ਵਿਆਹ ’ਚ ਬਿਕਰਮ ਮਜੀਠੀਆ ਨੇ ਲਗਾਏ ਠੁਮਕੇ, ਸਵਾਗਤ ’ਚ ਉੱਡੇ 100-100 ਦੇ ਨੋਟ ਤੇ ਡਾਲਰ

Saturday, Feb 14, 2026 - 10:36 AM (IST)

ਵਿਆਹ ’ਚ ਬਿਕਰਮ ਮਜੀਠੀਆ ਨੇ ਲਗਾਏ ਠੁਮਕੇ, ਸਵਾਗਤ ’ਚ ਉੱਡੇ 100-100 ਦੇ ਨੋਟ ਤੇ ਡਾਲਰ

ਅੰਮ੍ਰਿਤਸਰ (ਆਰ. ਗਿੱਲ) : ਪੰਜਾਬ ਦੀ ਸਿਆਸਤ ਦੇ ਚਰਚਿਤ ਚਿਹਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਵਿਚ ਇੱਕ ਵਿਆਹ ਸਮਾਗਮ ਦੌਰਾਨ ਜੰਮ ਕੇ ਭੰਗੜਾ ਪਾਇਆ। ਦੱਸ ਦੇਈਏ ਕਿ ਇਹ ਵਿਆਹ ਉਨ੍ਹਾਂ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਦੱਸਿਆ ਜਾ ਰਿਹਾ ਹੈ, ਜਿਥੇ ਪਹੁੰਚਣ ’ਤੇ ਸਮਰਥਕਾਂ ਅਤੇ ਮਹਿਮਾਨਾਂ ਨੇ ਉਨ੍ਹਾਂ ਦਾ ਉਤਸ਼ਾਹ ਨਾਲ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ।

ਇਹ ਵੀ ਪੜ੍ਹੋ : ਕੀ ਤੁਸੀਂ ਵੀ ਬੈਂਕ ਲਾਕਰ 'ਚ ਰੱਖਦੇ ਹੋ ਸੋਨੇ ਦੇ ਗਹਿਣੇ? ਤਾਂ ਪੜ੍ਹ ਲਓ ਇਹ ਖ਼ਬਰ, ਉੱਡਣਗੇ ਹੋਸ਼

PunjabKesari

ਵਿਆਹ ਸਮਾਗਮ ਦੀ ਵਾਇਰਲ ਹੋ ਰਹੀ ਵੀਡੀਓ ਅਤੇ ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ, ਮਜੀਠੀਆ ਦੇ ਆਉਣ ’ਤੇ ‘ਚੱਲੀ ਜਾਂਦੀ ਹੈ ਨਿਊਜ਼’ ਗਾਣੇ ’ਤੇ ਭੰਗੜਾ ਪਾਇਆ ਗਿਆ, ਜਿਸ ਵਿਚ ਗਾਇਕ ਜੌਰਡਨ ਸੰਧੂ ਨੇ ਵੀ ਖੂਬ ਰੰਗ ਬੰਨ੍ਹਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਆਏ ਹੋਏ ਮਹਿਮਾਨਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਹਵਾ ’ਚ 100-100 ਰੁਪਏ ਦੇ ਨੋਟਾਂ ਦੇ ਨਾਲ-ਨਾਲ ਡਾਲਰ ਵੀ ਉਡਾਏ, ਜਿਸ ਨਾਲ ਪੂਰਾ ਮਾਹੌਲ ਜਸ਼ਨਮਈ ਹੋ ਗਿਆ।

ਇਹ ਵੀ ਪੜ੍ਹੋ : Gold-Silver Price: ਬਜਟ ਤੋਂ ਪਹਿਲਾਂ ਚਾਂਦੀ 1 ਲੱਖ ਤੇ ਸੋਨਾ 42 ਹਜ਼ਾਰ ਰੁਪਏ ਸਸਤਾ

 

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਮਜੀਠੀਆ ਅੰਮ੍ਰਿਤਸਰ ਪਰਤੇ ਸਨ, ਜਿਥੇ ਅਕਾਲੀ ਵਰਕਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ। ਇਸ ਵਿਆਹ ਸਮਾਗਮ ਵਿਚ ਉਨ੍ਹਾਂ ਦੀ ਮੌਜੂਦਗੀ ਨੇ ਇਕ ਵਾਰ ਫਿਰ ਪਰਿਵਾਰ ਅਤੇ ਸਮਰਥਕਾਂ ’ਚ ਜੋਸ਼ ਭਰ ਦਿੱਤਾ। ਪੰਜਾਬੀ ਸੱਭਿਆਚਾਰ ਵਿਚ ਅਜਿਹੇ ਮੌਕਿਆਂ ’ਤੇ ਨੱਚਣਾ-ਗਾਉਣਾ ਅਤੇ ਨੋਟ ਵਾਰਨਾ ਆਮ ਗੱਲ ਹੈ ਪਰ ਡਾਲਰ ਉਡਾਉਣ ਦੀ ਚਰਚਾ ਨੇ ਇਸ ਸਮਾਗਮ ਨੂੰ ਖਾਸ ਬਣਾ ਦਿੱਤਾ।

ਇਹ ਵੀ ਪੜ੍ਹੋ : 1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, CM ਸੁੱਖੂ ਦਾ ਵੱਡਾ ਐਲਾਨ

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News