ਥਾਣਿਆਂ ''ਚ ਜਮ੍ਹਾਂ ਲੋਕਾਂ ਦਾ ਅਸਲਾ ਦੇਣ ਤੋਂ ਪੁਲਸ ਕਰ ਰਹੀ ਆਨਾਕਾਨੀ!

Tuesday, Nov 11, 2025 - 10:49 AM (IST)

ਥਾਣਿਆਂ ''ਚ ਜਮ੍ਹਾਂ ਲੋਕਾਂ ਦਾ ਅਸਲਾ ਦੇਣ ਤੋਂ ਪੁਲਸ ਕਰ ਰਹੀ ਆਨਾਕਾਨੀ!

ਬਾਬਾ ਬਕਾਲਾ ਸਾਹਿਬ(ਰਾਕੇਸ਼)- ਲੋਕਾਂ ਵੱਲੋਂ ਆਪਣੀ ਸਵੈ ਰੱਖਿਆ ਲਈ ਜੋ ਅਸਲਾ ਰੱਖਿਆ ਜਾਂਦਾ ਹੈ, ਉਸਨੂੰ ਚੋਣਾਂ ਦੇ ਦੌਰਾਨ ਪੁਲਸ ਵੱਲੋਂ ਥਾਣਿਆਂ ਵਿਚ ਜਮ੍ਹਾ ਕਰਵਾ ਲਿਆ ਜਾਂਦਾ ਹੈ, ਤਾਂ ਕਿ ਚੋਣਾਂ ਦੌਰਾਨ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਲੋਕਾਂ ਵੱਲੋਂ ਵੀ ਪ੍ਰਸ਼ਾਸਨ 'ਤੇ ਪੁਲਸ ਦਾ ਸਾਥ ਦਿੱਤਾ ਜਾਂਦਾ ਹੈ ਅਤੇ ਆਪੋ ਆਪਣੇ ਹਥਿਆਰਾਂ ਨੂੰ ਸਬੰਧਤ ਚੌਕੀਆਂ ਜਾਂ ਥਾਣਿਆਂ ਵਿਚ ਜਮ੍ਹਾਂ ਕਰਵਾ ਦਿਤਾ ਜਾਂਦਾ ਹੈ। ਪਰ ਜਦੋਂ ਚੋਣਾਂ ਦਾ ਦੌਰ ਖਤਮ ਹੋ ਜਾਂਦਾ ਹੈ ਤਾਂ ਅਸਲਾ ਧਾਰਕ ਆਪਣਾ ਹਥਿਆਰ ਲੈਣ ਲਈ ਜਦ ਥਾਣੇ ਵਿਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਥਿਆਰ ਵਾਪਸ ਦੇਣ ਤੋਂ ਆਨਾਕਾਨੀ ਕੀਤੀ ਜਾਂਦੀ ਹੈ ਅਤੇ ਫੇਰੇ ਪਵਾਏ ਜਾਂਦੇ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ 15 ਤਰੀਕ ਤੱਕ ਵੱਡੀ ਭਵਿੱਖਬਾਣੀ

ਬੀਤੇ ਕੱਲ੍ਹ ਕੁਝ ਅਸਲਾ ਧਾਰਕ ਆਪਣਾ ਜਮ੍ਹਾਂ ਅਸਲਾ ਲੈਣ ਲਈ ਥਾਣਾ ਬਿਆਸ ਪੁੱਜੇ ਤਾਂ ਉਥੇ ਹਾਜ਼ਰ ਮੁਨਸ਼ੀ ਰਾਜਦੀਪ ਸਿੰਘ ਵੱਲੋਂ ਉਨ੍ਹਾਂ ਨੂੰ ਕਈ ਚੱਕਰ ਮਰਵਾਉਦਾ ਰਿਹਾ ਅਤੇ ਬਹਾਨੇਬਾਜ਼ੀ ਕਰਦਾ ਰਿਹਾ। ਜਿਸ ਕਾਰਨ ਅਸਲਾ ਧਾਰਕ ਡਾਢੇ ਪਰੇਸ਼ਾਨ ਨਜ਼ਰ ਆਏ। ਅਜਿਹੇ ਪੀੜਤ ਅਸਲਾਧਾਰਕਾਂ ਨੇ ਐੱਸ.ਐੱਸ.ਪੀ ਦਿਹਾਤੀ ਤੋਂ ਮੰਗ ਕੀਤੀ ਹੈ ਕਿ ਅਸਲਾ ਧਾਰਕਾਂ ਵੱਲੋਂ ਜੋ ਹਥਿਆਰ ਆਪਣੀ ਸਵੈ ਰੱਖਿਆ ਲਈ ਰੱਖਿਆ ਹੋਇਆ ਹੈ, ਉਨ੍ਹਾਂ ਨੂੰ ਤਰੁੰਤ ਵਾਪਸ ਕਰਨ ਦੇ ਆਦੇਸ਼ ਜਾਰੀ ਹੋਣੇ ਚਾਹੀਦੇ ਹਨ ਅਤੇ ਕੋਤਾਹੀ ਕਰਨ ਵਾਲੇ ਜਾਂ ਆਨਾਕਾਨੀ ਕਰਨ ਵਾਲੇ ਅਜਿਹੇ ਪੁਲਸ ਕਰਮਚਾਰੀਆਂ ਵਿਰੁੱਧ ਤਰੁੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News