ਵੇਟਰ ਦਾ ਕੰਮ ਕਰਨ ਵਾਲਾ ਨੌਜਵਾਨ ਘਰੋਂ ਹੋਇਆ ਲਾਪਤਾ, ਜਿਸ ਹਾਲ ''ਚ ਮਿਲਿਆ, ਦੇਖ ਉੱਡੇ ਸਭ ਦੇ ਹੋਸ਼

Saturday, Sep 14, 2024 - 05:09 AM (IST)

ਲੁਧਿਆਣਾ (ਸ਼ਿਵਮ)- ਥਾਣਾ ਮਿਹਰਬਾਨ ਦੇ ਅਧੀਨ ਆਉਂਦੀ ਜਸਪਾਲ ਕਾਲੋਨੀ ’ਚ ਖਾਲੀ ਪਲਾਟ ’ਚ ਇਕ ਵਿਅਕਤੀ ਦੀ ਲਾਸ਼ ਪੁਲਸ ਨੇ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮਿਹਰਬਾਨ ਦੇ ਸਬ-ਇੰਸਪੈਕਟਰ ਹੁਸਨ ਲਾਲ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਜਸਪਾਲ ਕਾਲੋਨੀ ’ਚ ਸੜਕ ਕੰਢੇ ਖਾਲੀ ਪਲਾਟ ’ਚ ਇਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਤੁਰੰਤ ਮੌਕੇ ’ਤੇ ਪੁੱਜੀ ਅਤੇ ਮ੍ਰਿਤਕ ਵਿਅਕਤੀ ਦੀ ਲਾਸ਼ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਬਾਵਾ ਕਾਲੋਨੀ, ਕਾਕੋਵਾਲ ਦੇ ਰਹਿਣ ਵਾਲੇ 28 ਸਾਲਾਂ ਕੌਸ਼ਲ ਕੁਮਾਰ ਵਜੋਂ ਕੀਤੀ ਗਈ ਹੈ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭੇਜ ਦਿੱਤੀ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕੈਟਰਿੰਗ ’ਚ ਵੇਟਰ ਦਾ ਕੰਮ ਕਰਦਾ ਸੀ। 11 ਸਤੰਬਰ ਨੂੰ ਮ੍ਰਿਤਕ ਆਪਣੇ ਘਰੋਂ ਲਾਪਤਾ ਹੋ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਨੇ ਇਸ ਦੀ ਸ਼ਿਕਾਇਤ ਜੋਧੇਵਾਲ ਪੁਲਸ ’ਚ ਲਿਖਵਾਈ ਸੀ।

ਇਹ ਵੀ ਪੜ੍ਹੋ- ਨਾ ਵੀਜ਼ਾ ਲਗਵਾਇਆ, ਨਾ ਪੈਸੇ ਮੋੜੇ ; ਪੁੱਛਣ ਗਏ ਕਲਾਇੰਟ ਨੂੰ ਏਜੰਟ ਨੇ ਬਾਊਂਸਰਾਂ ਤੋਂ ਕੁਟਵਾਇਆ

ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ ’ਤੇ ਸੱਟਾਂ ਦੇ ਕਈ ਨਿਸ਼ਾਨ ਹਨ, ਜਿਸ ਸਬੰਧੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਹਾਲ ਦੀ ਘੜੀ ਪੁਲਸ ਸ਼ਨੀਵਾਰ ਨੂੰ ਮ੍ਰਿਤਕ ਦਾ ਪੋਸਟਮਾਰਟਮ ਕਰਵਾਏਗੀ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰੇਗੀ।

ਇਹ ਵੀ ਪੜ੍ਹੋ- ਕੇਜਰੀਵਾਲ ਦੇ ਵਕੀਲ ਦਾ ਵੱਡਾ ਬਿਆਨ ; ''ਉਹ ਹਰ ਫ਼ਾਈਲ 'ਤੇ ਦਸਤਖ਼ਤ ਕਰ ਸਕਦੇ ਹਨ, ਸਿਰਫ਼ ਇਕ ਨੂੰ ਛੱਡ ਕੇ...''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News