ਰਿਚਰਡਸਨ ਨੇ ਟੀ-20 ਵਿਸ਼ਵ ਕੱਪ ''ਤੇ ਫੈ਼ਸਲਾ ਟਾਲਣ ਦਾ ਕੀਤਾ ਸਵਾਗਤ
Thursday, Jun 11, 2020 - 03:51 PM (IST)

ਸਿਡਨੀ : ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਨੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਫ਼ੈਸਲਾ ਟਾਲਣ ਲਈ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦਾ ਸਮਰਥਨ ਕੀਤਾ ਅਤੇ ਕਿਹਾ ਕਿ ਸਹੀ ਫ਼ੈਸਲਾ ਲੈਣ ਤੋਂ ਪਹਿਲਾਂ ਜਿੰਨਾ ਸੰਭਵ ਹੋਵੇ ਉੰਨਾ ਸਮਾਂ ਲੈਣਾ ਮਹੱਤਵਪੂਰਨ ਹੈ। ਆਈ. ਸੀ. ਸੀ. ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਸਟਰੇਲੀਆ ਵਿਚ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਤੇ ਫੈ਼ਸਲਾ ਕਰਨ ਤੋਂ ਪਹਿਲਾਂ ਅਜੇ ਇਕ ਮਹੀਨਾ ਹੋਰ ਉਡੀਕ ਕਰੇਗਾ। ਆਸਟਰੇਲੀਆ ਟੀ-20 ਟੀਮ ਦੇ ਅਹਿਮ ਮੈਂਬਰ ਰਿਚਰਡਸਨ ਨੇ ਕਿਹਾ ਕਿ ਅਜੇ ਫ਼ੈਸਲਾ ਕਰਨ ਵਿਚ ਕਿਸੇ ਤਰ੍ਹਾਂ ਦੀ ਜਲਦੀ ਨਹੀਂ ਹੈ।
ਇਕ ਸਪੋਰਟਸ ਵੈਬਸਾਈਨ ਮੁਤਾਬਕ ਰਿਚਰਡਸਨ ਨੇ ਕਿਹਾ ਕਿ ਇਹ ਜਾਣਨਾ ਹਮੇਸ਼ਾ ਚੰਗਾ ਹੁੰਦਾ ਹੈ ਕਿ ਭਵਿੱਖ ਵਿਚ ਕੀ ਹੋਣ ਵਾਲਾ ਹੈ ਪਰ ਫ਼ੈਸਲਾ ਕਰਨ ਲਈ ਅਸੀਂ ਜਿੰਨਾ ਸੰਭਵ ਹੋਵੇ ਉੰਨਾ ਸਮਾਂ ਲੈ ਸਕਦੇ ਹਾਂ ਅਤੇ ਇਹ ਮਹੱਤਵੂਰਨ ਹੈ। ਮੇਰਾ ਮੰਨਣਾ ਹੈ ਕਿ ਇਹੀ ਸਹੀ ਫ਼ੈਸਲਾ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ ਇਸ ਬੀਮਾਰੀ ਨੂੰ ਕਾਫ਼ੀ ਚੰਗੀ ਤਰ੍ਹਾਂ ਰੋਕਿਾ ਹੈ ਇਸ ਲਈ ਇਨ੍ਹਾਂ ਗਰਮੀਆਂ ਵਿਚ ਆਮ ਹਾਲਾਤਾਂ ਵਿਚ ਕ੍ਰਿਕਟ ਦੇ ਆਯੋਜਨ ਨੂੰ ਲੈ ਕੇ ਕੁਝ ਹਾਂ-ਪੱਖੀ ਮਾਹੌਲ ਬਣ ਸਕਦਾ ਹੈ।