ISI ਵੱਲੋਂ ਖਾਲਿਸਤਾਨੀ ਅੱਤਵਾਦੀਆਂ ਨੂੰ ਧਮਕੀ, ਭਾਰਤ ਦੀਆਂ ਲੋਕ ਸਭਾ ਚੋਣ ’ਚ ਵਿਘਨ ਪਾਓ ਜਾਂ ਪਾਕਿਸਤਾਨ...

Saturday, Apr 06, 2024 - 12:11 PM (IST)

ISI ਵੱਲੋਂ ਖਾਲਿਸਤਾਨੀ ਅੱਤਵਾਦੀਆਂ ਨੂੰ ਧਮਕੀ, ਭਾਰਤ ਦੀਆਂ ਲੋਕ ਸਭਾ ਚੋਣ ’ਚ ਵਿਘਨ ਪਾਓ ਜਾਂ ਪਾਕਿਸਤਾਨ...

ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਪਾਕਿਸਤਾਨ ਵਿਚ ਪਨਾਹ ਲੈ ਰਹੇ ਖਾਲਿਸਤਾਨੀ ਅੱਤਵਾਦੀਆਂ ਨੂੰ ਹੁਕਮ ਦਿੱਤਾ ਹੈ ਕਿ ਜਾਂ ਤਾਂ ਭਾਰਤੀ ਪੰਜਾਬ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵਿਘਨ ਪਾਉਣ, ਨਹੀਂ ਤਾਂ ਉਹ ਪਾਕਿਸਤਾਨ ਛੱਡ ਕੇ ਕਿਸੇ ਹੋਰ ਦੇਸ਼ ਵਿਚ ਚਲੇ ਜਾਣ। ਇਸ ਮਕਸਦ ਲਈ ਆਈ.ਐੱਸ.ਆਈ. ਦੇ ਅਧਿਕਾਰੀਆਂ ਨੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਮੁਖੀ ਰਣਜੀਤ ਸਿੰਘ ਨੀਟਾ ਨੂੰ ਆਪਣੇ ਸਾਹਮਣੇ ਬੁਲਾ ਕੇ ਇਹ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ-  ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਵਿਚ ਆਪਣੀ ਪਤਨੀ ਅਤੇ ਧੀ ਨਾਲ ਰਹਿ ਰਹੇ ਰਣਜੀਤ ਸਿੰਘ ਨੀਟਾ ਨੇ ਆਈ.ਐੱਸ.ਆਈ ਦੇ ਹੁਕਮਾਂ ਮਗਰੋਂ ਲਾਹੌਰ ਦੇ ਬਾਹਰਵਾਰ ਇਕ ਕਮਰੇ ਵਿਚ ਪਾਕਿਸਤਾਨ ਵਿਚ ਪਨਾਹ ਲੈ ਰਹੇ ਖਾਲਿਸਤਾਨੀ ਆਗੂਆਂ ਦੇ ਗਰੁੱਪ ਦੀ ਹੰਗਾਮੀ ਮੀਟਿੰਗ ਕੀਤੀ। ਵੀਰਵਾਰ ਦੇਰ ਸ਼ਾਮ ਨੂੰ ਕਾਲ ਕੀਤੀ ਗਈ, ਜਿਸ ਵਿਚ ਆਈ.ਐੱਸ.ਆਈ. ਅਧਿਕਾਰੀਆਂ ਵੱਲੋਂ ਦਿੱਤੀ ਚਿਤਾਵਨੀ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਗਈ।

ਇਹ ਵੀ ਪੜ੍ਹੋ-  ਮਾਂ, ਭਾਬੀ ਤੇ ਮਾਸੂਮ ਭਤੀਜੇ ਦਾ ਕਾਤਲ ਆਇਆ ਸਾਹਮਣੇ, ਬੱਚੇ 'ਤੇ ਲਾਏ ਘਿਣਾਉਣੇ ਇਲਜ਼ਾਮ, ਜਾਣ ਕੇ ਹੋਵੋਗੇ ਹੈਰਾਨ

ਸੂਤਰਾਂ ਨੇ ਦੱਸਿਆ ਕਿ ਦੇਰ ਰਾਤ ਤੱਕ ਚੱਲੀ ਇਸ ਮੀਟਿੰਗ ਵਿਚ ਪਾਕਿਸਤਾਨ ਵਿਚ ਪਨਾਹ ਲੈ ਰਹੀਆਂ ਵੱਖ-ਵੱਖ ਖਾਲਿਸਤਾਨੀ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਆਈ.ਐੱਸ.ਆਈ. ਦੇ ਇਸ ਵਤੀਰੇ ’ਤੇ ਚਿੰਤਾ ਪ੍ਰਗਟਾਈ। ਇਕ ਖਾਲਿਸਤਾਨੀ ਆਗੂ ਨੇ ਤਾਂ ਇਥੋਂ ਤੱਕ ਕਿਹਾ ਕਿ ਆਈ.ਐੱਸ.ਆਈ. ਪਹਿਲੀ ਵਾਰ ਅਜਿਹੀ ਧਮਕੀ ਨਹੀਂ ਦੇ ਰਹੀ। ਭਾਰਤੀ ਪੰਜਾਬ ਦੇ ਹਾਲਾਤ ਅਜਿਹੇ ਹਨ ਕਿ ਉਥੇ ਕਿਸੇ ਵੀ ਤਰ੍ਹਾਂ ਦੀਆਂ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣਾ ਮੁਸ਼ਕਲ ਹੈ। ਰਣਜੀਤ ਸਿੰਘ ਨੀਟਾ ਨੇ ਸਮੂਹ ਆਗੂਆਂ ਨੂੰ ਸਪੱਸ਼ਟ ਕੀਤਾ ਕਿ ਹੁਣ ਆਈ.ਐੱਸ.ਆਈ ਵੱਧ ਤੋਂ ਵੱਧ ਨਸ਼ੇ ਵਾਲੇ ਪਦਾਰਥ ਭਾਰਤ ਭੇਜਣ ਅਤੇ ਜਾਅਲੀ ਭਾਰਤੀ ਕਰੰਸੀ ਭਾਰਤ ਭੇਜਣ ਲਈ ਦਬਾਅ ਪਾ ਰਹੀ ਹੈ। ਬਹੁਤ ਸਾਰੇ ਸਮੱਗਲਰ ਪਹਿਲਾਂ ਹੀ ਆਈ.ਐੱਸ.ਆਈ. ਦੇ ਇਸ਼ਾਰੇ ’ਤੇ ਭਾਰਤ ਵਿਚ ਨਸ਼ੇ ਵਾਲੇ ਪਦਾਰਥ ਭੇਜ ਰਹੇ ਹਨ ਅਤੇ ਇਹ ਸਪਲਾਈ ਡਰੋਨ ਰਾਹੀਂ ਵੀ ਜਾਰੀ ਹੈ ਪਰ ਆਈ.ਐੱਸ.ਆਈ ਖਾਲਿਸਤਾਨੀ ਵਿਚਾਰਧਾਰਾ ਰਾਹੀਂ ਜਾਅਲੀ ਕਰੰਸੀ ਦਾ ਕੰਮ ਕਰਵਾਉਣਾ ਚਾਹੁੰਦੀ ਹੈ। ਇਸ ਲਈ ਸਾਨੂੰ ਇਕ ਲੱਖ ਜਾਅਲੀ ਕਰੰਸੀ ਦੀ ਬਜਾਏ 40 ਤੋਂ 50 ਹਜ਼ਾਰ ਭਾਰਤੀ ਰੁਪਏ ਆਈ.ਐੱਸ.ਆਈ ਨੂੰ ਦੇਣੇ ਪੈਣਗੇ ਪਰ ਇਹ ਕੰਮ ਇੰਨਾ ਸੌਖਾ ਨਹੀਂ ਹੈ ਜਿੰਨਾ ਕਿ ਆਈ.ਐੱਸ.ਆਈ. ਇਸ ਨੂੰ ਸਮਝ ਰਹੀ ਹੈ।

ਇਹ ਵੀ ਪੜ੍ਹੋ-  ਭਿਆਨਕ ਸੜਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਪਰਿਵਾਰ ਤੋਂ ਖੋਹ ਲਏ ਨੌਜਵਾਨ ਪੁੱਤ

ਜੰਮੂ ਦਾ ਰਹਿਣ ਵਾਲਾ ਰਣਜੀਤ ਸਿੰਘ ਨੀਟਾ ਕਸ਼ਮੀਰੀ ਅੱਤਵਾਦੀਆਂ ਅਤੇ ਪੰਜਾਬ ਦੇ ਖਾਲਿਸਤਾਨੀ ਨੇਤਾਵਾਂ ਵਿਚਕਾਰ ਕੜੀ ਦਾ ਕੰਮ ਕਰਦਾ ਹੈ। ਭਾਰਤੀ ਖੁਫੀਆ ਏਜੰਸੀਆਂ ਕੋਲ ਵੀ ਇਸ ਸਬੰਧੀ ਸਾਰੀ ਜਾਣਕਾਰੀ ਹੈ ਅਤੇ ਸਾਰੀਆਂ ਏਜੰਸੀਆਂ ਇਸ ਮਾਮਲੇ ’ਚ ਅਲਰਟ ’ਤੇ ਹਨ।

ਇਹ ਵੀ ਪੜ੍ਹੋ- ਆਪਣੇ ਘਰ ਨਹੀਂ ਹੋਇਆ ਮੁੰਡਾ, ਜਾਇਦਾਦ ਭਰਾ ਕੋਲ ਨਾ ਚਲੀ ਜਾਵੇ, ਇਸ ਲਈ ਕੀਤਾ ਮਾਂ, ਭਤੀਜੇ ਤੇ ਭਾਬੀ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News