ਨਸ਼ੇ ਦੀ ਹਾਲਤ ''ਚ ਕੂੜੇ ਦੇ ਡੰਪ ਕੋਲ ਬੇਹੋਸ਼ ਮਿਲਿਆ 20 ਸਾਲਾ ਨੌਜਵਾਨ, ਮਾਪੇ ਪਰੇਸ਼ਾਨ

Tuesday, Apr 30, 2024 - 06:01 PM (IST)

ਨਸ਼ੇ ਦੀ ਹਾਲਤ ''ਚ ਕੂੜੇ ਦੇ ਡੰਪ ਕੋਲ ਬੇਹੋਸ਼ ਮਿਲਿਆ 20 ਸਾਲਾ ਨੌਜਵਾਨ, ਮਾਪੇ ਪਰੇਸ਼ਾਨ

ਅਬੋਹਰ (ਸੁਨੀਲ) – ਬੀਤੀ ਰਾਤ ਨਗਰ ਥਾਣਾ ਨੰਬਰ 1 ਤੋਂ ਕੁਝ ਦੂਰੀ ’ਤੇ ਸਥਿਤ ਕੂੜੇ ਦੇ ਡੰਪ ਕੋਲ ਇਕ ਨੌਜਵਾਨ ਨਸ਼ੇ ਦੀ ਹਾਲਤ ’ਚ ਬੇਹੋਸ਼ ਅਤੇ ਖੂਨ ਦੀ ਉਲਟੀ ਕਰਦੇ ਹੋਏ ਮਿਲਿਆ। ਇਸ ਗੱਲ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਨੌਜਵਾਨ ਦੀ ਪਛਾਣ ਸਾਹਿਲ ਵਾਸੀ ਬਾਦਲ ਕਾਲੋਨੀ ਫਾਜ਼ਿਲਕਾ ਵਜੋਂ ਹੋਈ ਹੈ, ਜਿਸ ਦੇ ਮਾਪੇ ਵੀ ਉਸ ਦੇ ਨਸ਼ੇ ਤੋਂ ਬਹੁਤ ਦੁੱਖੀ ਅਤੇ ਪਰੇਸ਼ਾਨ ਹਨ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9:30 ਵਜੇ ਕਰੀਬ 20 ਸਾਲਾ ਨੌਜਵਾਨ ਥਾਣੇ ਨੇੜੇ ਬਣੇ ਕਚਰਾ ਡੰਪ ਕੋਲ ਖੂਨ ਦੀਆਂ ਉਲਟੀਆਂ ਕਰ ਰਿਹਾ ਸੀ, ਜੋ ਬੋਹੋਸ਼ੀ ਵਾਲੀ ਹਾਲਤ ਵਿਚ ਸੀ। ਉਕਤ ਸਥਾਨ 'ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਕਰਮਚਾਰੀਆਂ ਨੇ ਉਸ ਨੂੰ ਸੰਭਾਲਦੇ ਹੋਏ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਇਸ ਦੌਰਾਨ ਉਕਤ ਨੌਜਵਾਨ ਨੇ ਆਪਣੀ ਪਛਾਣ ਸਾਹਿਲ ਵਾਸੀ ਬਾਦਲ ਕਾਲੋਨੀ ਫਾਜ਼ਿਲਕਾ ਵਜੋਂ ਦੱਸੀ, ਜੋ ਅਬੋਹਰ ਵਿਖੇ ਆਪਣੀ ਭੈਣ ਕੋਲ ਆਇਆ ਹੋਇਆ ਸੀ।

ਇਹ ਵੀ ਪੜ੍ਹੋ - Bank Holiday: ਮਈ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਸਾਰੇ ਕੰਮ

ਪੁਲਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੀ ਭੈਣ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਉਸ ਦੀ ਭੈਣ ਤੁਰੰਤ ਹਸਪਤਾਲ ਪਹੁੰਚੀ। ਉਸ ਦੌਰਾਨ ਪੁਲਸ ਨੂੰ ਨੌਜਵਾਨ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਨਸ਼ਾ ਕਰਨ ਦਾ ਆਦੀ ਹੈ। ਜਿਸ ਕਾਰਨ ਉਸ ਦੇ ਮਾਤਾ-ਪਿਤਾ ਬਹੁਤ ਦੁਖੀ ਹਨ ਅਤੇ ਉਨ੍ਹਾਂ ਨੇ ਉਸ ਨੂੰ ਇਥੇ ਇਸ ਲਈ ਭੇਜਿਆ ਹੈ ਤਾਂ ਜੋ ਉਹ ਇਥੇ ਰਹਿ ਕੇ ਆਪਣੇ ਆਪ ਵਿਚ ਸੁਧਾਰ ਕਰ ਸਕੇ ਪਰ ਉਹ ਵੀ ਉਸ ਦੇ ਨਸ਼ੇ ਤੋਂ ਦੁਖੀ ਹਨ। ਇਸ ਦੌਰਾਨ ਨੌਜਵਾਨ ਦਾ ਹਸਪਤਾਲ ਵਿਚ ਹੀ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News