ਵੱਡੀ ਗੱਡੀ 'ਚ ਆਏ ਮੁੰਡੇ ਦਿਨ-ਦਿਹਾੜੇ ਕਰ ਗਏ ਵੱਡਾ ਕਾਂਡ, ਵਾਰਦਾਤ ਦੀ ਵੀਡੀਓ ਦੇਖ ਨਹੀਂ ਹੋਵੇਗਾ ਯਕੀਨ

Saturday, Apr 20, 2024 - 06:45 PM (IST)

ਵੱਡੀ ਗੱਡੀ 'ਚ ਆਏ ਮੁੰਡੇ ਦਿਨ-ਦਿਹਾੜੇ ਕਰ ਗਏ ਵੱਡਾ ਕਾਂਡ, ਵਾਰਦਾਤ ਦੀ ਵੀਡੀਓ ਦੇਖ ਨਹੀਂ ਹੋਵੇਗਾ ਯਕੀਨ

ਬਾਘਾ ਪੁਰਾਣਾ (ਅਜੇ) : ਚੋਰੀਆਂ, ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ, ਜਿਸ ਨੂੰ ਲੈਕੇ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਇਸ ਦੀ ਮਿਸਾਲ ਸਥਾਨਕ ਸ਼ਹਿਰ ਦੀ ਮੋਗਾ ਸੜਕ 'ਤੇ ਦੇਖਣ ਨੂੰ ਮਿਲੀ, ਅੱਜ ਇਥੇ ਲਗਜ਼ਰੀ ਕਾਰ ਵਿਚ ਆਏ ਦੋ ਲੁਟੇਰਿਆਂ ਨੇ ਇਕ ਔਰਤ ਦਾ ਨਗਦੀ ਅਤੇ ਜ਼ਰੂਰੀ ਕਾਗਜ਼ਾਤਾ ਵਾਲਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਚਿੱਟੇ ਦਿਨ ਵਾਪਰੀ ਇਸ ਵਾਰਦਾਤ ਨੂੰ ਸ਼ਰੇਆਮ ਭਰੇ ਬਾਜ਼ਾਰ ਵਿਚ ਅੰਜਾਮ ਦਿੱਤਾ ਗਿਆ। ਲੁੱਟ ਦੀ ਇਹ ਵਾਰਦਾਤ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। 

ਇਹ ਵੀ ਪੜ੍ਹੋ : ਭਲਵਾਨਾਂ ਦੇ ਘੋਲ 'ਚ ਵਾਪਰਿਆ ਵੱਡਾ ਹਾਦਸਾ, ਛਿੰਝ 'ਚ ਚੋਟੀ ਦੇ ਭਲਵਾਨ ਦੀ ਮੌਤ

ਇਸ ਸਬੰਧੀ ਪੀੜਤ ਔਰਤ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਰਾਜਿਆਣਾ ਨੇ ਪੁਲਸ ਥਾਣਾ ਬਾਘਾ ਪੁਰਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਅੱਜ ਐਕਸਿਸ ਬੈਂਕ ਮੁੱਦਕੀ ਰੋਡ ਬਾਘਾ ਪੁਰਾਣਾ ਤੋਂ ਮੋਗਾ ਸੜਕ ਉੱਪਰ ਪੁੱਜੀ ਤਾਂ ਇਕ ਵਿਅਕਤੀ ਨੇ ਹੱਥ ਵਿਚ ਫੜਿਆ ਲਿਫਾਫਾ ਖੋਹ ਕੇ ਇਕ ਚਿੱਟੇ ਰੰਗ ਦੀ ਕਾਰ ਵਿਚ ਸਵਾਰ ਹੋ ਗਿਆ, ਜਦੋਂ ਮੈਂ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੈਨੂੰ ਧੱਕਾ ਮਾਰ ਕੇ ਸੁੱਟ ਦਿੱਤਾ, ਜਿਸ ਵਿਚ ਨਗਦੀ ਅਤੇ ਜ਼ਰੂਰੀ ਕਾਗਜ਼ਾਤ ਸਨ। 

ਇਹ ਵੀ ਪੜ੍ਹੋ : ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ, ਉਲੰਘਣਾ ਕਰਨ 'ਤੇ ਹੋਵੇਗੀ ਵੱਡੀ ਕਾਰਵਾਈ

ਪੀੜਤਾ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਕਾਰ ਸਵਾਰ ਲੁਟੇਰਿਆਂ ਨੂੰ ਕਾਬੂ ਕਰਕੇ ਨਗਦੀ ਅਤੇ ਜ਼ਰੂਰੀ ਕਾਗਜ਼ਾਤ ਦਿਵਾਏ ਜਾਣ। ਇਸ ਮੌਕੇ ਪੁਲਸ ਨੇ ਪੀੜਤ ਔਰਤ ਨੂੰ ਵਿਸ਼ਵਾਸ਼ ਦਿਵਾਇਆ ਕਿ ਕਾਰ ਸਵਾਰ ਲੁਟੇਰੇ ਪੁਲਸ ਤੋਂ ਬੱਚ ਕੇ ਨਹੀਂ ਨਿਕਲ ਸਕਦੇ, ਜਿਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਇਸ ਖੋਹ ਦੀ ਘਟਨਾ ਨੂੰ ਲੈਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਰਸੋਈ 'ਚ ਚਾਹ ਬਣਾ ਰਹੀ ਸੀ ਨੂੰਹ, ਸੱਸ-ਸਹੁਰੇ ਨੇ ਤੇਲ ਪਾ ਕੇ ਲਗਾ ਦਿੱਤੀ ਅੱਗ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News