ਸ਼ੁਭੰਕਰ ਨੇ ਬੀਜਿੰਗ ’ਚ ਕੱਟ ਹਾਸਲ ਕੀਤਾ, ਸਾਂਝੇ ਤੌਰ ’ਤੇ 32ਵੇਂ ਸਥਾਨ ’ਤੇ

Friday, May 03, 2024 - 09:19 PM (IST)

ਸ਼ੁਭੰਕਰ ਨੇ ਬੀਜਿੰਗ ’ਚ ਕੱਟ ਹਾਸਲ ਕੀਤਾ, ਸਾਂਝੇ ਤੌਰ ’ਤੇ 32ਵੇਂ ਸਥਾਨ ’ਤੇ

ਬੀਜਿੰਗ– ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਇੱਥੇ ਵੋਲਵੋ ਚਾਇਨਾ ਓਪਨ ਦੇ ਦੂਜੇ ਦੌਰ ਵਿਚ ਇਕ ਓਵਰ 73 ਦਾ ਕਾਰਡ ਖੇਡ ਕੇ ਕੱਟ ਵਿਚ ਜਗ੍ਹਾ ਬਣਾਈ। 27 ਸਾਲਾ ਇਹ ਭਾਰਤੀ ਦੂਜੇ ਦਿਨ ਸਿਰਫ ਇਕ ਬਰਡੀ ਹੀ ਲਾ ਸਕਿਆ ਪਰ ਕੱਟ ਹਾਸਲ ਕਰਨ ਵਿਚ ਸਫਲ ਰਿਹਾ। ਸ਼ਰਮਾ ਸਾਂਝੇ ਤੌਰ ’ਤੇ 32ਵੇਂ ਸਥਾਨ ’ਤੇ ਬਣਿਆ ਹੋਇਆ ਹੈ। ਸ਼ਰਮਾ ਨੇ ਪਹਿਲੇ ਦਿਨ ਛੇ ਅੰਡਰ 66 ਦਾ ਕਾਰਡ ਖੇਡਿਆ ਸੀ, ਜਿਸ ਨਾਲ ਹੁਣ 36 ਹੋਲ ਵਿਚ ਉਸਦਾ ਕੁਲ ਸਕੋਰ ਪੰਜ ਅੰਡਰ ਦਾ ਹੈ।
ਹੋਰਨਾਂ ਭਾਰਤੀਆਂ ਵਿਚ ਓਮ ਪ੍ਰਕਾਸ਼ ਪਹਿਲੇ ਦੌਰ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਦੂਜੇ ਦੌਰ ਵਿਚ ਦੋ ਓਵਰ 75 ਦਾ ਸਕੋਰ ਬਣਾਉਣ ਨਾਲ ਸਾਂਝੇ ਤੌਰ ’ਤੇ 94ਵੇਂ ਸਥਾਨ ’ਤੇ ਰਿਹਾ ਤੇ ਕੱਟ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ।


author

Aarti dhillon

Content Editor

Related News