ਅਾਰ. ਵੈਸ਼ਾਲੀ ਨੇ ਵਿਸ਼ਵ ਨੰਬਰ-3 ਗੋਰਯਾਚਕਿਨਾ ਨੂੰ ਹਰਾਇਅਾ
Sunday, Jun 21, 2020 - 11:44 AM (IST)
ਮਾਸਕੋ (ਰੂਸ) (ਨਿਕਲੇਸ਼ ਜੈਨ)– ਫਿਡੇ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੌਜਵਾਨ ਖਿਡਾਰਨ ਅਾਰ. ਵੈਸ਼ਾਲੀ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਪਹਿਲਾਂ ਤਾਂ ਅਾਖਰੀ-8 ਵਿਚ ਜਗ੍ਹਾ ਬਣਾਈ ਤੇ ਉਸ ਤੋਂ ਬਾਅਦ ਪਲੇਅ ਅਾਫ ਮੁਕਾਬਲੇ ਵਿਚ ਵਿਸ਼ਵ ਦੀ ਨੰਬਰ-3 ਰੂਸ ਦੀ ਅਲੈਕਸਾਂਦ੍ਰਾ ਗੋਰਯਾਚਕਿਨਾ ਨੂੰ ਹਰਾਉਂਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਤੇ ਇਸਦੇ ਨਾਲ ਉਹ ਅਾਖਰੀ-4 ਵਿਚ ਪਹੁੰਚ ਗਈ ਸੀ ਪਰ ਅਾਖਰੀ ਦੋ ਦੇ ਮੁਕਾਬਲੇ ਤੇ ਗ੍ਰਾਂ. ਪ੍ਰੀ. ਵਿਚ ਪਹੁੰਚਣ ਤੋਂ ਪਹਿਲਾਂ ਉਸ ਨੂੰ ਮੰਗੋਲੀਅਾ ਦੀ ਤੁਰਮੁਰਖ ਮੁੰਖਜੁਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਅਾ। ਉਸ ਤੋਂ ਜਿੱਤ ਕੇ ਮੁੰਖਜਲ ਫਾਈਨਲ ਵਿਚ ਪਹੁੰਚਣ ਵਿਚ ਕਾਮਯਾਬ ਰਹੀ ਜਦਕਿ ਉਸਦੇ ਇਲਾਵਾ ਵੀਅਤਨਾਮ ਦੀ ਫਾਮ ਲੇ ਤਾਓ ਵੀ ਗ੍ਰਾਂ. ਪ੍ਰੀ. ਵਿਚ ਪਹੁੰਚਣ ਵਿਚ ਸਫਲ ਰਹੀ। ਪ੍ਰਤੀਯੋਗਿਤਾ ਵਿਚ ਦੁਨੀਅਾ ਭਰ ਦੀਅਾਂ 229 ਮਹਿਲਾ ਗ੍ਰੈਂਡ ਮਾਸਟਰ ਤੇ ਇੰਟਰਨੈਸ਼ਨਲ ਮਾਸਟਰ ਖਿਡਾਰਨਾਂ ਨੇ ਹਿੱਸਾ ਲਿਅਾ।
ਟਾਪ-8 ਨਾਕਅਾਊਟ ਪਲੇਅ ਅਾਫ ਵਿਚ ਜਗ੍ਹਾ ਬਣਾਉਣ ਵਾਲੀਅਾਂ ਖਿਡਾਰਨਾਂ ਸਨ : ਫਾਮ ਲੇ ਤਾਓ (ਵੀਅਤਨਾਮ, 11/13), ਕਰੀਨਾ ਅੰਬਾਰਟਸੁਮੋਵਾ (ਰੂਸ), ਵੈਸ਼ਾਲੀ ਅਾਰ. (ਭਾਰਤ), ਵੈਲੇਂਟਿਨਾ ਗੁਨਿਨਾ (ਰੂਸ, 10/13), ਪੇਟ੍ਰਾ ਪੈਪ (ਹੰਗਰੀ), ਅਲੈਗਸਾਂਦ੍ਰਾ ਗੋਰਯਾਚਕਿਨਾ (ਰੂਸ), ਤੁਰਮੁੰਕ ਮੁੰਖਜੁਲ (ਮੰਗੋਲੀਅਾ) ਤੇ ਡੇਸੀ ਕੋਰੀ (ਪੇਰੂ, ਸਾਰੇ 9.5/13) ।