ਹਥਿਆਰਾਂ ਨਾਲ ਲੈਸ ਹੋ ਕੇ ਦੂਜੀ ਧਿਰ ਨੂੰ ਵੰਗਾਰਿਆ, ਮੁੰਡਿਆਂ ਦੀ ਵਾਇਰਲ ਹੋਈ ਵੀਡੀਓ ਨੇ ਪਾ ''ਤਾ ਭੜਥੂ

Wednesday, Apr 24, 2024 - 12:57 PM (IST)

ਹਥਿਆਰਾਂ ਨਾਲ ਲੈਸ ਹੋ ਕੇ ਦੂਜੀ ਧਿਰ ਨੂੰ ਵੰਗਾਰਿਆ, ਮੁੰਡਿਆਂ ਦੀ ਵਾਇਰਲ ਹੋਈ ਵੀਡੀਓ ਨੇ ਪਾ ''ਤਾ ਭੜਥੂ

ਫਰੀਦਕੋਟ (ਜਗਤਾਰ) : ਫਰੀਦਕੋਟ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ 10/12 ਨੌਜਵਾਨ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸ਼ਰੇਆਮ ਦੂਜੀ ਧਿਰ ਨੂੰ ਲਲਕਾਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਸਾਫ਼ ਦਿਖ਼ ਰਿਹਾ ਹੈ ਕਿ ਇਹ ਨੌਜਵਾਨ ਸ਼ਰੇਆਮ ਸੜਕ ਕਿਨਾਰੇ ਖੜ੍ਹੇ ਹੋ ਕੇ ਦੂਜੀ ਧਿਰ ਨੂੰ ਭੱਦੀ ਸ਼ਬਦਾਵਲੀ ਵਰਤ ਕੇ ਵੰਗਾਰ ਰਹੇ ਹਨ ਅਤੇ ਧਮਕੀਆਂ ਦੇਣ ਦੇ ਨਾਲ-ਨਾਲ ਮਾਰੂ ਹਥਿਆਰ ਵੀ ਲਹਿਰਾ ਰਹੇ ਹਨ। ਵੀਡੀਓ ਫਰੀਦਕੋਟ ਦੇ ਸ਼ੈਦੁ ਸ਼ਾਹ ਚੌਂਕ ਦੀ ਹੈ, ਜਿਥੇ ਖੜ੍ਹੇ ਹੋ ਕੇ ਇਨ੍ਹਾਂ ਨੌਜਵਾਨਾਂ ਵਲੋਂ ਸ਼ਰੇਆਮ ਗੁੰਡਾ-ਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਾ ਹੈ। 

ਇਹ ਵੀ ਪੜ੍ਹੋ : ਘਰ ਦੁੱਧ ਪਾਉਣ ਆਉਂਦੇ ਦੋਜੀ ਨਾਲ ਬਣ ਗਏ ਨਾਜਾਇਜ਼ ਸੰਬੰਧ, ਫਿਰ ਉਹ ਹੋਇਆ ਜੋ ਕਦੇ ਨਹੀਂ ਸੀ ਸੋਚਿਆ

ਉਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਰੀਦਕੋਟ ਪੁਲਸ ਵੀ ਹਰਕਤ ਵਿਚ ਆ ਗਈ ਹੈ ਅਤੇ ਇਨ੍ਹਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਗੱਲਬਾਤ ਕਰਦਿਆਂ ਡੀ. ਐੱਸ. ਪੀ. ਫਰੀਦਕੋਟ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਇਹ ਛੋਟੀ ਉਮਰ ਦੇ ਲੜਕੇ ਹਨ ਜੋ ਸਕੂਲਾਂ ਵਿਚ ਹੋਈ ਮਾੜੀ-ਮੋਟੀ ਗੱਲ ਨੂੰ ਲੈ ਕੇ ਅਜਿਹਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਖੁਦ ਨੂੰ ਘੈਂਟ ਦੱਸਣ ਲਈ ਅਜਿਹਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਇਨ੍ਹਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਖ਼ਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਸੰਗਰੂਰ 'ਚ ਦੇਹ ਵਪਾਰ ਦੇ ਅੱਡੇ 'ਤੇ ਪੁਲਸ ਦਾ ਵੱਡਾ ਛਾਪਾ, ਕਈ ਜੋੜੇ ਰੰਗੇ ਹੱਥੀਂ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News