ਤੜਕਸਾਰ ਡਾਊਨ ਹੋਏ Facebook ਤੇ Instagram! ਯੂਜ਼ਰਸ ਹੋ ਰਹੇ ਪਰੇਸ਼ਾਨ
Wednesday, May 15, 2024 - 07:59 AM (IST)
ਗੈਜੇਟ ਡੈਸਕ: ਬਹੁਤ ਸਾਰੇ ਯੂਜ਼ਰਸ ਨੂੰ ਇਸ ਵੇਲੇ Facebook ਤੇ Instagram ਚਲਾਉਣ ਲਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਦੇ ਨਾਲ-ਨਾਲ ਕਈ ਹੋਰ ਦੇਸ਼ਾਂ ਵਿਚ ਵੀ Meta ਦੀ ਮਲਕੀਅਤ ਵਾਲੇ Facebook ਤੇ Instagram ਯੂਜ਼ਰਸ ਨੂੰ ਸਮੱਸਿਆ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵੇਲੇ ਭਾਰਤ ਤੋਂ ਇਲਾਵਾ New York ਅਤੇ California 'ਚ ਵੀ ਕਈ ਯੂਜ਼ਰਸ ਨੂੰ Facebook ਤੇ Instagram ਚਲਾਉਣ ਵਿਚ ਦਿੱਕਤ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - T-20 ਵਿਸ਼ਵ ਕੱਪ ਦੇ ਮੱਦੇਨਜ਼ਰ IPL 2024 ਦੇ ਬਾਕੀ ਮੁਕਾਬਲੇ ਨਹੀਂ ਖੇਡਣਗੇ ਇਹ ਦਿੱਗਜ ਖਿਡਾਰੀ
DownDetector ਮੁਤਾਬਕ ਅਮਰੀਕਾ ਦੇ ਕੁਝ ਇਲਾਕਿਆਂ ਵਿਚ ਮੰਗਲਵਾਰ ਸ਼ਾਮ (ਸਥਾਨਕ ਸਮਾਂ) ਤੋਂ Instagram ਤੇ Facebook ਵਿਚ ਸਮੱਸਿਆ ਆ ਰਹੀ ਹੈ। ਇਸ ਸਬੰਧੀ ਮਿਲੀਆਂ ਸ਼ਿਕਾਇਤਾਂ ਵਿਚ 71 ਫ਼ੀਸਦੀ ਫੇਸਬੁੱਕ ਯੂਜ਼ਰਸ ਦੀ ਸ਼ਿਕਾਇਤ ਵੈੱਬਸਾਈਟ ਨਾਲ ਸਬੰਧਤ ਸੀ, 20 ਫ਼ੀਸਦੀ ਨੂੰ ਮੋਬਾਈਲ ਐਪ ਚਲਾਉਣ ਵਿਚ ਸਮੱਸਿਆ ਆ ਰਹੀ ਸੀ ਤੇ 10 ਫ਼ੀਸਦੀ ਲੋਕ ਸਾਈਟ 'ਤੇ ਲੋਗਿਨ ਹੀ ਨਹੀਂ ਕਰ ਪਾ ਰਹੇ। ਇਸ ਤੋਂ ਇਲਾਵਾ Facebook ਦੇ ਲੋਡ ਨਾ ਹੋਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਸਨ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਪੁਲਸ ਨੇ ਚੋਣਾਂ ਦੇ ਮੱਦੇਨਜ਼ਰ ਨਾਕੇ 'ਤੇ ਰੋਕੀ ਗੱਡੀ, ਤਲਾਸ਼ੀ ਲੈਂਦਿਆਂ ਰਹਿ ਗਏ ਦੰਗ
ਉੱਥੇ ਹੀ Instagram ਯੂਜ਼ਰਸ ਦੀ ਗੱਲ ਕਰੀਏ ਤਾਂ 55 ਫ਼ੀਸਦੀ ਸ਼ਿਕਾਇਤਾਂ ਐਪ ਨਾਲ ਸਬੰਧਤ ਸਨ, 33 ਫ਼ੀਸਦੀ ਸ਼ਿਕਾਇਤਾਂ ਸਰਵਰ ਕੁਨੈਕਸ਼ਨ ਅਤੇ 12 ਫ਼ੀਸਦੀ ਸ਼ਿਕਾਇਤਾਂ Log in ਨਾ ਕਰ ਸਕਣ ਬਾਰੇ ਸਨ। ਫ਼ਿਲਹਾਲ ਇਸ ਬਾਰੇ Meta ਵੱਲੋਂ ਅਜੇ ਤਕ ਕੋਈ ਅਧਿਕਾਰਤ ਬਿਆਨ ਤਾਂ ਜਾਰੀ ਨਹੀਂ ਕੀਤਾ ਗਿਆ, ਪਰ ਇਸ ਸਮੱਸਿਆ ਦੇ ਜਲਦੀ ਠੀਕ ਹੋਣ ਦੀ ਉਮੀਦ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8