ਦਾਣਾ ਮੰਡੀ ਪੰਜੇ ਕੇ ’ਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ, ਲਿਫਟਿੰਗ ਦਾ ਬੁਰਾ ਹਾਲ

Saturday, May 11, 2024 - 04:07 PM (IST)

ਦਾਣਾ ਮੰਡੀ ਪੰਜੇ ਕੇ ’ਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ, ਲਿਫਟਿੰਗ ਦਾ ਬੁਰਾ ਹਾਲ

ਗੁਰੂਹਰਸਹਾਏ (ਵਿਪਨ) – ਪੰਜੇ ਕੇ ਉਤਾੜ੍ਹ ਦੀ ਦਾਣਾ ਮੰਡੀ ਵਿਚ ਲੱਖਾ ਗੱਟੇ ਕਣਕ ਦਾ ਸਟਾਕ ਹੋਇਆ ਪਿਆ ਹੈ ਅਤੇ ਆੜ੍ਹਤੀਆਂ ਵਿਚ ਕਣਕ ਦੀ ਲਿਫਟਿੰਗ ਨੂੰ ਲੈ ਕੇ ਨਿਰਾਸ਼ਾ ਪਾਈ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਆੜ੍ਹਤੀ ਅਦਰਸ਼ ਕੁੱਕੜ, ਰਕੇਸ਼ ਮੁਟਨੇਜ਼ਾ, ਸੁਧੀਰ ਮੁਟਨੇਜਾ, ਨਰੇਸ਼ ਕਾਲੜਾ, ਅਰਚਿਤ, ਸੋਨੂੰ ਧਮੀਜ਼ਾ, ਸਾਰਜ਼ ਸਿੱਧੂ ਨੇ ਦੱਸਿਆ ਕਿ ਪੰਜੇ ਕੇ ਦੀ ਮੰਡੀ ਵਿਚ ਕਣਕ ਦੀ ਲਿਫਟਿੰਗ ਦਾ ਬੁਰਾ ਹਾਲ ਹੈ। ਵੱਖ-ਵੱਖ ਖਰੀਦ ਏਜੰਸੀਆਂ ਦਾ ਲੱਖਾ ਗੱਟੇ ਸਟਾਕ ਮੰਡੀ ’ਚ ਪਿਆ ਹੈ, ਜਿਨ੍ਹਾਂ ਦੀ ਰਾਖੀ ਮੰਡੀ ’ਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਕਰਨੀ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀ ਵਿਚ ਰਾਤ ਨੂੰ ਗੱਟੇ ਚੋਰੀ ਹੋਣ ਦਾ ਡਰ ਵੀ ਬਣਿਆ ਹੋਇਆ ਹੈ ਅਤੇ ਕਈ ਆੜ੍ਹਤੀਆਂ ਨਾਲ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਮੰਡੀ ’ਚ ਮਾਲ ਰੁਲ ਰਿਹਾ ਹੈ ਪਰ ਸਬੰਧਤ ਮਹਿਕਮਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਇਹ ਵੀ ਪੜ੍ਹੋ - 5 ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਕੁੜੀ ਨੇ ਕੀਤੀ ਖੁਦਕੁਸ਼ੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਕੀ ਕਹਿਣਾ ਹੈ ਵਿਧਾਇਕ ਸਰਾਰੀ ਦਾ
ਆੜ੍ਹਤੀਆਂ ਐਸੋਸੀਏਸ਼ਨ ਪੰਜੇ ਕੇ ਨੇ ਰਿੰਕੂ ਸੋਢੀ ਦੀ ਅਗਵਾਈ ਹੇਠ ਲਿਫਟਿੰਗ ਦਾ ਸਾਰਾ ਮਾਮਲਾ ਗੁਰੂਹਰਸਹਾਏ ਦੇ ਵਿਧਾਇਕ ਫੌਜ਼ਾ ਸਿੰਘ ਸਰਾਰੀ ਦੇ ਧਿਆਨ ਵਿਚ ਲਿਆਂਦਾ ਅਤੇ ਵਿਧਾਇਕ ਸਰਾਰੀ ਨੇ ਆਡ਼੍ਹਤੀਆਂ ਨੂੰ ਵਿਸ਼ਵਾਸ ਦੁਆਇਆ ਕਿ 1 ਹਫ਼ਤੇ ਦੇ ਅੰਦਰ ਮੰਡੀ ’ਚ ਲਿਫਟਿੰਗ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਵਿਧਾਇਕ ਨੇ ਮੌਕੇ ’ਤੇ ਟਰੱਕ ਯੂਨੀਅਨ ਦੇ ਨੁਮਾਇੰਦਿਆ ਨੂੰ ਮੰਡੀ ’ਚ ਮਾਲ ਦੀ ਢੋਆ-ਢੁਆਈ ਲਈ ਗੱਡੀਆਂ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ - ਖੇਤੀ ਕਰਜ਼ੇ ਦਾ ਬੋਝ ਨਾ ਸਹਾਰ ਸਕਿਆ ਕਿਸਾਨ, ਜ਼ਹਿਰੀਲੀ ਚੀਜ਼ ਨਿਗਲ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News