ਕੈਨੇਡਾ ਭੇਜੀ ਪਤਨੀ ਨੇ ਕਰ ''ਤਾ ਕਾਰਾ! ਸਹੁਰਾ ਪਰਿਵਾਰ ਦੇ ਉੱਡੇ ਹੋਸ਼
Friday, Sep 20, 2024 - 01:03 PM (IST)

ਲੁਧਿਆਣਾ: ਪਤਨੀ ਨੂੰ ਕੈਨੇਡਾ ਭੇਜ ਕੇ ਆਪਣਾ ਵੀਜ਼ਾ ਉਡੀਕ ਰਹੇ ਨੌਜਵਾਨ ਨੂੰ ਵੀਜ਼ੇ ਦੀ ਬਜਾਏ ਇਕਪਾਸੜ ਤਲਾਕ ਦਾ ਨੋਟਿਸ ਮਿਲਿਆ ਹੈ। ਨੋਟਿਸ ਵੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਪੁਲਸ ਵੱਲੋਂ ਪੀੜਤ ਜਸਵੀਰ ਸਿੰਘ ਦੀ ਸ਼ਿਕਾਇਤ 'ਤੇ ਪਤਨੀ ਲਵਲੀਨ ਕੌਰ, ਸੱਸ ਗੁਰਮੀਤ ਕੌਰ ਤੇ ਸਹੁਰੇ ਰਵਿੰਦਰ ਸਿੰਘ ਵਾਸੀ ਮੁਹੱਲਾ ਕੌਡੀਆਂ ਰਾਏਕੋਟ ਦੇ ਖ਼ਿਲਾਫ਼ FIR ਦਰਜ ਕਰ ਲਈ ਗਈ ਹੈ। ਪੁਲਸ ਵੱਲੋਂ ਕੈਨੇਡਾ ਰਹਿੰਦੀ ਪਤਨੀ ਨੂੰ ਨੋਟਿਸ ਭੇਜੇ ਜਾ ਰਹੇ ਹਨ, ਜਦਕਿ ਉਸ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਸੱਦ ਲਏ ਅਧਿਕਾਰੀ, ਲੋਕਾਂ ਦੀ ਵੱਡੀ ਸਮੱਸਿਆ ਹੋਵੇਗੀ ਹੱਲ (ਵੀਡੀਓ)
ਬੱਸੀਆਂ ਦੇ ਰਹਿਣ ਵਾਲੇ ਜਸਵੀਰ ਸਿੰਘ ਨੇ ਆਪਣੀ ਪਤਨੀ ਲਵਲੀਨ ਨੂੰ ਕੈਨੇਡਾ ਭੇਜਿਆ ਸੀ। ਲਵਲੀਨ ਅਤੇ ਉਸ ਦੇ ਪਰਿਵਾਰ ਨੂੰ 13 ਲੱਖ ਰੁਪਏ ਦੇਣ ਮਗਰੋਂ ਉਹ ਹੋਰ ਪੈਸਿਆਂ ਦੀ ਮੰਗ ਕਰਨ ਲੱਗੇ। ਇਸ ਵਿਚਾਲੇ ਲਵਲੀਨ ਨੇ ਕੈਨੇਡਾ ਅੰਬੈਸੀ ਵਿਚ ਲਗਾਈ ਗਈ ਜਸਵੀਰ ਦੀ ਵੀਜ਼ਾ ਫ਼ਾਈਲ ਬਿਨਾ ਕਿਸੇ ਨੂੰ ਦੱਸੇ ਵਾਪਸ ਲੈ ਲਈ, ਇਸ ਦੀ ਫ਼ੀਸ ਵੀ ਜਸਵੀਰ ਨੇ ਹੀ ਭਰੀ ਸੀ। ਇਸ ਤੋਂ ਇਲਾਵਾ ਕੈਨੇਡਾ ਅੰਬੈਸੀ ਵੱਲੋਂ ਜਸਵੀਰ ਦੇ ਬਾਇਓਮੈਟ੍ਰਿਕ ਤੇ ਮੈਡੀਕਲ ਕਰਵਾਉਣ ਲਈ ਆਈਆਂ ਈ-ਮੇਲ ਤੇ ਮੈਸੇਜ ਬਾਰੇ ਵੀ ਉਸ ਨੂੰ ਕੁਝ ਨਹੀਂ ਦੱਸਿਆ।
ਇਹ ਖ਼ਬਰ ਵੀ ਪੜ੍ਹੋ - 15 ਲੱਖ ਕਰਜ਼ਾ ਚੁੱਕ ਕੇ ਵਿਦੇਸ਼ ਗਏ ਮੁੰਡੇ ਦੀ ਮੌਤ, 12 ਲੱਖ ਖਰਚ ਕੇ ਮਸਾਂ ਮੰਗਵਾਈ ਲਾਸ਼
ਇੱਕਪਾਸੜ ਤਲਾਕ ਦਾ ਨੋਟਿਸ ਮਿਲਣ ਤੋਂ ਬਾਅਦ ਲੁਧਿਆਣਾ ਦਿਹਾਤੀ ਦੇ SSP ਨਵਨੀਤ ਸਿੰਘ ਬੈਂਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲਸ ਵੱਲੋਂ ਕੀਤੀ ਗਈ ਸ਼ਿਕਾਇਤ ਵਿਚ ਇਹ ਦੋਸ਼ ਸਹੀ ਪਾਏ ਗਏ ਤਾਂ SSP ਦੀਆਂ ਹਦਾਇਤਾਂ 'ਤੇ ਥਾਣਾ ਸਿਟੀ ਰਾਏਕੋਟ ਵਿਚ ਜਸਵੀਰ ਸਿੰਘ ਦੀ ਪਤਨੀ ਲਵਲੀਨ ਕੌਰ, ਸੱਸ ਗੁਰਮੀਤ ਕੌਰ ਅਤੇ ਸਹੁਰੇ ਰਵਿੰਦਰ ਸਿੰਘ ਵਾਸੀ ਮੁਹੱਲਾ ਕੌਡੀਆਂ ਰਾਏਕੋਟ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਲਵਲੀਨ ਕੌਰ ਨੂੰ ਉਸ ਦੇ ਕੈਨੇਡਾ ਦੇ ਪਤੇ 'ਤੇ ਕਾਨੂੰਨੀ ਨੋਟਿਸ ਭੇਜੇ ਜਾ ਰਹੇ ਹਨ ਤੇ ਰਾਏਕੋਟ ਵਿਚ ਰਹਿ ਰਹੇ ਉਸ ਦੇ ਲਵਲੀਨ ਦੇ ਮਾਪਿਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8