ਯੂਨੈਸਕੋ ’ਚ ਨਹੀਂ ਉੱਠਿਆ ਕਸ਼ਮੀਰ ਦਾ ਮੁੱਦਾ, ਤਾਂ ਤੜਪ ਉੱਠੇ ਪਾਕਿਸਤਾਨੀ
Friday, Sep 27, 2024 - 03:03 AM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਤੁਰਕੀ ਵਰਗੇ ਪਾਕਿਸਤਾਨ ਦੇ ਮਿੱਤਰ ਮੁਲਕਾਂ ਨੇ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿਚ ਕਸ਼ਮੀਰ ਦੇ ਮੁੱਦੇ ’ਤੇ ਕੋਈ ਗੱਲ ਨਹੀਂ ਕੀਤੀ, ਜਿਸ ਕਾਰਨ ਪਾਕਿਸਤਾਨੀ ਲੋਕ ਨਾਰਾਜ਼ ਹਨ। ਪਾਕਿਸਤਾਨ ਦੇ ਇਕ ਮਸ਼ਹੂਰ ਯੂਟਿਊਬਰ ਨੇ ਇਸ ਮੁੱਦੇ ’ਤੇ ਪਾਕਿਸਤਾਨ ਦੇ ਲੋਕਾਂ ਨਾਲ ਗੱਲ ਕੀਤੀ ਹੈ। ਇਸ ਸਵਾਲ ’ਤੇ ਇਕ ਪਾਕਿਸਤਾਨੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ’ਚ ਮੌਜੂਦ ਹਰ ਮੁਸਲਿਮ ਦੇਸ਼ ਨੂੰ ਕਸ਼ਮੀਰ ਦਾ ਮੁੱਦਾ ਉਠਾਉਣਾ ਚਾਹੀਦਾ ਸੀ ਅਤੇ ਮਿਲ ਕੇ ਸਟੈਂਡ ਲੈਣਾ ਚਾਹੀਦਾ ਸੀ। ਚਾਹੇ ਪਾਕਿਸਤਾਨ ਹੋਵੇ ਜਾਂ ਤੁਰਕੀ। ਉਸ ਦਾ ਕਹਿਣਾ ਹੈ ਕਿ ਹਰ ਕੋਈ ਭਾਰਤ ਤੋਂ ਡਰਦਾ ਹੈ। ਪਾਕਿਸਤਾਨੀ ਵਿਅਕਤੀ ਨੇ ਕਿਹਾ ਕਿ ਸਾਡਾ ਪਾਕਿਸਤਾਨ ਗੁਲਾਮ ਦੇਸ਼ ਹੈ, ਸਾਡੇ ਦੇਸ਼ ਦੀ ਜੀ.ਡੀ.ਪੀ. ਵਿਕਾਸ ਦਰ ਬਹੁਤ ਘੱਟ ਹੈ। ਪਾਕਿਸਤਾਨ ਕਿਸੇ ਵੀ ਚੀਜ਼ ਲਈ ਸਟੈਂਡ ਲੈਣ ਲਈ ਉਸ ਪੱਧਰ ’ਤੇ ਨਹੀਂ ਹੈ। ਸਾਨੂੰ ਸਿਰਫ਼ ਇਕ ਚੂਰਨ ਵੇਚਿਆ ਜਾ ਰਿਹਾ ਹੈ ਕਿ ਅਸੀਂ ਕਸ਼ਮੀਰ ਨੂੰ ਆਜ਼ਾਦ ਕਰਵਾਉਣਾ ਹੈ।