ਗੈਂਗਸਟਰ ਸੁੱਖ ਭਿਖਾਰੀਵਾਲ ਅਦਾਲਤ ’ਚ ਪੇਸ਼, ਮਿਲਿਆ ਪੰਜ ਦਿਨ ਦਾ ਰਿਮਾਂਡ
Saturday, Nov 15, 2025 - 11:56 AM (IST)
ਗੁਰਦਾਸਪੁਰ(ਵਿਨੋਦ)- ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਪਿੰਡ ਭਿਖਾਰੀਵਾਲ ਦੇ ਰਹਿਣ ਵਾਲੇ ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਗੁਰਦਾਸਪੁਰ ਅਦਾਲਤ ’ਚ ਪੇਸ਼ ਕੀਤਾ ਅਤੇ ਦੀਨਾਨਗਰ ’ਚ ਇਕ ਪ੍ਰਾਪਰਟੀ ਡੀਲਰ ਤੋਂ ਫਿਰੌਤੀ ਮੰਗਣ ਦੇ ਦੋਸ਼ ’ਚ ਦਰਜ ਮਾਮਲੇ ਵਿਚ ਪੁੱਛਗਿੱਛ ਕਰਨ ਲਈ 10 ਦਿਨ ਦਾ ਪੁਲਸ ਰਿਮਾਂਡ ਮੰਗਿਆ । ਇਸ 'ਤੇ ਅਦਾਲਤ ਨੇ ਪੁਲਸ ਨੂੰ ਪੰਜ ਦਿਨਾਂ ਦਾ ਰਿਮਾਂਡ ਦਿੱਤਾ। ਸੁੱਖ ਭਿਖਾਰੀਵਾਲ ਵਿਰੁੱਧ ਗੁਰਦਾਸਪੁਰ, ਬਟਾਲਾ ਅਤੇ ਹੋਰ ਜ਼ਿਲ੍ਹਿਆਂ ’ਚ ਕਈ ਮਾਮਲੇ ਦਰਜ ਹਨ। ਉਸ ਨੂੰ ਦੀਨਾਨਗਰ ਫਿਰੌਤੀ ਮਾਮਲੇ ’ਚ ਪੁੱਛਗਿੱਛ ਲਈ ਕਿਸੇ ਹੋਰ ਜ਼ਿਲ੍ਹੇ ਤੋਂ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਗੈਂਗਸਟਰ ਵੱਲੋਂ ਤਾਬੜਤੋੜ ਫਾਇਰਿੰਗ
