ਪਾਕਿਸਤਾਨੀ ਕਪਤਾਨ ਦੇ ਉੱਡੇ ਹੋਸ਼, ਜਦੋ ਦੇਖੇ ਪ੍ਰੈੱਸ ਕਾਨਫਰੰਸ 'ਚ ਅੰਗਰੇਜ਼ੀ ਪੱਤਰਕਾਰ

Wednesday, Jun 14, 2017 - 08:21 PM (IST)

ਨਵੀਂ ਦਿੱਲੀ— ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਗਰੁੱਪ-ਬੀ ਮੈਚ 'ਚ ਸ਼੍ਰੀਲੰਕਾ ਖਿਲਾਫ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਸਰਫਰਾਜ ਅਹਿਮਦ ਕਾਫੀ ਨਰਾਜ਼ ਦਿਸੇ ਸਨ। ਦਰਅਸਲ ਮੈਚ ਤੋਂ ਬਾਅਦ ਸਰਫਰਾਜ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਜ਼ਿਆਦਾਤਰ ਅੰਗਰੇਜ਼ੀ ਬੋਲਣ ਵਾਲੇ ਪੱਤਰਕਾਰ ਪ੍ਰੈੱਸ ਕਾਨਫਰੰਸ 'ਚ ਮੌਜੂਦ ਸਨ ਤਾਂ ਇਹ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਪਾਕਿਸਤਾਨੀ ਕਪਤਾਨ ਨੇ ਪੱਤਰਕਾਰਾਂ ਦੇ ਲਈ ਖੁੱਦ ਨੂੰ ਤਿਆਰ ਕਰਨ ਤੋਂ ਬਾਅਦ ਪੁੱਛਿਆ ਕਿ ਕੀ ਸਾਰੇ ਅਗਰੇਜ਼ੀ ਵਾਲੇ ਹਨ? ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਜਿਸ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। 

 


Related News