ਨਸ਼ੇ ''ਚ ਟੱਲੀ ਔਰਤ ਨੇ ਵਿਚ ਸੜਕ ਕੀਤਾ ਹੰਗਾਮਾ, ਪੁਲਸ ਨਾਲ ਵੀ ਕੀਤੀ ਬਹਿਸ (ਵੀਡੀਓ)
Wednesday, May 08, 2024 - 03:52 PM (IST)

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਨਸ਼ੇ 'ਚ ਟੱਲੀ ਇਕ ਔਰਤ ਨੇ ਵਿਚ ਸੜਕ ਡਰਾਮਾ ਕੀਤਾ। ਇਸ ਦੌਰਾਨ ਲੋਕਾਂ ਦੀ ਕਾਫ਼ੀ ਭੀੜ ਜਮ੍ਹਾ ਹੋ ਗਈ। ਕੁਝ ਲੋਕਾਂ ਨੇ ਘਟਨਾ ਦਾ ਵੀਡੀਓ ਬਣਾ ਲਿਆ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਸੜਕ 'ਤੇ ਹੰਗਾਮਾ ਕ ਰਹੀ ਹੈ। ਇਸ ਦੌਰਾਨ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਨਸ਼ੇ 'ਚ ਡੁੱਬੀ ਔਰਤ ਵਿਚ ਸੜਕ ਦਰੋਗਾ ਨਾਲ ਉਲਝ ਗਈ। ਉਹ ਆਪਣੇ ਵਾਲਾਂ ਨੂੰ ਲਹਿਰਾਉਂਦੇ ਹੋਏ ਇੱਧਰ-ਉੱਧਰ ਘੁੰਮਦੀ ਰਹੀ। ਇਸ ਤੋਂ ਬਾਅਦ ਜਦੋਂ ਪੁਲਸ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਪੁਲਸ ਨਾਲ ਵੀ ਬਹਿਸ ਕਰਨ ਲੱਗੀ। ਇਸ ਦੌਰਾਨ ਉਸ ਨੇ ਆਪਣੇ ਕੱਪੜੇ ਵੀ ਪਾੜਨ ਦੀ ਕੋਸ਼ਿਸ਼ ਕੀਤੀ।
ਕਰੀਬ ਅੱਧੇ ਘੰਟੇ ਦੇ ਡਰਾਮੇ ਤੋਂ ਬਾਅਦ ਬਹੁਤ ਮੁਸ਼ਕਲ ਨਾਲ ਪੁਲਸ ਨੇ ਔਰਤ ਨੂੰ ਕੰਟਰੋਲ ਕੀਤਾ ਅਤੇ ਮਹਿਲਾ ਆਸਰਾ ਕੇਂਦਰ ਭਿਜਵਾ ਦਿੱਤਾ। ਇਸ ਮਾਮਲੇ ਨੂੰ ਲੈ ਕੇ ਨਜ਼ੀਰਾਬਾਦ ਥਾਣੇ ਦੇ ਇੰਚਾਰਜ ਕੌਸ਼ਲੇਂਦਰ ਸਿੰਘ ਦਾ ਕਹਿਣਾ ਹੈ ਕਿ ਔਰਤ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਉਹ ਨਸ਼ੇ 'ਚ ਸੀ, ਉਸ ਤੋਂ ਜਦੋਂ ਵੀ ਕੁਝ ਪੁੱਛੋ ਤਾਂ ਉਹ ਇੱਧਰ-ਉੱਧਰ ਦੌੜ ਲਗਾਉਣ ਲੱਗਦੀ ਸੀ। ਔਰਤ ਦਾ ਮੈਡੀਕਲ ਕਰਵਾਵਾਂਗੇ, ਹੋਸ਼ ਆਉਣ 'ਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8