ਪਰਾਲੀ ਪ੍ਰਬੰਧਨ ''ਚ ਮਿਸਾਲ ਬਣਿਆ ਨਾਈਵਾਲਾ ਪਿੰਡ ਦਾ ਰਣਬੀਰ ਸਿੰਘ, ਅੱਠ ਸਾਲਾਂ ਤੋਂ ਨਹੀਂ ਲਾਈ ਅੱਗ
Tuesday, Nov 04, 2025 - 06:42 PM (IST)
ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲਕਲਾਂ ਅਧੀਨ ਪੈਂਦੇ ਪਿੰਡ ਨਾਈਵਾਲਾ ਦਾ ਸੂਝਵਾਨ ਅਤੇ ਪ੍ਰਗਤੀਸ਼ੀਲ ਕਿਸਾਨ ਰਣਬੀਰ ਸਿੰਘ ਪੁੱਤਰ ਹਰਮਹਿੰਦਰ ਸਿੰਘ ਪਿਛਲੇ ਅੱਠ ਸਾਲਾਂ ਤੋਂ ਬਿਨਾਂ ਅੱਗ ਲਗਾਏ ਪਰਾਲੀ ਦਾ ਪ੍ਰਬੰਧਨ ਕਰਦਾ ਆ ਰਿਹਾ ਹੈ। ਉਹ ਲਗਾਤਾਰ ਖੇਤੀਬਾੜੀ ਮਹਿਕਮੇ ਦੀ ਸਲਾਹ ਨਾਲ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਵਾਹ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾ ਰਿਹਾ ਹੈ। ਇਸ ਮੌਕੇ ਕਿਸਾਨ ਰਣਬੀਰ ਸਿੰਘ ਨੇ ਦੱਸਿਆ ਕਿ ਉਹ ਸਾਲ 2015 ਤੋਂ ਖੇਤੀਬਾੜੀ ਮਹਿਕਮੇ ਨਾਲ ਜੁੜੇ ਹੋਏ ਹਨ ਅਤੇ ਹਾੜੀ-ਸਾਉਣੀ ਦੇ ਕੈਂਪਾਂ ਵਿੱਚ ਨਿਯਮਿਤ ਸ਼ਮੂਲੀਅਤ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਐਕਸ਼ਨ! ਨੌਕਰੀ ਤੋਂ Dismiss ਕੀਤੇ ਗਏ ਮੁਲਾਜ਼ਮ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ
ਮਹਿਕਮੇ ਤੋਂ ਮਿਲੀ ਸੇਧ ਦੇ ਆਧਾਰ 'ਤੇ ਉਹ ਸੁਪਰ ਸੀਡਰ, ਆਰ.ਐੱਮ.ਬੀ. ਪਲੇਅ, ਰੋਟਾਵੇਟਰ ਅਤੇ ਮਲਚਰ ਵਰਗੇ ਸੰਦਾਂ ਦੀ ਮਦਦ ਨਾਲ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਦਿੰਦੇ ਹਨ।ਉਹ ਦੱਸਦਾ ਹੈ ਕਿ ਇਹ ਤਰੀਕਾ ਨਾ ਸਿਰਫ਼ ਮਿੱਟੀ ਦੀ ਗੁਣਵੱਤਾ ਨੂੰ ਸੁਧਾਰਦਾ ਹੈ, ਸਗੋਂ ਖਾਦ ਅਤੇ ਯੂਰੀਆ ਦੀ ਵਰਤੋਂ ਵੀ ਘਟਾਉਂਦਾ ਹੈ। ਉਸ ਦੇ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਉਸ ਦੇ ਖੇਤਾਂ ਦੀ ਝੋਨੇ ਦੀ ਉਤਪਾਦਕਤਾ ਵਧੀ ਹੈ ਤੇ ਲਾਗਤ ਘਟੀ ਹੈ। ਰਣਬੀਰ ਸਿੰਘ ਨੇ ਪੀ.ਆਰ.26 ਅਤੇ ਪੀ.ਆਰ.131 ਵਰਗੀਆਂ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਬੀਜਣੀ ਸ਼ੁਰੂ ਕੀਤੀ ਹੈ, ਜਿਸ ਨਾਲ ਪਰਾਲੀ ਪ੍ਰਬੰਧਨ ਹੋਰ ਸੁਗਮ ਹੋ ਗਿਆ ਹੈ। ਉਹ ਆਰ.ਐੱਮ.ਬੀ. ਪਲੇਅ ਨਾਲ ਜ਼ਮੀਨ ਪਲਟਾ ਕੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਨੇ ਦਸਵੀਂ ਪੜ੍ਹਾਈ ਪਿੰਡ ਨਾਈਵਾਲਾ ਅਤੇ +2 ਠੀਕਰੀਵਾਲ ਸਰਕਾਰੀ ਸਕੂਲ ਤੋਂ ਕੀਤੀ ਹੈ। ਉਹ ਕਹਿੰਦਾ ਹੈ ਕਿ “ਮੈਂ ਹਰ ਵਾਰ ਖੇਤੀ ਮਾਹਰਾਂ ਦੀ ਸਲਾਹ ਲੈ ਕੇ ਹੀ ਪਰਾਲੀ ਦਾ ਪ੍ਰਬੰਧਨ ਕਰਦਾ ਹਾਂ ਤਾਂ ਜੋ ਖੇਤਾਂ ਅਤੇ ਵਾਤਾਵਰਣ ਦੀ ਸੰਭਾਲ ਹੋ ਸਕੇ।”
ਇਸ ਮੌਕੇ ਡਿਪਟੀ ਕਮਿਸ਼ਨਰ ਟੀ ਬੈਨਿਥ ਨੇ ਕਿਹਾ ਕਿ ਰਣਬੀਰ ਸਿੰਘ ਵਰਗੇ ਕਿਸਾਨ ਸਾਰੇ ਜ਼ਿਲ੍ਹੇ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਅਤੇ ਰਣਬੀਰ ਸਿੰਘ ਦੀ ਸੂਝਵਾਨ ਖੇਤੀ ਇਸ ਮੁਹਿੰਮ ਦਾ ਜੀਵੰਤ ਉਦਾਹਰਨ ਹੈ।
