ਮੈਥਿਊਜ਼ ਟੀ-20 ਤਿਕੋਣੀ ਸੀਰੀਜ਼ ''ਚੋਂ ਬਾਹਰ

Tuesday, Feb 27, 2018 - 11:32 PM (IST)

ਕੋਲੰਬੋ— ਸ਼੍ਰੀਲੰਕਾ ਦਾ ਆਲਰਾਊਂਡਰ ਐਂਜਲੋ ਮੈਥਿਊਜ਼ ਸੱਟ ਕਾਰਨ 6 ਮਾਰਚ ਤੋਂ ਭਾਰਤ ਤੇ ਬੰਗਲਾਦੇਸ਼ ਨਾਲ ਹੋਣ ਵਾਲੀ ਟੀ-20 ਤਿਕੋਣੀ ਸੀਰੀਜ਼ 'ਚੋਂ ਬਾਹਰ ਹੋ ਗਿਆ ਹੈ। ਮੈਥਿਊਜ਼ ਨੂੰ ਪਿਛਲੇ ਮਹੀਨੇ ਬੰਗਲਾਦੇਸ਼ ਵਿਰੁੱਧ ਹੋਈ ਸੀਮਤ ਓਵਰਾਂ ਦੀ ਸੀਰੀਜ਼ ਲਈ ਟੀਮ ਦੀ ਕਪਤਾਨੀ ਸੌਂਪੀ ਗਈ ਸੀ ਪਰ ਉਹ ਇਕ ਮੈਚ ਖੇਡਣ ਤੋਂ ਬਾਅਦ ਹੀ ਜ਼ਖ਼ਮੀ ਹੋ ਗਿਆ ਸੀ। ਉਸ ਤੋਂ ਬਾਅਦ ਦਿਨੇਸ਼ ਚਾਂਦੀਮਲ ਨੇ ਬਾਕੀ 6 ਮੈਚਾਂ 'ਚ ਉਸ ਦੀ ਜਗ੍ਹਾ ਟੀਮ ਦੀ ਕਪਤਾਨੀ ਸੰਭਾਲੀ ਸੀ ਤੇ ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚਾਂਦੀਮਲ ਹੀ ਤਿਕੋਣੀ ਸੀਰੀਜ਼ 'ਚ ਵੀ ਟੀਮ ਦਾ ਕਪਤਾਨ ਬਣਿਆ ਰਹੇਗਾ।
ਟੀ-20 ਸੀਰੀਜ਼ 6 ਤੋਂ 18 ਮਾਰਚ ਤਕ ਸ਼੍ਰੀਲੰਕਾ ਵਿਚ ਖੇਡੀ ਜਾਣੀ ਹੈ। ਸੀਰੀਜ਼ ਦਾ ਪਹਿਲਾ ਮੈਚ ਭਾਰਤ ਤੇ ਮੇਜ਼ਬਾਨ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣਾ ਹੈ।


Related News