ਮਸਾਜ ਸੈਂਟਰ ''ਚ ਗਾਹਕ ਬਣ ਕੇ ਪਹੁੰਚੀ ਪੁਲਸ, ਫਿਰ ਜੋ ਹੋਇਆ ਦੇਖ ਉਡ ਗਏ ਹੋਸ਼

Monday, Sep 23, 2024 - 11:10 AM (IST)

ਮਸਾਜ ਸੈਂਟਰ ''ਚ ਗਾਹਕ ਬਣ ਕੇ ਪਹੁੰਚੀ ਪੁਲਸ, ਫਿਰ ਜੋ ਹੋਇਆ ਦੇਖ ਉਡ ਗਏ ਹੋਸ਼

ਜ਼ੀਰਕਪੁਰ (ਅਸ਼ਵਨੀ) : ਜ਼ੀਰਕਪੁਰ ’ਚ ਦੇਵਾ ਜੀ ਨਾਮ ਦੇ ਸ਼ਾਪਿੰਗ ਕੰਪਲੈਕਸ ’ਚ ਮਸਾਜ ਦੀ ਆੜ ’ਚ ਵਿਦੇਸ਼ੀ ਕੁੜੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਛਾਪੇਮਾਰੀ ਦੌਰਾਨ ਪੁਲਸ ਨੇ ਮਾਡਰਨ ਸਪਾ ਸੈਂਟਰ ਦੇ ਮਾਲਕਾਂ ਨੂੰ ਦੇਹ ਵਪਾਰ ਕਰਵਾਉਣ ਦੇ ਦੋਸ਼ ’ਚ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਵਾਸੀ ਅੰਮ੍ਰਿਤਸਰ ਤੇ ਗੋਬਿੰਦ ਸਿੰਘ ਵਾਸੀ ਕਰਨਾਲ ਵਜੋਂ ਹੋਈ ਹੈ। ਦੱਸਣਾ ਬਣਦਾ ਹੈ ਕਿ ਵੀ.ਆਈ.ਪੀ. ਰੋਡ ’ਤੇ ਜ਼ਿਆਦਾਤਰ ਲੋਕਾਂ ਵੱਲੋਂ ਸਪਾ ਸੈਂਟਰ ਖੋਲ੍ਹੇ ਹੋਏ ਹਨ ਪਰ ਇੱਥੇ ਮਸਾਜ ਦੀ ਆੜ ’ਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ। ਡੀ. ਐੱਸ. ਪੀ. ਜਸਪਿੰਦਰ ਗਿੱਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਵੀ.ਆਈ.ਪੀ. ਰੋਡ ’ਤੇ ਮਸਾਜ ਦੀ ਆੜ ’ਚ ਵਿਦੇਸ਼ੀ ਕੁੜੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਧ ਰਹੀ ਗਰਮੀ ਦਰਮਿਆਨ ਮੌਸਮ ਵਿਭਾਗ ਦੀ ਵੱਡੀ ਅਪਡੇਟ, ਇਨ੍ਹਾਂ ਤਾਰੀਖਾਂ ਨੂੰ ਪਵੇਗਾ ਮੀਂਹ

ਇਸ ਦੇ ਆਧਾਰ ’ਤੇ ਸ਼ਨੀਵਾਰ ਨੂੰ ਪੁਲਸ ਟੀਮ ਨੇ ਮੁਲਾਜ਼ਮਾਂ ਨੂੰ ਗਾਹਕ ਬਣਾ ਕੇ ਮਾਡਰਨ ਸਪਾ ਸੈਂਟਰ ਭੇਜਿਆ, ਜਿਨ੍ਹਾਂ ਨੇ ਗਾਹਕ ਬਣ ਕੇ ਸੈਂਟਰ ਮਾਲਕਾਂ ਨਾਲ ਗੱਲਬਾਤ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਪੁਲਸ ਟੀਮ ਨੇ ਸੈਂਟਰ ’ਤੇ ਛਾਪਾ ਮਾਰ ਕੇ ਵਿਦੇਸ਼ੀ ਲੜਕੀਆਂ ਨੂੰ ਬਰਾਮਦ ਕਰ ਲਿਆ। ਲੜਕੀਆਂ ਦੇ ਬਿਆਨਾਂ ਉਪਰੰਤ ਬਲਜੀਤ ਸਿੰਘ ਤੇ ਗੋਬਿੰਦ ਸਿੰਘ ਨੂੰ ਕਾਬੂ ਗਿਆ, ਜਿਨ੍ਹਾਂ ਨੇ ਆਪਣਾ ਜੁਰਮ ਕਬੂਲ ਲਿਆ। ਦੱਸਣਾ ਬਣਦਾ ਹੈ ਕਿ ਹਾਲ ਹੀ ’ਚ ਵੀ.ਆਈ.ਪੀ. ਰੋਡ ’ਤੇ ਸਥਿਤ ਚੰਡੀਗੜ੍ਹ ਸਿਟੀ ਸੈਂਟਰ ਤੋਂ 5 ਸਪਾ ਸੈਂਟਰਾਂ ’ਤੇ ਪੁਲਸ ਨੇ ਛਾਪੇਮਾਰੀ ਕਰ ਕੇ ਧੰਦੇ ਨੂੰ ਬੰਦ ਕਰਵਾਇਆ ਸੀ।

ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੇ, ਜਾਰੀ ਹੋਇਆ ਅਲਰਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News