ਜੇ ਤੁਸੀਂ ਵੀ ਆਪਣੇ ਬੱਚੇ ਨੂੰ ਦਿੰਦੇ ਹੋ ਫਰੂਟੀ ਤਾਂ ਸਾਵਧਾਨ, ਹੋਸ਼ ਉਡਾਵੇਗੀ ਇਹ ਘਟਨਾ

Saturday, Sep 14, 2024 - 06:42 PM (IST)

ਜੇ ਤੁਸੀਂ ਵੀ ਆਪਣੇ ਬੱਚੇ ਨੂੰ ਦਿੰਦੇ ਹੋ ਫਰੂਟੀ ਤਾਂ ਸਾਵਧਾਨ, ਹੋਸ਼ ਉਡਾਵੇਗੀ ਇਹ ਘਟਨਾ

ਗੁਰਦਾਸਪੁਰ (ਗੁਰਪ੍ਰੀਤ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦੇ ਰਹਿਣ ਵਾਲੇ ਅਮਿਤ ਭੰਡਾਰੀ ਨਾਮ ਦੇ ਵਿਅਕਤੀ ਵੱਲੋਂ ਆਪਣੇ ਬੱਚੇ ਦੇ ਪੀਣ ਲਈ ਦੁਕਾਨ ਤੋਂ ਬੰਦ ਪੈਕੇਟ ਫਰੂਟੀ ਲਿਆਂਦੀ ਗਈ। ਜਦ ਬੱਚੇ ਨੇ ਅੱਧੀ ਫਰੂਟੀ ਪੀ ਲਈ ਤਾਂ ਉਸ ਨੂੰ ਖ਼ਰਾਬ ਮਹਿਸੂਸ ਕਾਰਨ ਉਲਟੀਆਂ ਸ਼ੂਰੁ ਹੋ ਗਈਆਂ। ਇਸ ਦੌਰਾਨ ਬੱਚੇ ਨੇ ਆਪਣੇ ਪਿਤਾ ਨੂੰ ਦੱਸਿਆ ਤਾਂ ਉਨ੍ਹਾਂ ਨੇ ਜਦ ਫਰੂਟੀ ਦੇ ਡੱਬੇ ਨੂੰ ਖੋਲ੍ਹਿਆ ਤਾਂ ਪਰਿਵਾਰ ਦੇ ਹੋਸ਼ ਉੱਡ ਗਏ। 

ਇਹ ਵੀ ਪੜ੍ਹੋ- ਜਿਸਮ ਫਿਰੋਸ਼ੀ ਦਾ ਧੰਦਾ ਕਰਨ ਵਾਲਿਆਂ 'ਤੇ ਪੁਲਸ ਕੱਸ ਰਹੀ ਸ਼ਿਕੰਜਾ, ਫੜੇ ਗਏ ਮੁੰਡੇ-ਕੁੜੀਆਂ

ਦਰਅਸਲ ਫਰੂਟੀ 'ਚ ਕੁਝ ਕਾਲਾ ਕਾਲਾ ਜਾਲਾ ਜੰਮਿਆ ਹੋਇਆ ਸੀ ਅਤੇ ਬੱਚੇ ਦੇ ਪੀਣ ਤੋਂ ਬਾਅਦ ਉਸ ਨੂੰ ਉਲਟੀਆਂ ਸ਼ੂਰੁ ਹੋ ਗਈਆਂ ਅਤੇ ਇਸ 'ਤੇ ਅਮਿਤ ਭੰਡਾਰੀ ਨੇ ਸਾਰੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਜਦ ਵੀ ਉਹ ਦੁਕਾਨ ਤੋਂ ਇਸ ਤਰ੍ਹਾਂ ਦੇ ਬੰਦ ਪੈਕੇਟ ਜੂਸ ਆਦਿ ਖਰੀਦਨ ਤਾਂ ਉਸਦਾ ਧਿਆਨ ਜ਼ਰੂਰ ਰੱਖਣ ਤਾਂ ਜੋ ਉਨ੍ਹਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋ ਸਕੇ। ਇਸ ਸੰਬੰਧੀ ਅਮਿਤ ਭੰਡਾਰੀ ਵੱਲੋਂ ਸ਼ਕਾਇਤ ਵੀ ਦਰਜ ਕਰਵਾਈ ਗਈ ਹੈ। 

ਇਹ ਵੀ ਪੜ੍ਹੋ- ਚਾਵਾਂ ਨਾਲ ਵਿਦੇਸ਼ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News