ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਵੱਡਾ ਖੁਲਾਸਾ, ਅੱਜ 3 ਵਜੇ ਦੇਖੋ EXCLUSIVE ਰਿਪੋਰਟ
Thursday, Feb 19, 2026 - 01:12 PM (IST)
ਜਲੰਧਰ : ਆਮ ਆਦਮੀ ਪਾਟੀ ਦੀ ਸਰਕਾਰ ਦੀਆਂ ਵੱਡੀਆਂ ਯੋਜਨਾਵਾਂ ਵਿਚ ਸ਼ਾਮਲ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਜ਼ਮੀਨੀ ਹਕੀਕਤ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਕੀਤੀ ਗਈ ਐਕਸਕਲੂਸਿਵ ਗ੍ਰਾਊਂਡ ਰਿਪੋਰਟ ਦੌਰਾਨ ਕਈ ਅਹਿਮ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਨੇ ਯੋਜਨਾ ਦੇ ਲਾਗੂ ਹੋਣ ਅਤੇ ਲਾਭਪਾਤਰੀਆਂ ਨੂੰ ਮਿਲ ਰਹੀਆਂ ਸਹੂਲਤਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸੰਬੰਧੀ ਜਦੋਂ ਜਗ ਬਾਣੀ ਵਲੋਂ ਜ਼ਮੀਨੀ ਪੱਧਰ 'ਤੇ ਸੱਚਾਈ ਜਾਣੀ ਗਈ ਤਾਂ ਇਸ ਵਿਚ ਹੈਰਾਨੀਜਨਕ ਖੁਲਾਸੇ ਹੋਏ ਹਨ। 'ਜਗ ਬਾਣੀ' ਦੀ ਵਿਸ਼ੇਸ਼ ਰਿਪੋਰਟ ਤੁਸੀਂ ਅੱਜ ਦੁਪਹਿਰ 3 ਵਜੇ ਜਗ ਬਾਣੀ ਦੇ ਫੇਸਬੁੱਕ, ਯੂ. ਟਿਊਬ ਅਤੇ ਇੰਸਟਾਗ੍ਰਾਮ ਚੈਨਲ 'ਤੇ ਦੇਖ ਸਕਦੇ ਹੋ।
