ਮੇਰੇ ਕੋਲੋਂ ਨਹੀਂ ਹੁੰਦਾ ਕੰਮ ਆਖ ਘਰੋਂ ਗਈ ਕੁੜੀ, ਹੁਣ ਇਸ ਹਾਲ ''ਚ ਵੇਖ ਮਾਪਿਆਂ ਦੇ ਉੱਡੇ ਹੋਸ਼

Friday, Sep 27, 2024 - 07:07 PM (IST)

ਮੇਰੇ ਕੋਲੋਂ ਨਹੀਂ ਹੁੰਦਾ ਕੰਮ ਆਖ ਘਰੋਂ ਗਈ ਕੁੜੀ, ਹੁਣ ਇਸ ਹਾਲ ''ਚ ਵੇਖ ਮਾਪਿਆਂ ਦੇ ਉੱਡੇ ਹੋਸ਼

ਲੋਹੀਆਂ ਖ਼ਾਸ (ਮਨਜੀਤ ਸੁਭਾਸ਼ ਸੱਦੀ)- ਲੋਹੀਆਂ-ਲੁਧਿਆਣਾ ਰੇਲਵੇ ਟਰੈਕ 'ਤੇ ਇਕ 23 ਸਾਲਾ ਕੁੜੀ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲਣ ਨਾਲ ਸਨਸਨੀ ਫ਼ੈਲ ਗਈ। ਜਾਣਕਾਰੀ ਅਨੁਸਾਰ ਲੋਹੀਆਂ ਤੋਂ ਲੁਧਿਆਣਾ ਰੇਲਵੇ ਟਰੈਕ 'ਤੇ ਪਿੰਡ ਸਿੱਧੂਪੁਰ ਨੇੜੇ ਇਕ ਦਰੱਖ਼ਤ ਨਾਲ ਲਟਕ ਰਹੀ ਲਾਸ਼ ਵੇਖੀ ਗਈ, ਜਿਸ ਦੀ ਸੂਚਨਾ ਮੌਕੇ 'ਤੇ ਪਹੁੰਚੇ ਲੋਕਾਂ ਨੇ ਜੀ. ਆਰ. ਪੀ. ਪੁਲਸ ਲੋਹੀਆਂ ਸਟੇਸ਼ਨ ਨੂੰ ਦਿੱਤੀ। 

ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਜਲੰਧਰ 'ਚ ਤੇਜ਼ ਮੀਂਹ ਦੀ ਦਸਤਕ, ਜਾਣੋ ਅਗਲੇ ਦਿਨਾਂ ਦਾ ਹਾਲ

ਮੌਕੇ 'ਤੇ ਪਹੁੰਚੇ ਜੀ. ਆਰ. ਪੀ. ਮੁਲਾਜ਼ਮਾਂ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਮੁੱਢਲੀ ਤਫ਼ਤੀਸ਼ ਵਿੱਚ ਪਾਇਆ ਗਿਆ ਕਿ ਮ੍ਰਿਤਕ ਦੀ ਪਛਾਣ ਜੋਤੀ ਪੁੱਤਰੀ ਲਲੂਰਾਮ ਪਿੰਡ ਭਗਤਪੁਰ ਰਾਜਸਥਾਨ ਹਾਲ ਵਾਸੀ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਮੌਕੇ 'ਤੇ ਪਹੁੰਚੇ ਕੁੜੀ ਦੇ ਪਿਤਾ ਲੱਲੂ ਰਾਮ ਨੇ ਦੱਸਿਆ ਕਿ ਸਾਡਾ ਪਰਿਵਾਰ ਮੰਡੀ ਵਿੱਚ ਕੰਮ ਕਰਦਾ ਹੈ। ਕੱਲ੍ਹ ਮੇਰੀ ਪੁੱਤਰੀ ਜੋਤੀ ਸਾਡੇ ਨਾਲ ਗੁੱਸੇ ਹੋ ਕੇ ਆ ਗਈ ਕਿ ਮੇਰੇ ਕੋਲੋਂ ਕੰਮ ਨਹੀਂ ਹੁੰਦਾ, ਦੇਰ ਸ਼ਾਮ ਤੱਕ ਜਦੋਂ ਇਹ ਘਰ ਵਾਪਸ ਨਾ ਆਈ ਤਾਂ ਇਸ ਦੀ ਸੂਚਨਾ ਅਸੀਂ ਰੇਲਵੇ ਪੁਲਸ ਮੁਲਾਜ਼ਮਾਂ ਨੂੰ ਦਿੱਤੀ। ਅੱਜ ਸਵੇਰੇ ਰੇਲਵੇ ਕਰਮਚਾਰੀਆਂ ਤੋਂ ਪਤਾ ਲੱਗਾ ਜੋਤੀ ਨੇ ਇਕ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਮੁਲਾਜ਼ਮਾਂ ਨੇ ਮ੍ਰਿਤਕ ਜੋਤੀ ਦੇ ਪਿਤਾ ਲੱਲੂ ਰਾਮ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਸਕੂਲ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News