ਡੇਂਗੂ ਦੇ ਮਾਮਲੇ ਹੋਏ 400 ਤੋਂ ਪਾਰ, ਸਿਹਤ ਵਿਭਾਗ ਨਹੀਂ ਕਰ ਰਿਹਾ ਡੇਂਗੂ ਨਾਲ ਮਰਨ ਵਾਲਿਆਂ ਦਾ ਖੁਲਾਸਾ

Tuesday, Nov 04, 2025 - 05:53 AM (IST)

ਡੇਂਗੂ ਦੇ ਮਾਮਲੇ ਹੋਏ 400 ਤੋਂ ਪਾਰ, ਸਿਹਤ ਵਿਭਾਗ ਨਹੀਂ ਕਰ ਰਿਹਾ ਡੇਂਗੂ ਨਾਲ ਮਰਨ ਵਾਲਿਆਂ ਦਾ ਖੁਲਾਸਾ

ਲੁਧਿਆਣਾ (ਸਹਿਗਲ) : ਜ਼ਿਲ੍ਹੇ ’ਚ ਡੇਂਗੂ ਦੇ ਮਰੀਜ਼ਾਂ ਦਾ ਸਰਕਾਰੀ ਅੰਕੜਾ 400 ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਸਹੀ ਗਿਣਤੀ ਇਸ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਦੂਜੇ ਪਾਸੇ ਡੇਂਗੂ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਬਾਰੇ ਸਿਹਤ ਵਿਭਾਗ ਨੇ ਅਜੇ ਤੱਕ ਚੁੱਪ ਧਾਰ ਰੱਖੀ ਹੈ, ਜਿਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਹੈੱਡ ਆਫਿਸ ਦੇ ਹੁਕਮ ਹਨ ਕਿ ਹਰ ਮਰਨ ਵਾਲੇ ਮ੍ਰਿਤਕ ਦੀ ਫਾਈਲ ਨੂੰ ਡੇਂਗੂ ਡੈੱਥ ਰੀਵਿਊ ਕਮੇਟੀ ਜਾਂਚ ਕਰ ਕੇ ਇਹ ਪੁਸ਼ਟੀ ਕਰੇਗੀ ਕਿ ਮਰਨ ਵਾਲੇ ਵਿਅਕਤੀ ਦੀ ਮੌਤ ਡੇਂਗੂ ਨਾਲ ਹੋਈ ਹੈ ਜਾਂ ਹੋਰਨਾਂ ਕਾਰਨਾਂ ਕਰ ਕੇ। ਅਤੀਤ ਵਿਚ ਵੀ ਕਈ ਲੋਕਾਂ ਦੀ ਡੇਂਗੂ ਨਾਲ ਹੀ ਮੌਤ ਤੋਂ ਬਾਅਦ ਸਿਹਤ ਵਿਭਾਗ ਵਿਚ ਉਸ ਦੀ ਮੌਤ ਦੇ ਕਾਰਨਾਂ ਨੂੰ ਕਿਸੇ ਹੋਰ ਬੀਮਾਰੀ ਨਾਲ ਜੋੜ ਦਿੱਤਾ, ਜਦੋਂਕਿ ਜਿਸ ਡਾਕਟਰ ਨੇ ਮਰੀਜ਼ ਦਾ ਇਲਾਜ ਕੀਤਾ ਉਸ ਦੇ ਓਪੀਨੀਅਨ ਨੂੰ ਨਜ਼ਰਅੰਦਾਜ਼ ਕਰਨ ਦੇ ਨਾਲ ਹੀ ਲੈਬ ਰਿਪੋਰਟਾਂ ਦੀ ਵੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਹੈਂ...! ਸਵਾ ਲੱਖ ਦਾ Gold ਲੈ ਕੇ ਫੜਾ ਗਏ 'ਮਨੋਰੰਜਨ ਬੈਂਕ' ਦੀ ਕਰੰਸੀ! ਪੰਜਾਬ ਪੁਲਸ ਕੋਲ ਪਹੁੰਚੀ ਸ਼ਿਕਾਇਤ

ਜੇਕਰ ਲੈਬ ਰਿਪੋਰਟ ’ਚ ਡੇਂਗੂ ਪਾਜ਼ੇਟਿਵ ਆਇਆ ਹੈ ਤਾਂ ਸਿਵਲ ਹਸਪਤਾਲ ਵਿਚ ਕ੍ਰਾਸ ਚੈਕਿੰਗ ਦੇ ਨਾਂ ’ਤੇ ਲੈਬ ਰਿਪੋਰਟਾਂ ਨੂੰ ਹੀ ਗਲਤ ਸਾਬਤ ਕਰ ਦਿੱਤਾ ਜਾਂਦਾ ਹੈ। ਜੇਕਰ ਇਲਾਜ ਕਰਨ ਵਾਲੇ ਡਾਕਟਰ ਦਾ ਡਾਇਗਨੋਸ ਗਲਤ ਸੀ ਜਾਂ ਲੈਬ ਰਿਪੋਰਟ ਗਲਤ ਸੀ ਤਾਂ ਉਨ੍ਹਾਂ ’ਤੇ ਕਾਰਵਾਈ ਕਿਉਂ ਨਹੀਂ ਹੋਈ ਅਤੇ ਇਹ ਸਿਲਸਿਲਾ ਕਈ ਸਾਲਾਂ ਤੋਂ ਜਾਰੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਡੇਂਗੂ ਨੂੰ ਮਹਾਮਾਰੀ ਨਾ ਐਲਾਣਨਾ ਪਵੇ ਅਤੇ ਨਾ ਹੀ ਸਰਕਾਰ ਨੂੰ ਕਿਸੇ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਇਸ ਦਾ ਮੁਆਵਜ਼ਾ ਦੇਣਾ ਪਵੇ।

ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀਆਂ ਰਿਪੋਰਟਾਂ ਲੁਕੋਈਆਂ

ਸਥਾਨਕ ਹਸਪਤਾਲਾਂ ’ਚ ਡੇਂਗੂ ਦੇ ਮਰੀਜ਼ਾਂ ਦੀ ਕਾਫੀ ਗਿਣਤੀ ਸਾਹਮਣੇ ਆ ਰਹੀ ਹੈ ਪਰ ਸਿਹਤ ਵਿਭਾਗ ਇਸ ਦੀ ਗਿਣਤੀ ਨੂੰ ਸਦਾ ਘੱਟ ਦੱਸਦਾ ਆ ਰਿਹਾ ਹੈ ਅਤੇ ਜ਼ਿਆਦਾਤਰ ਮਰੀਜ਼ਾਂ ਨੂੰ ਸ਼ੱਕੀ ਮਰੀਜ਼ਾਂ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ ਪਰ ਇਨ੍ਹਾਂ ਸ਼ੱਕੀ ਮਰੀਜ਼ਾਂ ਦੀ ਸੂਚਨਾ ਨੂੰ ਸਿਹਤ ਵਿਭਾਗ ਜਨਤਕ ਨਹੀਂ ਕਰਦਾ, ਜਦੋਂਕਿ ਦੂਜੇ ਪਾਸੇ ਇਨ੍ਹਾਂ ਮਰੀਜ਼ਾਂ ਨੂੰ ਹਸਪਤਾਲਾਂ ਦੇ ਰਿਕਾਰਡ ਵਿਚ ਪਾਜ਼ੇਟਿਵ ਹੀ ਦੱਸਿਆ ਜਾਂਦਾ ਹੈ। ਅਜਿਹੇ ਵਿਚ ਜੇਕਰ ਹਸਪਤਾਲ ਗਲਤ ਇਲਾਜ ਕਰਦੇ ਹਨ ਜਾਂ ਗਲਤ ਰਿਪੋਰਟਾਂ ਬਣਾਉਂਦੇ ਹਨ ਤਾਂ ਉਨ੍ਹਾਂ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ?

ਇਹ ਵੀ ਪੜ੍ਹੋ : ਏਅਰ ਇੰਡੀਆ ਫਲਾਈਟ ਦੀ ਭੋਪਾਲ 'ਚ ਐਮਰਜੈਂਸੀ ਲੈਂਡਿੰਗ, ਜਹਾਜ਼ 'ਚ ਸਵਾਰ ਸਨ 172 ਯਾਤਰੀ

ਮਰੀਜ਼ ਦੇ ਫਾਇਦੇ ਦੀ ਗੱਲ ਨਹੀਂ ਕੀਤੀ ਜਾ ਰਹੀ

ਡੇਂਗੂ ਦਾ ਇਲਾਜ ਕਰਨ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਹਰ ਹਸਪਤਾਲ ਲਈ ਡੇਂਗੂ ਦੇ ਇਲਾਜ ਦੇ ਰੇਟ ਜਨਤਕ ਤੌਰ ’ਤੇ ਡਿਸਪਲੇ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ, ਤਾਂ ਕਿ ਲੋਕ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਨਾ ਹੋਣ, ਕਿਉਂਕਿ ਆਮ ਕਰ ਕੇ ਡੇਂਗੂ ਦੇ ਇਲਾਜ ਵਿਚ ਸਰਕਾਰ ਵਲੋਂ ਨਿਰਧਾਰਤ ਰੇਟਾਂ ਤੋਂ ਜ਼ਿਆਦਾ ਰੇਟ ਮਰੀਜ਼ਾਂ ਤੋਂ ਲਏ ਜਾਂਦੇ ਹਨ। ਹਰ ਨਿੱਜੀ ਅਤੇ ਕਾਰਪੋਰੇਟ ਹਸਪਤਾਲਾਂ ਦੇ ਰੇਟਾਂ ’ਚ ਸਰਕਾਰ ਵਲੋਂ ਨਿਰਧਾਰਤ ਰੇਟਾਂ ਵਿਚ ਭਾਰੀ ਫਰਕ ਹੁੰਦਾ ਹੈ, ਜਿਸ ਦਾ ਬੋਝ ਮਰੀਜ਼ਾਂ ’ਤੇ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਦੇ ਹਿੱਤਾਂ ਦਾ ਧਿਆਨ ਨਹੀਂ ਰੱਖ ਰਹੀ। ਅੱਜ ਤੱਕ ਇਕ ਵੀ ਹਸਪਤਾਲ ਵਿਰੁੱਧ ਕਾਰਵਾਈ ਤਾਂ ਦੂਰ ਇਕ ਸ਼ੋਅਕਾਜ ਨੋਟਿਸ ਵੀ ਜਾਰੀ ਨਹੀਂ ਹੋਇਆ। ਮਰੀਜ਼ਾਂ ਦੇ ਇਲਾਜ ਦੇ ਨਾਂ ’ਤੇ ਜ਼ਿਆਦਾ ਪੈਸੇ ਕਿਉਂ ਲੈ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News