ਵੱਡੀ ਮੁਸੀਬਤ 'ਚ ਘਿਰੇ ਤਰਨਤਾਰਨ ਵਾਸੀ, 3 ਦਿਨ ਲਈ ਬੰਦ ਰਹਿਣਗੇ ਇਹ ਰੇਲਵੇ ਫਾਟਕ, ਜਾਣੋ ਵਜ੍ਹਾ

Sunday, Mar 01, 2026 - 01:21 PM (IST)

ਵੱਡੀ ਮੁਸੀਬਤ 'ਚ ਘਿਰੇ ਤਰਨਤਾਰਨ ਵਾਸੀ, 3 ਦਿਨ ਲਈ ਬੰਦ ਰਹਿਣਗੇ ਇਹ ਰੇਲਵੇ ਫਾਟਕ, ਜਾਣੋ ਵਜ੍ਹਾ

ਤਰਨਤਾਰਨ (ਰਮਨ)- ਪਿੰਡ ਕੱਕਾ ਕੰਡਿਆਲਾ ਵਿਖੇ ਫਲਾਈਓਵਰ ਦੀ ਉਸਾਰੀ ਚੱਲ ਰਹੀ ਹੋਣ ਕਾਰਨ ਦੂਸਰੇ ਜ਼ਿਲ੍ਹਿਆਂ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਸ਼ਹਿਰ ਦੇ ਅੰਦਰੋਂ ਲੰਘਣਾ ਪੈ ਰਿਹਾ ਹੈ। ਇਸ ਕਾਰਨ ਜੰਡਿਆਲਾ ਰੋਡ ਸਥਿਤ ਰੇਲਵੇ ਫਾਟਕ 'ਤੇ ਦਿਨ ਭਰ ਭਾਰੀ ਜਾਮ ਲੱਗਾ ਰਹਿੰਦਾ ਹੈ, ਜੋ ਵਾਹਨ ਚਾਲਕਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਹੁਣ ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਲਈ ਇੱਕ ਹੋਰ ਵੱਡੀ ਮੁਸ਼ਕਲ ਖੜ੍ਹੀ ਹੋਣ ਜਾ ਰਹੀ ਹੈ ਕਿਉਂਕਿ ਰੇਲਵੇ ਵਿਭਾਗ ਵੱਲੋਂ ਮੁਰੰਮਤ ਦੇ ਕੰਮ ਕਾਰਨ ਜੰਡਿਆਲਾ ਰੋਡ ਅਤੇ ਗੋਇੰਦਵਾਲ ਰੇਲਵੇ ਫਾਟਕਾਂ ਨੂੰ ਲਗਾਤਾਰ 3 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਫਾਟਕਾਂ ਦੇ ਬੰਦ ਹੋਣ ਨਾਲ ਸ਼ਹਿਰ ਅੰਦਰ ਟ੍ਰੈਫਿਕ ਦੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ

ਜਾਣਕਾਰੀ ਦਿੰਦੇ ਹੋਏ ਸਥਾਨਕ ਰੇਲਵੇ ਸਟੇਸ਼ਨ ਦੇ ਇੰਚਾਰਜ ਉਮੇਸ਼ ਕੁਮਾਰ ਨੇ ਦੱਸਿਆ ਹੈ ਕਿ ਮਿਤੀ 01 ਮਾਰਚ ਐਤਵਾਰ ਦੀ ਸਵੇਰ 8:00 ਵਜੇ ਤੋਂ ਰਾਤ 8:00 ਵਜੇ ਤੱਕ, ਅੰਮ੍ਰਿਤਸਰ-ਖੇਮਕਰਨ ਰੇਲਵੇ ਲਾਈਨ ’ਤੇ ਗੇਟ ਨੰ. ਬੀ-27 ਤਰਨਤਾਰਨ ਜ਼ਰੂਰੀ ਟ੍ਰੈਕ ਦੀ ਜਾਂਚ ਅਤੇ ਐਮਰਜੈਂਸੀ ਮੁਰੰਮਤ ਕਰਕੇ ਬੰਦ ਰਹੇਗਾ। ਇਸੇ ਤਰ੍ਹਾਂ ਗੋਇੰਦਵਾਲ ਰੋਡ ਉਪਰ ਮੌਜੂਦ ਸ਼ਹਿਰ ਦਾ ਰੇਲਵੇ ਫਾਟਕ ਨੰਬਰ 29 ਜੋ ਮਿਤੀ 2 ਅਤੇ 3 ਮਾਰਚ ਨੂੰ ਲਗਾਤਾਰ ਦੋ ਦਿਨ ਸਵੇਰੇ 8 ਤੋਂ ਰਾਤ 8 ਵਜੇ ਤੱਕ ਬੰਦ ਰਹੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਤੋਂ 4 ਦਿਨਾਂ ਲਈ ਮਸ਼ਹੂਰ ਮਾਰਕੀਟ ਰਹੇਗੀ ਬੰਦ ! ਜਾਣੋ ਕਿਉਂ ਲਿਆ ਗਿਆ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News