ਵੋਟ ਪਾਉਂਦੇ ਹੋਏ ਵੀਡੀਓ ਫੇਸਬੁੱਕ ’ਤੇ ਪਾਉਣਾ ਨੌਜਵਾਨ ਨੂੰ ਪਿਆ ਮਹਿੰਗਾ, ਫੜ੍ਹਿਆ ਗਿਆ
Saturday, Apr 20, 2024 - 12:28 PM (IST)
ਰੁਦਰਪੁਰ/ਨੈਨੀਤਾਲ (ਵਾਰਤਾ)- ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲੇ ਦੇ ਕਾਸ਼ੀਪੁਰ ’ਚ ਇਕ ਨੌਜਵਾਨ ਨੂੰ ਵੋਟ ਪਾਉਣ ਸਮੇਂ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰਨਾ ਭਾਰੀ ਪੈ ਗਿਆ। ਪੁਲਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਅਤੇ ਉਸਦੇ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕਾਸ਼ੀਪੁਰ ਦੇ ਕੁੰਡਾ ਥਾਣਾ ਖੇਤਰ ਦੇ ਪਿੰਡ ਲਾਲਪੁਰ ਵਾਸੀ ਫਰਮਾਨ ਨੇ ਵੋਟ ਪਾਉਂਦੇ ਹੋਏ ਈ. ਵੀ. ਐੱਮ. ਦੀ ਵੀਡੀਓ ਬਣਾ ਕੇ ਫੇਸਬੁੱਕ ’ਤੇ ਅਪਲੋਡ ਕਰ ਦਿੱਤੀ। ਸੋਸ਼ਲ ਮੀਡੀਆ ’ਤੇ ਲਗਾਤਾਰ ਨਜ਼ਰ ਰੱਖ ਰਹੀ ਪੁਲਸ ਟੀਮ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਹਰਕਤ ’ਚ ਆ ਗਈ।
ਤੁਰੰਤ ਮੁਲਜ਼ਮ ਦੀ ਪਛਾਣ ਕੀਤੀ ਗਈ ਅਤੇ ਇਸ ਤੋਂ ਬਾਅਦ ਕੁੰਡਾ ਪੁਲਸ ਉਸਨੂੰ ਫੜ੍ਹ ਕੇ ਥਾਣੇ ਲੈ ਆਈ। ਸਭ ਤੋਂ ਪਹਿਲਾਂ ਮੁਲਜ਼ਮ ਕੋਲੋਂ ਫੇਸਬੁੱਕ ਤੋਂ ਪੋਸਟ ਡਿਲੀਟ ਕਰਵਾਈ ਗਈ। ਊਧਮ ਸਿੰਘ ਨਗਰ ਦੇ ਸੀਨੀਅਰ ਪੁਲਸ ਕਪਤਾਨ ਮੰਜੂਨਾਥ ਟੀ. ਸੀ. ਮੁਤਾਬਕ ਮੁਲਜ਼ਮ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8