ਸ਼ਾਹਰੁਖ ਖਾਨ ਨੇ 15 ਸਾਲ ਪਹਿਲਾਂ ਦਿੱਤਾ ਸੀ ਸਪੈਸ਼ਲ ਗਿਫਟ, ਅਖਤਰ ਨੇ ਕੀਤਾ ਦਾਨ

Sunday, May 17, 2020 - 07:16 PM (IST)

ਸ਼ਾਹਰੁਖ ਖਾਨ ਨੇ 15 ਸਾਲ ਪਹਿਲਾਂ ਦਿੱਤਾ ਸੀ ਸਪੈਸ਼ਲ ਗਿਫਟ, ਅਖਤਰ ਨੇ ਕੀਤਾ ਦਾਨ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਮੁਸ਼ਕਿਲ ਦੌਰ 'ਚ ਹਰ ਕੋਈ ਮਦਦ ਦੇ ਲਈ ਅੱਗੇ ਆ ਰਿਹਾ ਹੈ। ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਆਪਣੇ ਦੇਸ਼ 'ਚ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਹਨ। ਉਨ੍ਹਾਂ ਨੇ ਇਸ ਨੇਕ ਕੰਮ ਦੇ ਲਈ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਵਲੋਂ ਮਿਲਿਆ ਖਾਸ ਗਿਫਟ ਦਾਨ ਕਰ ਦਿੱਤਾ ਹੈ। ਕਿੰਗ ਖਾਨ ਨੇ ਇਹ ਤੋਹਫਾ ਸ਼ੋਏਬ ਉਦੋਂ ਦਿੱਤਾ ਸੀ ਜਦੋ ਉਹ ਇੰਡੀਅਨ ਪ੍ਰੀਮੀਅਰ ਲੀਗ ਦੀ ਫ੍ਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਸ ਦਾ ਹਿੱਸਾ ਸੀ। ਪਾਕਿਸਤਾਨ ਦੇ ਟੈਨਿਸ ਏਸਾਸ ਉਲ ਹਕ ਨੇ ਟਵਿੱਟਰ 'ਤੇ ਸ਼ੋਏਬ ਅਖਤਰ ਦੇ ਨਾਲ ਤਸਵੀਰ ਨੂੰ ਸ਼ੇਅਰ ਕਰਦੇ ਇਸ ਨੂੰ ਦਾਨ ਦੇ ਲਈ ਸ਼ੁਕਰੀਆ ਕਿਹਾ ਹੈ। ਉਨ੍ਹਾਂ ਨੇ ਲਿਖਿਆ— ਸ਼ੋਏਬ ਅਖਤਰ ਭਰਾ ਇਹ ਖਾਸ ਹੇਲਮੇਟ ਦਾਨ ਦੇਣ ਦੇ ਲਈ ਧੰਨਵਾਦ। ਇਸ ਹੇਲਮੇਟ ਨੂੰ 15 ਸਾਲ ਪਹਿਲਾਂ ਸ਼ਾਹਰੁਖ ਖਾਨ ਨੇ ਸਾਈਨ ਕਰਕੇ ਮੈਨੂੰ ਦਿੱਤਾ ਸੀ। ਜਦੋਂ ਮੈਂ ਮੈਨ ਆਫ ਦਿ ਮੈਚ ਬਣਿਆ ਸੀ। ਇਸ 'ਤੇ ਸ਼ੋਏਬ ਨੇ ਜਵਾਬ ਦਿੰਦੇ ਲਿਖਿਆ- ਇਹ ਦਾਨ ਖਾਸ ਵਜ੍ਹਾ ਦੇ ਲਈ ਹੈ।


ਜ਼ਿਕਰਯੋਗ ਹੈ ਕਿ ਸ਼ੋਏਬ ਅਖਤਰ 2008 'ਚ ਸ਼ਾਹਰੁਖ ਖਾਨ ਦੀ ਮਾਲਿਕਾਨਾ ਹਕ ਵਾਲੀ ਟੀਮ ਕੋਲਕਾਤਾ ਦੇ ਲਈ ਖੇਡੇ ਸਨ। ਉਨ੍ਹਾਂ ਨੇ ਡੇਅਰਡੇਵਿਲਸ (ਦਿੱਲੀ ਕੈਪੀਟਲਸ) ਵਿਰੁੱਧ 3 ਓਵਰਾਂ 'ਚ 11 ਦੌੜਾਂ ਤੇ 4 ਵਿਕਟਾਂ ਹਾਸਲ ਕੀਤੀਆਂ ਤੇ ਜਿੱਤ ਹਾਸਲ ਕੀਤੀ ਸੀ। ਇਸ ਮੈਚ 'ਚ ਕੇ. ਕੇ. ਆਰ. ਨੇ 133 ਦੌੜਾਂ ਬਣਾਈਆਂ ਸਨ ਜਦਕਿ ਦਿੱਲੀ 110 ਦੌੜਾਂ ਹੀ ਬਣਾ ਸਕੀ ਸੀ।

PunjabKesariPunjabKesari


author

Gurdeep Singh

Content Editor

Related News