ਚੰਡੀਗੜ੍ਹ ਦੇ ਵਕੀਲ ਦੀ ਅਜੀਬੋ-ਗਰੀਬ DEMAND! 24 ਲੱਖ ਦੀ ਥਾਰ ਦਾ ਹੈਰਾਨ ਕਰਨ ਵਾਲਾ ਹੈ ਮਾਮਲਾ

Sunday, Nov 09, 2025 - 11:55 AM (IST)

ਚੰਡੀਗੜ੍ਹ ਦੇ ਵਕੀਲ ਦੀ ਅਜੀਬੋ-ਗਰੀਬ DEMAND! 24 ਲੱਖ ਦੀ ਥਾਰ ਦਾ ਹੈਰਾਨ ਕਰਨ ਵਾਲਾ ਹੈ ਮਾਮਲਾ

ਚੰਡੀਗੜ੍ਹ (ਸੁਸ਼ੀਲ) : ਗੁਆਂਢੀ ਵੱਲੋਂ ਥਾਰ ’ਤੇ ਝਰੀਟਾਂ ਮਾਰਨ ਤੋਂ ਬਾਅਦ ਸੈਕਟਰ-44 ਵਾਸੀ ਵਕੀਲ ਧਰਮੇਂਦਰ ਸਿੰਘ ਰਾਵਤ ਨੇ ਗੁਆਂਢੀ ਨੂੰ ਕੁੱਟਣ ਦੇ ਲਈ ਪੁਲਸ ਅਤੇ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਹੈ। ਅਰਜ਼ੀ ਨਾ ਸਿਰਫ਼ ਸੈਕਟਰ-34 ਪੁਲਸ ਨੂੰ ਦਿੱਤੀ ਗਈ ਹੈ, ਸਗੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ, ਗ੍ਰਹਿ ਸਕੱਤਰ, ਡੀ. ਜੀ. ਪੀ., ਐੱਸ. ਐੱਸ. ਪੀ. ਤੇ ਬਾਰ ਕੌਂਸਲ ਚੇਅਰਮੈਨ ਨੂੰ ਵੀ ਇਸ ਦੀ ਕਾਪੀ ਭੇਜੀ ਗਈ ਹੈ। ਵਕੀਲ ਨੇ ਪੱਤਰ ਲਿਖਿਆ ਕਿ ਗੁਆਂਢੀ ਨੇ ਉਸ ਦੀ 24 ਲੱਖ ਦੀ ਥਾਰ ਆਰ. ਓ. ਐੱਕਸ. ’ਤੇ ਝਰੀਟਾਂ ਪਾਈਆਂ।

ਇਹ ਵੀ ਪੜ੍ਹੋ : ਪੰਜਾਬ 'ਚ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਰਾਹਤ ਭਰੀ ਖ਼ਬਰ, ਲੱਖਾਂ ਬਜ਼ੁਰਗਾਂ ਨੂੰ ਮਿਲਿਆ ਲਾਭ

ਇਹ ਸੀ. ਸੀ. ਟੀ. ਵੀ. ’ਚ ਵੀ ਕੈਦ ਹੋ ਗਿਆ। ਸੈਕਟਰ-44ਬੀ ਦੇ ਧਰਮੇਂਦਰ ਸਿੰਘ ਰਾਵਤ ਮੁਤਾਬਕ ਉਸ ਦੇ ਗੁਆਂਢੀ ਨੇ ਈਰਖਾ ਕਾਰਨ ਉਨ੍ਹਾਂ ਦੀ ਨਵੀਂ ਥਾਰ ਦੇ ਬੋਨਟ ’ਤੇ ਸਕ੍ਰੈਚ ਪਾਏ, ਇਸ ਲਈ ਭਾਰਤੀ ਨਿਆਂ ਸੰਹਿਤਾ ਦੀ ਧਾਰਾ-35 ਮੁਤਾਬਕ ਗੁਆਂਢੀ ਨੂੰ ਕੁੱਟਣ ਦੀ ਇਜਾਜ਼ਤ ਦਿੱਤੀ ਜਾਵੇ। ਰਾਵਤ ਨੇ ਸ਼ਿਕਾਇਤ ’ਚ ਲਿਖਿਆ ਕਿ ਗੁਆਂਢੀ ਨੇ ਉਨ੍ਹਾਂ ਦਾ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਕੀਤਾ ਹੈ। 11 ਅਗਸਤ ਨੂੰ ਉਨ੍ਹਾਂ ਨੇ ਪੁਲਸ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਵਕੀਲ ਨੇ ਕਿਹ ਕਿ ਪੁਲਸ ਦੇ ਕਾਰਵਾਈ ਨਾ ਕਰਨ ’ਤੇ ਗੁਆਂਢੀ ਨੂੰ ਕੁੱਟਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ। ਇਸ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਉਹ ਪੁਲਸ ਤੋਂ ਪਹਿਲਾਂ ਇਜਾਜ਼ਤ ਲੈਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਲਈ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਠੰਡ ਨੂੰ ਲੈ ਕੇ ਜਾਰੀ ਕੀਤਾ ਵੱਡਾ ਅਲਰਟ
ਸੁਪਰੀਮ ਕੋਰਟ ਦੇ ਹੁਕਮ ਦੀ ਵੀ ਅਣਦੇਖੀ
ਵਕੀਲ ਰਾਵਤ ਨੇ ਦੋਸ਼ ਲਾਇਆ ਕਿ ਪੁਲਸ ਨੇ ਸੁਪਰੀਮ ਕੋਰਟ ਦੇ 2013 ਦੇ ਲਲਿਤਾ ਕੁਮਾਰੀ ਬਨਾਮ ਉੱਤਰ ਪ੍ਰਦੇਸ਼ ਸਰਕਾਰ ਮਾਮਲੇ ਦੇ ਫ਼ੈਸਲੇ ਦਾ ਉਲੰਘਣ ਕੀਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਗੰਭੀਰ ਅਪਰਾਧ ਦੀ ਸੂਚਨਾ ਮਿਲਣ ’ਤੇ ਪੁਲਸ ਦੇ ਲਈ ਐੱਫ. ਆਈ. ਆਰ. ਦਰਜ ਕਰਨਾ ਲਾਜ਼ਮੀ ਹੈ।
ਪੁਲਸ ਨੇ ਸ਼ਿਕਾਇਤ ਮਿਲਣ ਤੋਂ ਕੀਤਾ ਇਨਕਾਰ
ਸੈਕਟਰ-34 ਥਾਣਾ ਪੁਲਸ ਨੇ ਇਸ ਤਰ੍ਹਾਂ ਦੀ ਅਰਜ਼ੀ ਮਿਲਣ ਤੋਂ ਫਿਲਹਾਲ ਇਨਕਾਰ ਕੀਤਾ ਹੈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਣਕਾਰੀ ਜੁਟਾ ਰਹੇ ਹਨ ਪਰ ਇਸ ’ਤੇ ਰਸਮੀ ਬਿਆਨ ਦੇਣ ਤੋਂ ਫਿਲਹਾਲ ਬਚ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News