ਬੰਗਲਾਦੇਸ਼ ''ਚ ਟ੍ਰੇਨ ਦਾ ਹਾਲ ਦੇਖ ਕੇ ਸਟੀਵ ਸਮਿਥ ਹੋਏ ਪਰੇਸ਼ਾਨ, ਵੀਡੀਓ ਕੀਤੀ ਸ਼ੇਅਰ

08/19/2017 8:57:17 PM

ਨਵੀਂ ਦਿੱਲੀ— ਆਸਟਰੇਲੀਆਈ ਟੀਮ ਇਨ੍ਹਾਂ ਦਿਨਾਂ 'ਚ ਬੰਗਲਾਦੇਸ਼ ਦੇ ਨਾਲ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਲਈ ਬੰਗਲਾਦੇਸ਼ ਆਈ ਹੈ। ਇਸ ਸੀਰੀਜ਼ ਦਾ ਪਹਿਲਾਂ ਮੈਚ 27 ਅਗਸਤ ਨੂੰ ਹੋਵੇਗਾ। ਇਸ ਦੌਰਾਨ ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਅਪਲੋਡ ਕੀਤੀ ਹੈ ਜਿਸ 'ਚ ਲੋਕ ਟ੍ਰੇਨ ਦਾ ਡਿੱਬਾ ਭਰ ਹੋਣ ਦੇ ਕਾਰਨ ਉਸ 'ਤੇ ਬੈਂਠ ਕੇ ਸਫਰ ਕਰ ਰਹੇ ਹਨ।
ਵੀਡੀਓ 'ਚ ਇਕ ਟ੍ਰੇਨ ਪੂਰੀ ਤਰ੍ਹਾਂ ਨਾਲ ਭਰੀ ਹੋਈ ਹੈ ਅਤੇ ਲੋਕ ਟ੍ਰੇਨ ਦੇ ਉੱਪਰ ਬੈਂਠ ਕੇ ਸਫਰ ਕਰ ਰਹੇ ਹਨ ਇਸ ਤੋਂ ਪਤਾ ਚੱਲ ਰਿਹਾ ਹੈ ਕਿ ਇਹ ਕਿੰਨਾ ਜ਼ਿਆਦਾ ਖਤਰਨਾਕ ਹੈ। ਇਸ ਤਰ੍ਹਾਂ ਸਫਰ ਕਰਨ ਨਾਲ ਕਿਸੇ ਦੀ ਵੀ ਜਾਨ ਜਾ ਸਕਦੀ ਹੈ। ਸਮਿਥ ਨੇ ਕੇਪਸ਼ਰ 'ਚ ਲਿਖਿਆ ਹੈ ਕਿ ' ਕਿ ਕਰਨਾ ਚਾਹੀਦਾ ਹੈ ਜੇਕਰ ਡਿੱਬਾ ਭਰਿਆ ਹੋਵੇ।


ਆਸਟਰੇਲੀਆ ਨੂੰ ਬੰਗਲਾਦੇਸ਼ ਨਾਲ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਹ ਸੀਰੀਜ਼ ਬੰਗਲਾਦੇਸ਼ ਦੀ ਧਰਤੀ 'ਤੇ ਹੋਵੇਗੀ। ਬੰਗਲਾਦੇਸ਼ ਤੋਂ ਬਾਅਦ ਆਸਟਰੇਲੀਆ ਨੇ ਭਾਰਤ ਨਾਲ ਸੀਮਿਤ ਓਵਰ ਦੀ ਸੀਰੀਜ਼ ਖੇਡਣੀ ਹੈ। ਚੈਂਪੀਅਨਸ ਟਰਾਫੀ ਤੋਂ ਬਾਅਦ ਬੰਗਲਾਦੇਸ਼ ਦੇ ਨਾਲ ਇਹ ਆਸਟਰੇਲੀਆ ਦੀ ਇਹ ਪਹਿਲੀ ਸੀਰੀਜ਼ ਹੈ। 
 


Related News