ਪ੍ਰਤਾਪ ਬਾਜਵਾ ਨੇ ਰਾਹੁਲ ਗਾਂਧੀ ਅੱਗੇ ਰੱਖੀਆਂ ਪੰਜਾਬ ਦੀਆਂ 3 ਮੰਗਾਂ

Saturday, Feb 28, 2026 - 01:46 PM (IST)

ਪ੍ਰਤਾਪ ਬਾਜਵਾ ਨੇ ਰਾਹੁਲ ਗਾਂਧੀ ਅੱਗੇ ਰੱਖੀਆਂ ਪੰਜਾਬ ਦੀਆਂ 3 ਮੰਗਾਂ

ਬਰਨਾਲਾ (ਵੈੱਬ ਡੈਸਕ): ਅੱਜ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਬਰਨਾਲਾ ਵਿਖੇ 'ਮਨਰੇਗਾ ਬਚਾਓ ਰੈਲੀ' ਵਿਚ ਹਿੱਸਾ ਲੈਣ ਲਈ ਪਹੁੰਚੇ ਹਨ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਰਾਹੁਲ ਗਾਂਧੀ ਅੱਗੇ ਪੰਜਾਬ ਦੀਆਂ ਤਿੰਨ ਮੰਗਾਂ ਰੱਖੀਆਂ। 

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 'ਜੈ ਜਵਾਨ, ਜੈ ਕਿਸਾਨ' ਸਾਡੀ ਪਛਾਣ ਰਹੀ ਹੈ, ਪਰ ਮੋਦੀ ਸਰਕਾਰ ਨੇ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਜਦੋਂ 2029 ਵਿਚ ਕਾਂਗਰਸ ਦੀ ਸਰਕਾਰ ਬਣੇ ਤੇ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ, ਤਾਂ ਇਸ ਨੂੰ ਬਹਾਲ ਕਰਨ ਲਈ ਫ਼ੈਸਲੇ ਲਏ ਜਾਣ। ਉਨ੍ਹਾਂ ਪਹਿਲੀ ਮੰਗ ਰੱਖੀ ਕਿ ਅਗਨੀਵੀਰ ਯੋਜਨਾ ਬੰਦ ਕਰ ਕੇ ਫ਼ੌਜ ਦੀ ਰੈਗੁਲਰ ਭਰਤੀ ਸ਼ੁਰੂ ਕੀਤੀ ਜਾਵੇ। ਦੂਜੀ ਮੰਗ ਵਿਚ ਤਹਿਤ 'ਰਾਈਟ ਟੂ ਵਰਕ' ਤੇ 'ਰਾਈਟ ਟੂ ਫੂਡ' ਦੇ ਫ਼ੈਸਲੇ ਨੂੰ ਮੁੜ ਬਹਾਲ ਕੀਤਾ ਜਾਵੇ। ਇਸ ਤਹਿਤ ਮਨਰੇਗਾ ਵਿਚ 150 ਦਿਨ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਨੂੰ 350-400 ਤੋਂ ਵਧਾ ਕੇ 600-700 ਰੁਪਏ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਭਾਰਤ-ਅਮਰੀਕਾ ਟਰੇਡ ਡੀਲ ਤਹਿਤ ਅਮਰੀਕੀ ਖੇਤੀ ਉਤਪਾਦਾਂ ਲਈ ਭਾਰਤੀ ਬਾਜ਼ਾਰ  ਖੋਲ੍ਹੇ ਜਾਣ ਦੇ ਫ਼ੈਸਲੇ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ। 


author

Anmol Tagra

Content Editor

Related News