PM ਮੋਦੀ ਨੇ ਖ਼ੁਦ ''ਤੇ ਬਣਿਆ ਮੀਮ ਵੀਡੀਓ ਕੀਤਾ ਸ਼ੇਅਰ, ਕਿਹਾ- ਦੋਸਤੋ, ਮਜ਼ਾ ਆ ਗਿਆ

05/07/2024 10:19:57 AM

ਨਵੀਂ ਦਿੱਲੀ (ਭਾਸ਼ਾ)- ਸੋਸ਼ਲ ਮੀਡੀਆ ’ਤੇ ਇਕ ਐਨੀਮੇਟਿਡ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੱਚਦੇ ਹੋਏ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਵੀਡੀਓ ਦੀ ਤਾਰੀਫ਼ ਕੀਤੀ ਹੈ।

 

ਇਹ ਵੀਡੀਓ ‘ਐਥੀਸਟ ਕ੍ਰਿਸ਼ਨਾ’ ਆਈ.ਡੀ. ਤੋਂ ਪੋਸਟ ਕੀਤਾ ਗਿਆ ਹੈ, ਜਿਸ ਵਿਚ ਲਿਖਿਆ ਹੈ, ‘‘ਮੈਂ ਇਹ ਵੀਡੀਓ ਇਸ ਲਈ ਪੋਸਟ ਕਰ ਰਿਹਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ‘ਦਿ ਡਿਕਟੇਟਰ’ ਮੈਨੂੰ ਇਸ ਲਈ ਗ੍ਰਿਫ਼ਤਾਰ ਨਹੀਂ ਕਰੇਗਾ। ਇਸ ਨੂੰ ਦੁਬਾਰਾ ਪੋਸਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,''ਤੁਹਾਡੇ ਸਾਰਿਆਂ ਵਾਂਗ ਮੈਨੂੰ ਵੀ ਆਪਣੇ-ਆਪ ਨੂੰ ਨੱਚਦਿਆਂ ਦੇਖ ਕੇ ਬਹੁਤ ਮਜ਼ਾ ਆਇਆ। ਚੋਣਾਂ ਦੀ ਗਹਿਮਾ-ਗਹਿਮੀ ਵਿਚਾਲੇ ਇਸ ਕਿਸਮ ਦੀ ਰਚਨਾਤਮਕਤਾ ਸੱਚਮੁੱਚ ਮਜ਼ੇਦਾਰ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News