ਰਵੀ ਦਾਹੀਆ ਦੇ ਓਲੰਪਿਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਉਸ ਦਾ ਨਾਹਰੀ ਪਿੰਡ

Monday, Jul 19, 2021 - 05:50 PM (IST)

ਰਵੀ ਦਾਹੀਆ ਦੇ ਓਲੰਪਿਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਉਸ ਦਾ ਨਾਹਰੀ ਪਿੰਡ

ਸੋਨੀਪਤ— ਕੀ ਕਿਸੇ ਪਿੰਡ ਦੀ ਕਿਸਮਤ ਨੂੰ ਇਕ ਪਹਿਲਵਾਨ ਦੀ ਓਲੰਪਿਕ ’ਚ ਸਫਲਤਾ ਨਾਲ ਜੋੜਿਆ ਜਾ ਸਕਦਾ ਹੈ? ਘੱਟੋ-ਘੱਟ ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਪਿੰਡ ਦੇ 15,000 ਲੋਕ ਤਾਂ ਅਜਿਹਾ ਹੀ ਸੋਚਦੇ ਹਨ। ਇਕ ਅਜਿਹਾ ਪਿੰਡ ਹੈ ਜਿੱਥੇ ਪੀਣ ਵਾਲੇ ਪਾਣੀ ਦੀ ਉਚਿਤ ਵਿਵਸਥਾ ਨਹੀਂ ਹੈ। ਇਕ ਅਜਿਹਾ ਪਿੰਡ ਜਿੱਥੇ ਬਿਜਲੀ ਸਿਰਫ਼ ਦੋ ਘੰਟੇ ਹੀ ਦਰਸ਼ਨ ਦਿੰਦੀ ਹੈ। ਇਕ ਅਜਿਹਾ ਪਿੰਡ ਜਿੱਥੇ ਉਚਿਤ ਸੀਵਰੇਜ ਲਾਈਨ ਨਹੀਂ ਹੈ। ਇਕ ਅਜਿਹਾ ਪਿੰਡ ਜਿੱਥੇ ਸਹੂਲਤਾਂ ਦੇ ਨਾਂ ’ਤੇ ਸਿਰਫ਼ ਇਕ ਪਸ਼ੂ ਹਸਪਤਾਲ ਹੈ। ਇਹ ਪਿੰਡ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਕਿ ਰਵੀ ਦਾਹੀਆ ਓਲੰਪਿਕ ਤੋਂ ਤਮਗ਼ਾ ਜਿੱਤ ਕੇ ਪਰਤੇ।

ਕਿਸਾਨ ਦੇ ਪੁੱਤਰ ਤੇ ਸ਼ਾਂਤ ਤੇ ਸ਼ਰਮੀਲੇ ਮਿਜਾਜ਼ ਦੇ ਰਵੀ ਇਸ ਪਿੰਡ ਦੇ ਤੀਜੇ ਓਲੰਪੀਅਨ ਹਨ। ਓਲੰਪਿਕ ’ਚ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਮਹਾਵੀਰ ਸਿੰਘ (ਮਾਸਕੋ ਓਲੰਪਿਕ 1980 ਤੇ ਲਾਸ ਏਂਜਲਿਸ ਓਲੰਪਿਕ 1984) ਤੇ ਅਮਿਤ ਦਾਹੀਆ (ਲੰਡਨ ਓਲੰਪਿਕ 2012) ਵੀ ਇਸੇ ਪਿੰਡ ਦੇ ਰਹਿਣ ਵਾਲੇ ਹਨ ਪਰ ਪਿੰਡ ਵਾਲੇ ਕਿਉਂ ਅਜਿਹਾ ਸੋਚਦੇ ਹਨ ਕਿ 24 ਸਾਲਾ ਰਵੀ ਦੇ ਤਮਗ਼ਾ ਜਿੱਤਣ ਨਾਲ ਨਾਹਰੀ ਦੀ ਕਿਸਮਤ ਬਦਲ ਜਾਵੇਗੀ। ਇਸ ਦੇ ਪਿੱਛੇ ਵੀ ਇਕ ਕਹਾਣੀ ਹੈ।

ਮਹਾਵੀਰ ਸਿੰਘ ਦੇ ਓਲੰਪਿਕ ’ਚ ਦੋ ਵਾਰ ਦੇਸ਼ ਦੀ ਨੁਮਾਇੰਦਗੀ ਕਰਨ ਦੇ ਬਾਅਦ ਉਸ ਸਮੇਂ ਦੇ ਮੁੱਖਮੰਤਰੀ ਚੌਧਰੀ ਦੇਵੀਲਾਲ ਨੇ ਉਨ੍ਹਾਂ ਤੋਂ ਉਨ੍ਹਾਂ ਇੱਛਾ ਦੇ ਬਾਰੇ ’ਚ ਪੁੱਛਿਆ ਤਾਂ ਉਨ੍ਹਾਂ ਨੇ ਪਿੰਡ ’ਚ ਪਸ਼ੂ ਹਸਪਤਾਲ ਖੋਲਣ ਦੀ ਬੇਨਤੀ ਕੀਤੀ ਸੀ। ਮੁੱਖਮੰਤਰੀ ਨੇ ਇਸ ’ਤੇ ਅਮਲ ਕੀਤਾ ਤੇ ਪਸ਼ੂ ਹਸਪਤਾਲ ਬਣ ਗਿਆ। ਹੁਣ ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਜੇਕਰ ਰਵੀ ਟੋਕੀਓ ’ਚ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਨਾਹਰੀ ਵੀ ਸੁਰਖ਼ੀਆਂ ’ਚ ਆ ਜਾਵੇਗਾ ਤੇ ਸਰਕਾਰ ਉਸ ਪਿੰਡ ’ਚ ਕੁਝ ਵਿਕਾਸ ਪ੍ਰਾਜੈਕਟ ਸ਼ੁਰੂ ਕਰ ਸਕਦੀ ਹੈ ਜਿੱਥੇ 4000 ਪਰਿਵਾਰ ਰਹਿੰਦੇ ਹਨ।

ਨਾਹਰੀ ਦੇ ਸਰਪੰਚ ਸੁਨੀਲ ਕੁਮਾਰ ਦਾਹੀਆ ਨੇ ਕਿਹਾ, ‘‘ਇਸ ਪਿੰਡ ਨੇ ਦੇਸ਼ ਨੂੰ ਤਿੰਨ ਓਲੰਪੀਅਨ ਦਿੱਤੇ ਹਨ। ਇਸ ਮਿੱਟੀ ’ਚ ਕੁਝ ਖ਼ਾਸ ਹੈ। ਸਾਨੂੰ ਪੂਰਾ ਯਕੀਨ ਹੈ ਕਿ ਰਵੀ ਤਮਗ਼ਾ ਜਿੱਤੇਗਾ ਤੇ ਉਸ ਦੀ ਸਫ਼ਲਤਾ ਨਾਲ ਪਿੰਡ ਦਾ ਵਿਕਾਸ ਵੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ, ‘‘ਇੱਥੇ ਕੋਈ ਚੰਗਾ ਹਸਪਤਾਲ ਨਹੀਂ ਹੈ। ਸਾਨੂੰ ਸੋਨੀਪਤ ਜਾਂ ਨਰੇਲਾ ਜਾਣਾ ਪੈਂਦਾ ਹੈ। ਇੱਥੇ ਕੋਈ ਸਟੇਡੀਅਮ ਨਹੀਂ ਹੈ। ਅਸੀਂ ਛੋਟਾ ਸਟੇਡੀਅਮ ਬਣਾਇਆ ਹੈ ਪਰ ਉਸ ’ਚ ਮੈਟ, ਅਕੈਡਮੀ ਜਾਂ ਕੋਚ ਨਹੀਂ ਹੈ। ਜੇਕਰ ਸਹੂਲਤ ਹੋਣ ਤਾਂ ਪਿੰਡ ਦੇ ਬੱਚੇ ਬਿਹਤਰ ਜ਼ਿੰਦਗੀ ਜੀ ਸਕਦੇ ਹਨ।


author

Tarsem Singh

Content Editor

Related News