ਬਰਨਾਲਾ ''ਚ ਭਰੇ ਬਾਜ਼ਾਰ ਨੌਜਵਾਨ ਦਾ ਕਤਲ, ਵਾਰਦਾਤ ਦਾ ਕਾਰਣ ਜਾਣ ਉੱਡ ਜਾਣਗੇ ਹੋਸ਼
Thursday, Sep 26, 2024 - 10:50 AM (IST)
ਤਪਾ ਮੰਡੀ (ਸ਼ਾਮ,ਗਰਗ) : ਬੀਤੀ ਸ਼ਾਮ ਸਥਾਨਕ ਤਾਜੋ ਕੈਂਚੀਆਂ 'ਤੇ ਫਰੂਟ ਵਿਕਰੇਤਾ ਨਾਲ ਹੋਈ ਤਕਰਾਰ 'ਚ ਦੋ ਮੋਟਰਸਾਇਕਲ ਸਵਾਰਾਂ ਨੇ ਕਿਰਚ ਅਤੇ ਪੇਚਕਸ ਨਾਲ ਹਮਲਾ ਕਰਕੇ ਫਰੂਟ ਵਿਕਰੇਤਾ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਵਿਚ ਦੋ ਜਣੇ ਜ਼ਖਮੀ ਹੋਏ ਹਨ। ਕਾਤਲਾਂ ਖ਼ਿਲਾਫ ਮਾਮਲਾ ਦਰਜ ਕਰਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਨਾਮਦੇਵ ਮਾਰਗ 'ਤੇ ਚੱਕਾ ਜਾਮ ਕਰਕੇ ਪੁਲਸ ਪ੍ਰਸ਼ਾਸਨ ਖ਼ਿਲਾਫ ਰੋਸ ਪ੍ਰਗਟ ਕੀਤਾ। ਇਸ ਸੰਬਧੀ ਜ਼ਖਮੀ ਬਾਣੀਆ ਰਾਮ ਪੁੱਤਰ ਨਾਮਾ ਰਾਮ ਵਾਸੀ ਬਾਜੀਗਰ ਬਸਤੀ ਤਪਾ ਨੇ ਬਿਆਨ ਦਰਜ ਕਰਵਾਏ ਕਿ ਮੈਂ ਤਾਜੋ ਕੇ ਰੋਡ 'ਤੇ ਕਬਾੜ ਦੀ ਦੁਕਾਨ ਕਰਦਾ ਹਾਂ, ਬੀਤੀ ਸ਼ਾਮ 6.30 ਵਜੇ ਦੇ ਕਰੀਬ ਮੈਂ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਸਰੂਪ ਚੰਦ ਵਾਸੀ ਜੋ ਤਾਜੋ ਕੈਂਚੀਆਂ 'ਤੇ ਫਰੂਟ ਵੇਚਣ ਦੀ ਰੇਹੜੀ ਲਗਾਉਂਦਾ ਹੈ ਤੋਂ ਮੈਂ ਅਪਣੇ ਘਰ ਲਈ ਫਰੂਟ ਲੈਣ ਲਈ ਗਿਆ ਤਾਂ ਰੇਹੜੀ ਕੋਲ ਪਹਿਲਾਂ 2 ਨੌਜਵਾਨ ਮੋਟਰਸਾਇਕਲ 'ਤੇ ਖੜ੍ਹੇ ਸੀ। ਉਨ੍ਹਾਂ ਨੇ ਅਮਨਦੀਪ ਸਿੰਘ ਉਰਫ ਅਮਨਾ ਤੋਂ ਸੇਬ ਖਰੀਦੇ ਜਦੋਂ ਅਮਨਦੀਪ ਨੇ ਉਸ ਤੋਂ ਪੈਸੇ ਮੰਗੇ ਤਾਂ ਮੋਟਰਸੀਇਕਲ ਸਵਾਰ ਨੌਜਵਾਨ ਤੈਸ਼ 'ਚ ਆ ਗਏ ਅਤੇ ਅਮਨਦੀਪ ਨੂੰ ਗਾਲੀ-ਗਲੋਚ ਕਰਨ ਲੱਗ ਪਏ ਜਦੋਂ ਰੋਕਣ ਲੱਗਾ ਤਾਂ ਮੌਕੇ ਤੇ ਗੁਰਦਰਸ਼ਨ ਸਿੰਘ ਵਾਸੀ ਅੰਮ੍ਰਿਤਸਰ ਬਸਤੀ ਵੀ ਆ ਗਿਆ, ਜਿਨ੍ਹਾਂ ਨੇ ਆਉਂਦੇ ਸਾਰ ਹੀ ਨਾਮਾਲੂਮ ਵਿਅਕਤੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਅਮਨਦੀਪ ਸਿੰਘ ਬਹੁਤ ਆਕੜ ਵਿਚ ਰਹਿੰਦਾ ਹੈ ਅੱਜ ਇਸ ਨੂੰ ਸਬਕ ਸਿਖਾਉਣਾ ਪਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਔਰਤਾਂ ਲਈ ਜਾਰੀ ਹੋਇਆ ਸਖ਼ਤ ਹੁਕਮ
ਇਸ 'ਤੇ 2 ਨਾਮਲੂਮ ਵਿਅਕਤੀਆਂ ਵਿਚੋਂ ਇਕ ਜਿਸ ਨੇ ਅਮਨਦੀਪ ਸਿੰਘ ਦੀ ਖੱਬੇ ਪਾਸੇ ਬੱਖੀ 'ਤੇ ਤਿੰਨ-ਚਾਰ ਵਾਰੀ ਕਿਰਚ ਨਾਲ ਵਾਰ ਕਰ ਦਿੱਤੇ ਅਤੇ ਉਸ ਤੋਂ ਬਾਅਦ ਦੂਸਰੇ ਵਿਅਕਤੀ ਨੇ ਇੱਕ ਵੱਡਾ ਪੇਚਕਸ ਆਪਣੀ ਪਹਿਨੀ ਕਮੀਜ ਦੀ ਖੱਬੀ ਬਾਜੂ ਵਿਚੋਂ ਕੱਢ ਕੇ ਅਮਨਦੀਪ ਸਿੰਘ ਦੇ ਬੜੀ ਬੇਰਹਿਮੀ ਨਾਲ ਕਈ ਵਾਰ ਕੀਤੇ। ਮੇਰੇ ਰੋਕਣ 'ਤੇ ਲਾਲ ਕਮੀਜ ਵਾਲੇ ਵਿਅਕਤੀ ਨੇ ਮੇਰੇ ਸਿਰ 'ਤੇ ਬਹੁਤ ਗੁੱਸੇ ਨਾਲ ਕੜਾ ਮਾਰਿਆਂ ਅਤੇ ਉਥੇ ਨਾਲ ਖੜ੍ਹੇ ਅਮਨਦੀਪ ਸਿੰਘ ਦੇ ਵੱਡੇ ਭਰਾ ਗਗਨਦੀਪ ਸਿੰਘ ਦੇ ਰੋਕਣ 'ਤੇ ਵ ਉਸ 'ਤੇ ਵੀ ਕਈ ਵਾਰ ਕਰਕੇ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਕਰੋ ਇਹ ਕੰਮ ਮਿਲਣਗੇ ਵਾਧੂ ਨੰਬਰ
ਵਜ੍ਹਾ ਰੰਜਿਸ਼ ਇਹ ਹੈ ਕਿ ਗੁਰਦਰਸ਼ਨ ਸਿੰਘ ਨਾਲ ਪਹਿਲਾਂ ਵੀ ਅਮਨਦੀਪ ਸਿੰਘ ਦੀ 1-2 ਵਾਰ ਫਲ ਫਰੂਟ ਕਾਰਨ ਲੜਾਈ ਹੋਈ ਸੀ, ਇਸੇ ਰੰਜਿਸ਼ ਕਰਕੇ ਗੁਰਦਰਸ਼ਨ ਸਿੰਘ ਦੀ ਹੱਲਾਸ਼ੇਰੀ ਅਤੇ ਉਕਤ ਅਮਨਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਤੇ ਸਾਡੇ ਵੱਲੋਂ ਰੋਕਣ 'ਤੇ ਮੇਰੇ ਅਤੇ ਗਗਨਦੀਪ ਸਿੰਘ 'ਤੇ ਹਮਲਾ ਕੀਤਾ। ਸੱਟਾਂ ਲੱਗਣ ਕਾਰਨ ਅਮਨਦੀਪ ਸਿੰਘ ਦੀ ਏਮਜ ਬਠਿੰਡਾ ਵਿਖੇ ਜੇਰੇ ਇਲਾਜ ਮੌਤ ਹੋ ਗਈ। ਪੁਲਸ ਵੱਲੋਂ ਕੋਈ ਕਾਰਵਾਈ ਨਾ ਹੋਣ ਕਰਨ 'ਤੇ ਬਸਤੀ ਨਿਵਾਸੀਆਂ ਨੇਕ ਰਾਮ, ਪੰਜਾਬ ਰਾਮ, ਗੁਰਮੇਲ ਰਾਮ, ਅਮਰਜੀਤ ਕੌਸਲਰ, ਦੇਵ ਰਾਜ, ਮੋਹਣ ਲਾਲ, ਰੋਸ਼ਨ ਲਾਲ, ਤਾਰਾ ਦੇਵੀ, ਜਸਵੀਰ ਕੌਰ, ਪੰਮੀ, ਗਿੰਦੋ, ਭੂਰੋ, ਵੀਰੋ ਆਦਿ ਵੱਡੀ ਗਿਣਤੀ 'ਚ ਲੋਕਾਂ ਨੇ ਤੱਪਦੀ ਧੁੱਪ 'ਚ ਨਾਮਦੇਵ ਰੋਡ ਸਥਿਤ ਸ਼ਾਂਤੀ ਹਾਲ ਨਜ਼ਦੀਕ ਚੱਕਾ ਜਾਮ ਕਰਕੇ ਧਰਨਾ ਲਗਾ ਦਿੱਤਾ ਤਾਂ ਡੀ.ਐੱਸ. ਪੀ ਤਪਾ ਗੁਰਬਿੰਦਰ ਸਿੰਘ, ਥਾਣਾ ਮੁੱਖੀ ਸੰਦੀਪ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿੱਤਾ ਕਿ ਜੋ ਵੀ ਪੀੜਤ ਵੱਲੋਂ ਬਿਆਨ ਦਰਜ ਕਰਵਾਏ ਜਾਣਗੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਵਿਚ ਪੰਚਾਇਤੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ
ਕੀ ਕਹਿਣਾ ਹੈ ਪੁਲਸ ਦਾ
ਇਸ ਬਾਰੇ ਜਦੋਂ ਥਾਣਾ ਮੁਖੀ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਗਜੀਤ ਸਿੰਘ ਉਰਫ ਜੀਤ ਪੁੱਤਰ ਨੱਥਾ ਸਿੰਘ ਵਾਸੀ ਡਰੋਲੀ ਭਾਈ ਮੋਗਾ ਅਤੇ ਦੂਸਰੇ ਵਿਅਕਤੀ ਕਰਣਵੀਰ ਸਿੰਘ ਉਰਫ ਕਰਨ ਪੁੱਤਰ ਬਲਜੀਤ ਸਿੰਘ ਵਾਸੀ ਖੋਸਾ ਪਾਂਡੇ ਮੋਗਾ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ। ਮ੍ਰਿਤਕ ਅਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀ ਹੋ ਜਾਣ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਖ਼ਬਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8