ਵਾਯੂ ਸੈਨਾ ''ਚ ਤਾਇਨਾਤ ਅਕਾਲਗੜ੍ਹ ਦੇ ਸ਼ੁਭਮ ਦੀ ਸ਼ੱਕੀ ਹਾਲਾਤ ''ਚ ਮੌਤ, ਪਿੰਡ ''ਚ ਮਾਤਮ
Saturday, Nov 15, 2025 - 04:09 PM (IST)
ਹਲਵਾਰਾ (ਲਾਡੀ) : ਉੱਤਰ ਪ੍ਰਦੇਸ਼ ਦੇ ਬਰੇਲੀ ਸਥਿਤ ਭਾਰਤੀ ਵਾਯੂ ਸੈਨਾ ਕੇਂਦਰ ਵਿਚ ਸ਼ੁੱਕਰਵਾਰ ਸਵੇਰੇ ਇਕ ਦੁਖਦਾਈ ਘਟਨਾ ਵਾਪਰੀ, ਜਿਸ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਵੀਂ ਆਬਾਦੀ ਅਕਾਲਗੜ੍ਹ ਨੂੰ ਸੋਗ 'ਚ ਪਾ ਦਿੱਤਾ। 25 ਸਾਲਾ ਵਾਯੂ ਸੈਨਾ ਜਵਾਨ ਸ਼ੁਭਮ ਕੁਮਾਰ ਨੇ ਸਰਕਾਰੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ। ਸ਼ਨੀਵਾਰ ਤੜਕੇ ਉਸਦੀ ਲਾਸ਼ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਹਲਵਾਰਾ ਲਿਆਂਦਾ ਗਿਆ, ਜਿੱਥੋਂ ਇਸਨੂੰ 9 ਵੀਂਗ ਏਅਰਫੋਰਸ ਹਸਪਤਾਲ ਵਿਚ ਰੱਖਿਆ ਗਿਆ। ਸਾਰੇ ਇਲਾਕਾ ਨਿਵਾਸੀਆਂ ਪਰਿਵਾਰ ਅਤੇ ਰਿਸ਼ਤੇਦਾਰਾਂ ਵਿਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ : ਫਰੀਦਕੋਟ 'ਚ ਫੜਿਆ ਗਿਆ ਸ਼ਾਤਰ ਜਨਾਨੀਆਂ ਦਾ ਗੈਂਗ, ਅਸ਼ਲੀਲ ਵੀਡੀਓ...
ਡਿਊਟੀ ਦੌਰਾਨ ਮੋਬਾਈਲ ਫੋਨ 'ਤੇ ਗੱਲ ਕਰਦੇ ਹੋਏ ਵਾਪਰੀ ਦਰਦਨਾਕ ਘਟਨਾ
ਜਾਣਕਾਰੀ ਮੁਤਾਬਕ, ਸ਼ੁਭਮ ਸਵੇਰੇ ਡਿਊਟੀ ‘ਤੇ ਤਾਇਨਾਤ ਸੀ ਤੇ ਇਸ ਦੌਰਾਨ ਮੋਬਾਇਲ ਫੋਨ ‘ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਗੱਲਬਾਤ ਦੌਰਾਨ ਹੀ ਉਸ ਨੇ ਅਚਾਨਕ ਆਪਣੇ ਮੱਥੇ ਵਿਚ ਗੋਲੀ ਮਾਰ ਲਈ। ਸਾਥੀ ਜਵਾਨ ਉਸਨੂੰ ਤੁਰੰਤ ਫੌਜੀ ਹਸਪਤਾਲ ਲੈ ਕੇ ਦੌੜੇ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੀ ਸੂਚਨਾ ਸੈਨਾ ਵੱਲੋਂ ਪਰਿਵਾਰ ਨੂੰ ਸਵੇਰੇ 7 ਵਜੇ ਦਿੱਤੀ ਗਈ, ਜਿਸ ਤੋਂ ਬਾਅਦ ਘਰ ‘ਚ ਹਾਹਾਕਾਰ ਮਚ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ
ਸ਼ੁਭਮ ਦਾ ਪਿੰਡ ਨਵੀਂ ਆਬਾਦੀ ਅਕਾਲਗੜ੍ਹ, ਪਰਿਵਾਰ ਦਾ ਹਾਲ ਬੇਹਾਲ
ਸ਼ੁਭਮ ਮੂਲ ਤੌਰ ‘ਤੇ ਲੁਧਿਆਣਾ ਦੇ ਹਲਵਾਰਾ ਏਅਰਫੋਰਸ ਸਟੇਸ਼ਨ ਨਾਲ ਲੱਗਦੇ ਪਿੰਡ ਨਵੀਂ ਆਬਾਦੀ ਅਕਾਲਗੜ੍ਹ ਦਾ ਰਹਿਣ ਵਾਲਾ ਸੀ। ਉਸਦੇ ਪਿਤਾ ਕਾਕਾ ਰਾਮ ਦੀ ਇਕ ਦੁਕਾਨ ਹਲਵਾਰਾ ਵਾਯੂ ਸੈਨਾ ਕੇਂਦਰ ਦੀ ਅਫਸਰ ਕਲੋਨੀ ਦੇ ਸਾਹਮਣੇ ਹੈ। ਵਾਯੂ ਸੈਨਾ ਦੇ ਅਧਿਕਾਰੀਆਂ ਵੱਲੋਂ ਸਾਰੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਗਭਗ 11 ਵਜੇ ਲਾਸ਼ ਪਰਿਵਾਰ ਦੇ ਸਪੁਰਦ ਕਰ ਦਿੱਤੀ, ਜਿੱਥੇ ਮਾਂ-ਪਿਉ ਦਾ ਰੋ ਰੋ ਕੇ ਬੁਰਾ ਹਾਲ ਸੀ। ਬਾਅਦ ਦੁਪਹਿਰ ਸ਼ੁਭਮ ਦਾ ਸਸਕਾਰ ਅਕਾਲਗੜ੍ਹ ਦੇ ਸ਼ਮਸ਼ਾਨਘਾਟ ਵਿਚ ਕਰਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, Audi ਨਾਲ ਟੱਕਰ ਤੋਂ ਬਾਅਦ ਪਿਆ ਚੀਕ-ਚਿਹਾੜਾ, 3 ਲੋਕਾਂ ਦੀ ਮੌਤ
ਭਰਾ ਵਿਪਨ ਦਾ ਵੱਡਾ ਦੋਸ਼
ਸ਼ੁਭਮ ਦਾ ਵੱਡਾ ਭਰਾ ਵਿਪਨ ਕੁਮਾਰ, ਜੋ ਖੁਦ ਭਾਰਤੀ ਥਲ ਸੈਨਾ ਬਰੇਲੀ ‘ਚ ਤਾਇਨਾਤ ਹੈ, ਵਿਪਨ ਅਨੁਸਾਰ ਘਟਨਾ ਤੋਂ ਅੱਧਾ ਘੰਟਾ ਪਹਿਲਾਂ ਵੀ ਸ਼ੁਭਮ ਮੋਬਾਈਲ ‘ਤੇ ਕਿਸੇ ਨਾਲ ਲੰਬੀ ਗੱਲਬਾਤ ਕਰ ਰਿਹਾ ਸੀ। ਵਿਪਨ ਨੇ ਦੱਸਿਆ ਕਿ
ਅੱਜ ਵੀ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੇਰਾ ਛੋਟਾ ਭਰਾ ਹੁਣ ਨਹੀਂ ਰਿਹਾ। ਜਿਸ ਨੇ ਵੀ ਉਸਨੂੰ ਮਾਨਸਿਕ ਤੌਰ ‘ਤੇ ਤੋੜਿਆ, ਉਸਨੂੰ ਕਾਨੂੰਨ ਵੱਲੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਸਵੇਰੇ 4 ਵਜੇ ਤੋਂ ਹੀ ਸ਼ੁਭਮ ਨੂੰ ਅਣਜਾਣ ਨੰਬਰਾਂ ਤੋਂ ਕਾਲਾਂ ਆ ਰਹੀਆਂ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, SSP ਮਨਿੰਦਰ ਸਿੰਘ ਨੂੰ ਕੀਤਾ ਸਸਪੈਂਡ
ਕਾਲ ਡੀਟੇਲ ਖੰਗਾਲ ਰਹੀ ਹੈ ਪੁਲਸ
ਸ਼ੁਭਮ ਰੇਡੀਓ ਡਿਊਟੀ ‘ਤੇ ਤਾਇਨਾਤ ਸੀ। ਘਟਨਾ ਤੋਂ ਪਹਿਲਾਂ ਤੇ ਦੌਰਾਨ ਉਸਨੂੰ ਕਿਸ ਦੀ ਕਾਲ ਆਈ? ਉਸ ਨਾਲ ਕੀ ਗੱਲਬਾਤ ਹੋਈ? ਇਹ ਸਵਾਲ ਹੁਣ ਇਸ ਕੇਸ ਦੀ ਸਭ ਤੋਂ ਵੱਡੀ ਗੁੱਥੀ ਹਨ। ਉੱਤਰ ਪ੍ਰਦੇਸ਼ ਪੁਲਸ ਨੇ ਸ਼ੁਭਮ ਦੇ ਫੋਨ ਦੀ ਕਾਲ ਡੀਟੇਲ ਤਲਾਸ਼ਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਥਾਣੇਦਾਰ ਦੇ ਇਕਲੌਤੇ ਨੌਜਵਾਨ ਪੁੱਤ ਦੀ ਕੈਨੇਡਾ ਵਿਚ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
