ਸਮ੍ਰਿਤੀ ਤੇ ਦੀਪਤੀ ਨੇ ਵਨ ਡੇ ''ਚ ਹਾਸਲ ਕੀਤੀ ਸਰਵਸ੍ਰੇਸ਼ਠ ਰੈਂਕਿੰਗ

04/17/2018 4:09:10 AM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਚੋਟੀ ਕ੍ਰਮ ਦੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਤੇ ਆਲਰਾਊਂਡਰ ਦੀਪਤੀ ਸ਼ਰਮਾ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੀ ਵਨ ਡੇ ਮਹਿਲਾ ਰੈਂਕਿੰਗ ਵਿਚ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕਰ ਲਈ ਹੈ।
21 ਸਾਲਾ ਸਮ੍ਰਿਤੀ ਨੇ 10 ਸਥਾਨਾਂ ਦੀ ਲੰਬੀ ਛਲਾਂਗ ਲਾਉਂਦਿਆਂ ਵਨ ਡੇ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਚੌਥਾ ਸਥਾਨ ਹਾਸਲ ਕਰ ਲਿਆ ਹੈ, ਜਿਹੜੀ ਉਸ ਦੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹੈ। ਸਮ੍ਰਿਤੀ ਨੇ ਪਹਿਲੀ ਵਾਰ ਟਾਪ-5 ਵਨ ਡੇ ਬੱਲੇਬਾਜ਼ਾਂ 'ਚ ਜਗ੍ਹਾ ਬਣਾਈ ਹੈ। ਬੱਲੇਬਾਜ਼ੀ ਰੈਂਕਿੰਗ ਵਿਚ ਆਸਟਰੇਲੀਆ ਦੀ ਐਲਿਸ ਪੈਰੀ ਪਹਿਲੇ, ਨਿਊਜ਼ੀਲੈਂਡ ਦੀ ਸੂਜੀ ਬੇਟਸ ਦੂਜੇ ਤੇ ਆਸਟਰੇਲੀਆ ਦੀ ਮੇਗ ਲੈਨਿੰਗ ਤੀਜੇ ਸਥਾਨ 'ਤੇ ਹੈ। ਦੀਪਤੀ ਸ਼ਰਮਾ ਨੇ ਵਨ ਡੇ ਆਲਰਾਊਂਡਰਾਂ ਦੀ ਸੂਚੀ ਵਿਚ ਤੀਜਾ ਸਥਾਨ ਹਾਸਲ ਕਰ ਲਿਆ ਹੈ। ਇਸ ਵਿਚ ਵੀ ਆਸਟਰੇਲੀਆ ਦੀ ਪੈਰੀ ਪਹਿਲੇ ਸਥਾਨ 'ਤੇ ਹੈ। ਦੀਪਤੀ ਨੇ ਬੱੱਲੇਬਾਜ਼ੀ ਤੇ ਗੇਂਦਬਾਜ਼ੀ ਦੀਆਂ ਦੋਵੇਂ ਰੈਂਕਿੰਗ ਵਿਚ ਵੀ ਸੁਧਾਰ ਕੀਤਾ ਹੈ। ਉਹ ਬੱਲੇਬਾਜ਼ੀ ਵਿਚ 8 ਸਥਾਨਾਂ ਦੇ ਸੁਧਾਰ ਨਾਲ 16ਵੇਂ ਤੇ ਗੇਂਦਬਾਜ਼ੀ ਵਿਚ 10 ਸਥਾਨਾਂ ਦੇ ਸੁਧਾਰ ਨਾਲ 14ਵੇਂ ਨੰਬਰ 'ਤੇ ਪਹੁੰਚ ਗਈ ਹੈ। ਉਸ ਦੇ ਕਰੀਅਰ ਦੇ ਸਰਵਸ੍ਰੇਸ਼ਠ 560 ਅੰਕ ਹੋ ਗਏ ਹਨ।


Related News