ਪਾਕਿਸਤਾਨ ਨੇ ਕਰਸਟਨ ਨੂੰ ਵਨ ਡੇ ਤੇ ਟੀ-20 ਅਤੇ ਗਿਲੇਸਪੀ ਨੂੰ ਟੈਸਟ ਦਾ ਮੁੱਖ ਕੋਚ ਕੀਤਾ ਨਿਯੁਕਤ
Sunday, Apr 28, 2024 - 08:39 PM (IST)

ਲਾਹੌਰ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਐਤਵਾਰ ਨੂੰ ਵਿਸ਼ਵ ਕੱਪ ਜੇਤੂ ਗੈਰੀ ਕਰਸਟਨ ਨੂੰ ਵਨ ਡੇ ਤੇ ਟੀ-20 ਕੌਮਾਂਤਰੀ ਟੀਮ ਲਈ ਆਪਣਾ ਮੁੱਖ ਕੋਚ ਨਿਯੁਕਤ ਕੀਤਾ ਹੈ ਜਦਕਿ ਸਾਬਕਾ ਆਸਟ੍ਰੇਲੀਅਨ ਤੇਜ਼ ਗੇਂਦਬਾਜ਼ ਜੈਸਨ ਗਿਲੇਸਪੀ ਟੈਸਟ ਕ੍ਰਿਕਟ ਵਿਚ ਇਹ ਜ਼ਿੰਮੇਵਾਰੀ ਸੰਭਾਲੇਗਾ। ਇਸਦੇ ਨਾਲ ਹੀ ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਅਜ਼ਹਰ ਮਹਿਮੂਦ ਨੂੰ ਸਾਰੇ ਸਵਰੂਪਾਂ ਲਈ ਟੀਮ ਦਾ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਹੈ।