ਅਮਰੀਕਨ ਫਲਾਈਟ ’ਚ ਕੁੜੀ ਦੀ ਇਤਰਾਜ਼ਯੋਗ ਵੀਡੀਓ ਆਈ ਸਾਹਮਣੇ, ਟਾਇਲਟ ’ਚ ਲੁਕਾ ਕੇ ਰੱਖਿਆ ਸੀ ਕੈਮਰਾ

Sunday, Apr 28, 2024 - 11:12 PM (IST)

ਅਮਰੀਕਨ ਫਲਾਈਟ ’ਚ ਕੁੜੀ ਦੀ ਇਤਰਾਜ਼ਯੋਗ ਵੀਡੀਓ ਆਈ ਸਾਹਮਣੇ, ਟਾਇਲਟ ’ਚ ਲੁਕਾ ਕੇ ਰੱਖਿਆ ਸੀ ਕੈਮਰਾ

ਜਲੰਧਰ (ਇੰਟ)-ਅਮਰੀਕੀ ਫਲਾਈਟ ’ ਚ ਇਕ ਅੱਲ੍ਹੜ ਕੁੜੀ ਦੀ ਨਿਊਡ ਵੀਡੀਓ ਸਾਹਮਣੇ ਆਉਣ ’ਤੇ ਹੰਗਾਮਾ ਮਚ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜਹਾਜ਼ ਦੇ ਟਾਇਲਟ ਵਿਚ ਇਕ ਕੈਮਰਾ ਲਗਾਇਆ ਗਿਆ ਸੀ। ਇਸ ਵਿਚ ਕਈ ਹੋਰ ਔਰਤਾਂ ਅਤੇ ਕੁੜੀਆਂ ਦੇ ਵੀ ਨਗਨ ਵੀਡੀਓ ਬਣਨ ਦਾ ਖ਼ਦਸ਼ਾ ਹੈ। ਇਕ ਅਮਰੀਕਨ ਏਅਰਲਾਈਨਜ਼ ਦੇ ਫਲਾਈਟ ਅਟੈਂਡੈਂਟ ’ਤੇ ਵੀਰਵਾਰ ਨੂੰ ਹਵਾਈ ਜਹਾਜ਼ ਦੇ ਪਖਾਨੇ ਵਿਚ ਇਕ 14 ਸਾਲ ਦੀ ਕੁੜੀ ਦੀ ਗੁਪਤ ਤੌਰ ’ਤੇ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਪੁਲਸ ਨੇ ਦੋਸ਼ ਲਾਇਆ ਕਿ ਉੱਤਰੀ ਕੈਰੋਲੀਨਾ ਦੇ ਚਾਰਲੋਟ ਦੇ ਰਹਿਣ ਵਾਲੇ 36 ਸਾਲਾ ਐਸਟੇਸ ਕਾਰਟਰ ਥਾਮਸਨ ਦੇ ਕੋਲੋਂ ਚਾਰ ਹੋਰ ਕੁੜੀਆਂ ਦੀਆਂ ਵੀਡਿਓਜ਼ ਵੀ ਮਿਲੀਆਂ ਸਨ, ਜਿਨ੍ਹਾਂ ਨੇ ਜਹਾਜ਼ ਦੇ ਪਖਾਨੇ ਦੀ ਵਰਤੋਂ ਕੀਤੀ ਸੀ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਗੈਂਗਸਟਰ ਵਿੱਕੀ ਗੌਂਡਰ ਗੈਂਗ ਦਾ ਇਕ ਨੌਜਵਾਨ ਹਥਿਆਰਾਂ ਸਣੇ ਗ੍ਰਿਫ਼ਤਾਰ

ਸਤੰਬਰ 2023 ਦਾ ਹੈ ਮਾਮਲਾ

ਥੌਮਸਨ ’ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਦੇ ਇਕ ਮਾਮਲੇ ਵਿਚ ਇਕ ਨਾਬਾਲਗ ਦੀਆਂ ਅਸ਼ਲੀਲ ਤਸਵੀਰਾਂ ਰੱਖਣ ਦਾ ਦੋਸ਼ ਲਗਾਇਆ ਗਿਆ ਸੀ। ਥਾਮਸਨ ਨੂੰ ਜਨਵਰੀ 2024 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਸੰਘੀ ਹਿਰਾਸਤ ਵਿਚ ਹੈ। ਜਾਂਚ ਕਰਤਾਵਾਂ ਨੇ ਦੱਸਿਆ ਕਿ 2 ਸਤੰਬਰ 2023 ਨੂੰ ਚਾਰਲੋਟ ਤੋਂ ਬੋਸਟਨ ਜਾਣ ਵਾਲੀ ਫਲਾਈਟ ਵਿਚ ਸਵਾਰ 14 ਸਾਲਾ ਕੁੜੀ ਨੇ ਬਾਥਰੂਮ ਜਾਣਾ ਸੀ ਪਰ ਉਸ ਦੀ ਸੀਟ ਦੇ ਨੇੜੇ ਟਾਇਲਟ ਵਿਚ ਕੋਈ ਸੀ, ਜਿਸ ਤੋਂ ਬਾਅਦ ਥੌਮਸਨ ਨੇ ਉਸ ਨੂੰ ਪਹਿਲੀ ਸ਼੍ਰੇਣੀ ਦੇ ਪਖਾਨੇ ਵਿਚ ਜਾਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਅੱਲ੍ਹੜ ਦੇ ਪਖਾਨੇ ਜਾਣ ਤੋਂ ਪਹਿਲਾਂ ਥੌਮਸਨ ਕਥਿਤ ਤੌਰ ’ਤੇ ਉਸ ਨੂੰ ਕਿਹਾ ਕਿ ਉਸ ਨੇ ਹੱਥ ਧੋਣੇ ਹਨ ਅਤੇ ਟਾਇਲਟ ਸੀਟ ਟੁੱਟੀ ਹੋਈ ਹੈ।

ਇਹ ਵੀ ਪੜ੍ਹੋ- ਜਿਸ ਦਿਨ ਕੇਂਦਰ ’ਚ ‘ਆਪ’ ਦੀ ਸਰਕਾਰ ਬਣੇਗੀ, ਉਸ ਦਿਨ ਭ੍ਰਿਸ਼ਟਾਚਾਰ ਬੰਦ ਹੋ ਜਾਵੇਗਾ : ਭਗਵੰਤ ਮਾਨ

ਸੀਟ ਦੇ ਹੇਠਾਂ ਸੀ ਗੁਪਤ ਕੈਮਰਾ
ਅਧਿਕਾਰੀ ਨੇ ਦੱਸਿਆ ਕਿ ਇਸ ਦੇ ਬਾਅਦ ਥੌਮਸਨ ਪਖਾਨੇ ਵਿਚ ਗਿਆ ਅਤੇ ਉਸ ਦੇ ਬਾਹਰ ਨਿਕਲਣ ’ਤੇ ਜਦੋਂ ਕੁੜੀ ਪਖਾਨੇ ਵਿਚ ਗਈ ਤਾਂ ਉਸ ਨੇ ਸੀਟ ਕਵਰ ਦੇ ਹੇਠਾਂ ਲਾਲ ਸਟਿੱਕਰ ਵੇਖੇ। ਜਾਂਚਕਰਤਾਵਾਂ ਨੇ ਕਿਹਾ ਕਿ ਥੌਮਸਨ ਨੇ ਵੀਡੀਓ ਰਿਕਾਰਡ ਕਰਨ ਲਈ ਆਪਣੇ ਆਈਫੋਨ ਨੂੰ ਇਕ ਸਟਿੱਕਰ ਦੇ ਹੇਠਾਂ ਲੁਕਾਇਆ ਸੀ। ਕੁੜੀ ਨੇ ਆਪਣੇ ਫੋਨ ਨਾਲ ਸਟਿੱਕਰ ਅਤੇ ਲੁਕੇ ਹੋਏ ਆਈਫੋਨ ਦੀਆਂ ਤਸਵੀਰਾਂ ਲਈਆਂ ਅਤੇ ਪਖਾਨੇ ਤੋਂ ਬਾਹਰ ਆ ਗਈ। ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਦੇ ਦੋਸ਼ੀ ਪਾਏ ਜਾਣ ’ਤੇ 15 ਤੋਂ 30 ਸਾਲ ਦੀ ਕੈਦ ਅਤੇ ਨਾਬਾਲਗ ਦੀਆਂ ਇਤਰਾਜ਼ਯੋਗ ਤਸਵੀਰਾਂ ਰੱਖਣ ’ਤੇ 20 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ।
 

ਇਹ ਵੀ ਪੜ੍ਹੋ- ਨੰਗਲ 'ਚ ਰੂਹ ਕੰਬਾਊ ਘਟਨਾ, ਖੇਡ-ਖੇਡ 'ਚ ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਦਰਦਨਾਕ ਮੌਤ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News