ਸ਼ਹਿਰ ’ਚ ਸਾਫ਼-ਸਫ਼ਾਈ ਤੇ ਲਗਾਤਾਰ ਫੌਗਿੰਗ ਨਾਲ ਹੋ ਰਿਹਾ ਡੇਂਗੂ ਤੋਂ ਬਚਾਅ

Thursday, Nov 06, 2025 - 01:35 PM (IST)

ਸ਼ਹਿਰ ’ਚ ਸਾਫ਼-ਸਫ਼ਾਈ ਤੇ ਲਗਾਤਾਰ ਫੌਗਿੰਗ ਨਾਲ ਹੋ ਰਿਹਾ ਡੇਂਗੂ ਤੋਂ ਬਚਾਅ

ਫਿਰੋਜ਼ਪੁਰ (ਕੁਮਾਰ) : ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਸਾਧਕ ਅਫ਼ਸਰ ਪੂਨਮ ਭਟਨਾਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਈ-ਜੂਨ ਮਹੀਨੇ ਤੋਂ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਇਕ ਸ਼ਡਿਊਲ ਅਨੁਸਾਰ ਸ਼ਹਿਰ ਦੇ ਵੱਖ-ਵੱਖ ਏਰੀਏ ਅੰਦਰ ਸਪੈਸ਼ਲ ਸਫਾਈ ਮੁਹਿੰਮ ਚਲਾ ਕੇ ਸਫ਼ਾਈ ਕਰਵਾਈ ਜਾ ਰਹੀ ਹੈ, ਉੱਥੇ ਹੀ ਨਗਰ ਕੌਂਸਲ ਵੱਲੋਂ ਵੱਖ-ਵੱਖ ਵਾਰਡਾਂ, ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਏ ਅੰਦਰ ਲਗਾਤਾਰ ਫੌਗਿੰਗ ਕਰਵਾਈ ਗਈ ਅਤੇ ਬਣਾਏ ਗਏ ਸਪੈਸ਼ਲ ਸ਼ਡਿਊਲ ਅਨੁਸਾਰ ਮਲੇਰੀਆ ਡੇਂਗੂ ਤੋਂ ਬਚਾਉਣ ਲਈ ਸਿਹਤ ਵਿਭਾਗ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਲਾਰਵੇ ਦੀ ਜਾਂਚ ਵੀ ਕਰਵਾਈ ਗਈ ਸੀ।

ਇਸ ਜਾਂਚ ਦੌਰਾਨ ਜਿਨ੍ਹਾਂ ਸ਼ਹਿਰ ਵਾਸੀਆਂ ਜਾਂ ਦੁਕਾਨਦਾਰਾਂ ਤੋਂ ਮੱਛਰਾਂ ਦਾ ਲਾਰਵਾ ਪ੍ਰਾਪਤ ਹੋਇਆ ਸੀ, ਉਨ੍ਹਾਂ ਦੇ ਰੂਲਾਂ ਅਨੁਸਾਰ ਚਲਾਨ ਅਤੇ ਜੁਰਮਾਨੇ ਕੀਤੇ ਗਏ ਸਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਫੌਗਿੰਗ ਦੌਰਾਨ ਉਹ ਆਪਣੇ ਘਰਾਂ ਦੁਕਾਨਾਂ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਖੁੱਲ੍ਹੇ ਰੱਖਣ ਤਾਂ ਜੋ ਇਸ ਫੌਗਿੰਗ ਨਾਲ ਆਸ-ਪਾਸ ਦੇ ਮੱਛਰ ਨੂੰ ਖ਼ਤਮ ਕੀਤਾ ਜਾ ਸਕੇ। ਸੁਪਰੀਡੈਂਟ ਸੈਨੀਟੇਸ਼ਨ ਸੁਖਪਾਲ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਬਣਾਈ ਰੱਖਣ ਅਤੇ ਘਰ ਦੀਆਂ ਛੱਤਾਂ ’ਤੇ ਖਾਲੀ ਗਮਲਿਆਂ ਬਰਤਨਾਂ ਨੂੰ ਸਾਫ ਕਰਕੇ ਰੱਖਣ ਦੀ ਅਪੀਲ ਕੀਤੀ ਤਾਂ ਜੋ ਖੜ੍ਹੇ ਪਾਣੀ ਉੱਪਰ ਕਿਸੇ ਤਰ੍ਹਾਂ ਦਾ ਮੱਛਰ ਦਾ ਲਾਰਵਾ ਨਾ ਪਨਪ ਸਕੇ।
 


author

Babita

Content Editor

Related News