ਬੰਗਲਾਦੇਸ਼ ’ਚ ਖਾਲਸਾ ਸਾਜਨਾ ਦਿਹਾੜਾ ਵਿਸਾਖੀ ਮਨਾ ਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਰਤਿਆ ਵਾਪਸ

Sunday, Apr 28, 2024 - 04:52 PM (IST)

ਸਰਹਾਲੀ ਸਾਹਿਬ ( ਬਲਦੇਵ ਪੰਨੂ )-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਕਾਰ ਸੇਵਾ 2004 ਤੋਂ ਚੱਲ ਰਹੀ ਹੈ। ਵਿਸਾਖੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸਾਲ ਵਿਚ ਦੋ ਵਾਰ ਸਿੱਖ ਸੰਗਤਾਂ ਲਈ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਥਾ ਜਾਂਦਾ ਹੈ। ਬੰਗਲਾਦੇਸ਼ ਵਿਚ ਖਾਲਸਾ ਸਾਜਨਾ ਦਿਵਸ ਮਨਾ ਕੇ ਅਤੇ 5 ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਕੇ 100 ਸਿੱਖ ਸ਼ਰਧਾਲੂਆਂ ਦਾ ਜਥਾ ਬੀਤੇ ਦਿਨ ਵਾਪਿਸ ਅੰਮ੍ਰਿਤਸਰ ਪਰਤਿਆ।

ਇਹ ਵੀ ਪੜ੍ਹੋ-  ਬੀਬਾ ਹਰਸਿਮਰਤ ਬਾਦਲ ਦੀ ਰੈਲੀ 'ਚ ਪੈ ਗਿਆ ਰੌਲਾ, ਚੱਲੀਆਂ ਕੁਰਸੀਆਂ, ਦੇਖੋ ਮੌਕੇ ਦੀ ਵੀਡੀਓ

ਸੰਗਤਾਂ ਨੇ ਇਸ ਇਤਿਹਾਸਕ ਯਾਤਰਾ ਲਈ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਅਤੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਪਰਦਾਇ ਸਕੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਅਗਲਾ ਜਥਾ ਗੁਰੂ ਨਾਨਕ ਸਾਹਿਬ ਜੀ ਪ੍ਰਕਾਸ਼ ਦਿਹਾੜੇ ਮੌਕੇ ਇਸੇ ਸਾਲ ਨਵੰਬਰ ਵਿਚ ਜਾਵੇਗਾ। ਇਸ ਮੌਕੇ ਜਥੇ ਵਿਚ ਭਾਈ ਗੁਰਦੀਪ ਸਿੰਘ ਅਟਾਰੀ, ਬਲਬੀਰ ਸਿੰਘ ਗਿਆਨੀ, ਭਾਈ ਸ਼ੇਰ ਸਿੰਘ ਕੁਰੂਕਸ਼ੇਤਰ, ਬਾਬਾ ਬੰਦਗੀ ਦਾਸ ਕੰਗ, ਪਰਵਿੰਦਰ ਸਿੰਘ ਡੰਡੀ, ਬੀਬੀ ਪ੍ਰਵੀਨ ਕੌਰ, ਬੀਬੀ ਬਲਜੀਤ ਕੌਰ ਕਰਨਾਲ, ਬੀਬੀ ਗੁਰਮੀਤ ਕੌਰ ਅਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ।

ਇਹ ਵੀ ਪੜ੍ਹੋ-  ਕਰੀਬ 2 ਸਾਲ ਪਹਿਲਾਂ ਦੋ ਪਾਕਿਸਤਾਨੀ ਨਾਬਾਲਗ ਬੱਚੇ ਪਹੁੰਚੇ ਸੀ ਭਾਰਤ, ਹੁਣ ਇੰਝ ਹੋਈ ਵਤਨ ਵਾਪਸੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News