ਕਾਰ ਦੇ ਐਕਟਿਵਾ ਵਿਚਾਲੇ ਭਿਆਨਕ ਟੱਕਰ ਹੋਣ ਮਗਰੋਂ ਉੱਡੇ ਵਾਹਨਾਂ ਦੇ ਪਰਖੱਚੇ, ਬਜ਼ੁਰਗ ਦੀ ਦਰਦਨਾਕ ਮੌਤ

Saturday, Sep 14, 2024 - 02:03 PM (IST)

ਲਾਂਬੜਾ (ਵਰਿੰਦਰ)- ਜਲੰਧਰ-ਨਕੋਦਰ ਮੁੱਖ ਸੜਕ ਮਾਰਗ ’ਤੇ ਲਾਂਬੜਾ ਬਾਜ਼ਾਰ ’ਚ ਸਵਿੱਫਟ ਕਾਰ ਤੇ ਐਕਟਿਵਾ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ’ਚ ਐਕਟਿਵਾ ਸਵਾਰ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ ਅਮਰੀਕ ਸਿੰਘ (62) ਪੁੱਤਰ ਕਰਮ ਸਿੰਘ ਵਾਸੀ ਪਿੰਡ ਕਲਿਆਣਪੁਰ ਆਪਣੀ ਐਕਟਿਵਾ ’ਤੇ ਪਿੰਡ ਤੋਂ ਨਕੋਦਰ ਵੱਲ ਨੂੰ ਜਾ ਰਿਹਾ ਸੀ।

ਉਸ ਨੇ ਜਦੋਂ ਲਾਂਬੜਾ ਬਾਜ਼ਾਰ ’ਚ ਪਹੁੰਚ ਕੇ ਡਿਵਾਈਡਰ ਪਾਰ ਕੀਤਾ ਤਾਂ ਪਿੱਛੋਂ ਦੀ ਜਲੰਧਰ ਵੱਲੋਂ ਆ ਰਹੀ ਇਕ ਸਵਿੱਫਟ ਕਾਰ ਨੰਬਰ ਪੀ. ਬੀ. 08 ਬੀ. ਐੱਸ. 0057, ਜਿਸ ਨੂੰ ਜਸਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਸਿੱਧਮਾਂ ਨਕੋਦਰ ਚਲਾ ਰਿਹਾ ਸੀ, ਨੇ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਐਕਟਿਵਾ ਸਵਾਰ ਅਮਰੀਕ ਸਿੰਘ ਦੇ ਸਿਰ ’ਚ ਇੰਨੀ ਗੰਭੀਰ ਸੱਟ ਵੱਜੀ ਕੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ।

PunjabKesari

ਇਹ ਵੀ ਪੜ੍ਹੋ- ਜਲੰਧਰ ਦੀ ਖਿਡਾਰਣ ਪਲਕ ਕੋਹਲੀ ਦੇ ਮੁਰੀਦ ਹੋਏ PM ਨਰਿੰਦਰ ਮੋਦੀ, ਸੰਘਰਸ਼ ਦੀ ਕਹਾਣੀ ਜਾਣ ਕਰੋਗੇ ਸਲਾਮ

ਮ੍ਰਿਤਕ ਅਮਰੀਕ ਸਿੰਘ ਨਕੋਦਰ ਦੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਦਾ ਡਰਾਈਵਰ ਦੱਸਿਆਂ ਜਾ ਰਿਹਾ ਹੈ, ਜੋ ਸਵੇਰੇ ਆਪਣੀ ਡਿਊਟੀ ’ਤੇ ਜਾ ਰਿਹਾ ਸੀ। ਤਫ਼ਤੀਸ਼ੀ ਏ. ਐੱਸ. ਆਈ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਉਕਤ ਕਾਰ ਦੇ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਕੇਸ ਦਰਜ ਕਰਕੇ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਸੀ।
ਇਹ ਵੀ ਪੜ੍ਹੋ- ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ, ਮੱਥਾ ਟੇਕਣ ਪਹੁੰਚਣ ਲੱਗੇ ਸ਼ਰਧਾਲੂ, ਕੀਤੇ ਖ਼ਾਸ ਪ੍ਰਬੰਧ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News