਡਾ ਖ਼ੁਲਾਸਾ : ਬੰਗਲਾਦੇਸ਼ ਤੋਂ ਡੋਨਰ ਲਿਆ ਕੇ ਕੱਢੀ ਜਾਂਦੀ ਸੀ ਕਿਡਨੀ, 10 ਲੱਖ ''ਚ ਹੁੰਦਾ ਸੀ ਸੌਦਾ

04/05/2024 11:36:57 AM

ਗੁਰੂਗ੍ਰਾਮ (ਵਾਰਤਾ)- ਹਰਿਆਣਾ ਦੇ ਗੁਰੂਗ੍ਰਾਮ 'ਚ ਸੀ.ਐੱਮ. ਫਲਾਇੰਗ ਸਕੁਐਡ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਗੁਰਦੇ ਦੀ 'ਖਰੀਦ-ਫਰੋਖਤ' ਦੇ ਇਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰਤ ਸੂਤਰਾਂ ਅਨੁਸਾਰ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਸੀ.ਐੱਮ. ਫਲਾਇੰਗ ਸਕੁਐਡ ਅਤੇ ਸਿਹਤ ਵਿਭਾਗ ਦੀ ਟੀਮ ਨੇ ਸੈਕਟਰ 39 ਸਥਿਤ ਬਬਲੀਨ ਨਾਮੀ ਗੈਸਟ ਹਾਊਸ 'ਚ ਛਾਪੇਮਾਰੀ ਕੀਤੀ। ਜਿੱਥੇ ਚਾਰ ਅਜਿਹੇ ਲੋਕ ਮਿਲੇ ਜੋ ਜਾਂ ਤਾਂ ਗੁਰਦੇ ਦਾ ਟਰਾਂਸਪਲਾਂਟ ਕਰਵਾ ਚੁੱਕੇ ਸਨ ਜਾਂ ਕਰਵਾਉਣ ਵਾਲੇ ਸਨ। ਦੋਸ਼ ਹੈ ਕਿ ਗਿਰੋਹ ਦਾ ਸੰਚਾਲਕ ਬੰਗਲਾਦੇਸ਼ ਤੋਂ ਕਿਡਨੀ ਦੇਣ ਵਾਲਿਆਂ ਨੂੰ ਬੁਲਾਉਂਦਾ ਸੀ ਅਤੇ ਮਰੀਜ਼ਾਂ (ਜਿਨ੍ਹਾਂ ਨੂੰ ਕਿਡਨੀ ਚਾਹੀਦੀ) ਦਾ ਜੈਪੁਰ ਦੇ ਫੋਰਟਿਸ ਹਸਪਤਾਲ 'ਚ ਗੈਰ-ਕਾਨੂੰਨੀ ਨਾਲ ਰੂਪ ਟਰਾਂਸਪਲਾਂਟ ਕਰਵਾਉਂਦਾ ਸੀ।

ਦੋਸ਼ ਇਹ ਵੀ ਹੈ ਕਿ ਬਲੱਡ ਗਰੁੱਪ ਮਿਲਾਏ ਬਿਨਾਂ ਵੀ ਕੁਝ ਮਰੀਜ਼ਾਂ ਦਾ ਗੁਰਦਾ ਟਰਾਂਸਪਲਾਂਟ ਕੀਤਾ ਗਿਆ ਹੈ। ਇਸ ਲਈ ਮਰੀਜ਼ਾਂ ਤੋਂ ਕਰੀਬ 10 ਤੋਂ 15 ਲੱਖ ਰੁਪਏ ਲਏ ਜਾਂਦੇ ਸਨ ਪਰ ਕਿਡਨੀ ਦੇਣ ਵਾਲੇ ਨੂੰ ਸਿਰਫ਼ 2 ਲੱਖ ਰੁਪਏ ਦਿੱਤੇ ਜਾਂਦੇ ਸਨ। ਦੋਸ਼ੀ ਅਤੇ ਗੈਸਟ ਹਾਊਸ ਦਾ ਮਾਲਕ ਫਰਾਰ ਦੱਸੇ ਜਾ ਰਹੇ ਹਨ। ਇਸ ਮਾਮਲੇ 'ਚ ਟੀਮ ਜੈਪੁਰ ਜਾ ਕੇ ਫੋਰਟਿਸ ਹਸਪਤਾਲ 'ਚ ਵੀ ਪੁੱਛ-ਗਿੱਛ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News