ਕਲਯੁੱਗ ਦਾ ਬੁਰਾ ਜ਼ਮਾਨਾ, ਅੱਧੀ ਰਾਤ ਨੂੰ ਘਰੋਂ ਬਾਹਰ ਬੁਲਾਈਆਂ ਭਾਬੀਆਂ, ਫਿਰ ਜੋ ਹੋਇਆ...

Friday, Sep 06, 2024 - 01:21 PM (IST)

ਕਲਯੁੱਗ ਦਾ ਬੁਰਾ ਜ਼ਮਾਨਾ, ਅੱਧੀ ਰਾਤ ਨੂੰ ਘਰੋਂ ਬਾਹਰ ਬੁਲਾਈਆਂ ਭਾਬੀਆਂ, ਫਿਰ ਜੋ ਹੋਇਆ...

ਮਾਛੀਵਾੜਾ ਸਾਹਿਬ (ਟੱਕਰ) : ਕੂੰਮਕਲਾਂ ਥਾਣਾ ਅਧੀਨ ਪੈਂਦੇ ਪਿੰਡ ਉਪਲਾਂ ਵਿਖੇ ਰਿਸ਼ਤੇ ਵਿਚ ਲੱਗਦੇ 2 ਭੂਆਂ ਦੇ ਲੜਕਿਆਂ ਨੇ ਚਚੇਰੇ ਭਰਾਵਾਂ ਦੀਆਂ 2 ਪਤਨੀਆਂ (ਭਾਬੀਆਂ) ਤੇ ਉਨ੍ਹਾਂ ਦੀ ਇਕ ਧੀ ਨੂੰ ਲੈ ਕੇ ਜਾਣ ਦੇ ਕਥਿਤ ਦੋਸ਼ ਹੇਠ ਪੁਲਸ ਨੇ ਹਰਦੀਪ ਸਿੰਘ ਉਰਫ਼ ਮੰਗਾ, ਰਵਿੰਦਰ ਸਿੰਘ ਉਰਫ਼ ਨਿਸ਼ੂ (ਦੋਵੇਂ ਸਕੇ ਭਰਾ) ਵਾਸੀ ਪਿੰਡ ਸੂਦਾਵਾਲ ਅਤੇ ਇਕ ਜੱਸਾ ਵਾਸੀ ਸੂਦਾਵਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਪਲਾਂ ਦੇ ਵਾਸੀ ਸੁਰਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸਦੇ 3 ਲੜਕੇ ਹਨ ਜੋ ਵਿਆਹੇ ਹੋਏ ਹਨ। ਲੰਘੀ 22-23 ਅਗਸਤ ਦੀ ਦਰਮਿਆਨੀ ਰਾਤ ਨੂੰ ਇਕ ਵਰਨਾ ਕਾਰ ’ਚ ਹਰਦੀਪ ਸਿੰਘ, ਉਸਦਾ ਭਰਾ ਰਵਿੰਦਰ ਸਿੰਘ ਅਤੇ ਜੱਸਾ ਆਏ ਜਿਨ੍ਹਾਂ ਨੇ ਮੇਰੇ ਲੜਕੇ ਵੀਰਪਾਲ ਦੀ ਪਤਨੀ ਸਿਮਰਨਜੀਤ ਕੌਰ ਅਤੇ ਸੰਨੀ ਦੀ ਪਤਨੀ ਪਰਮਿੰਦਰ ਕੌਰ ਨੂੰ ਬਾਹਰ ਬੁਲਾ ਕੇ ਆਪਣੀ ਕਾਰ ਵਿਚ ਬਿਠਾ ਲਿਆ। ਸਿਮਰਨਜੀਤ ਕੌਰ ਦੀ ਲੜਕੀ ਮਨਕੀਰਤ ਕੌਰ ਜਿਸਦੀ ਉਮਰ 1 ਸਾਲ 6 ਮਹੀਨੇ ਹੈ, ਉਸ ਨੂੰ ਵੀ ਆਪਣੇ ਨਾਲ ਬਿਠਾ ਲਿਆ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਇਨ੍ਹਾਂ ਖਪਤਕਾਰਾਂ ਦੀ ਬਿਜਲੀ ਸਬਸਿਡੀ ਕੀਤੀ ਖ਼ਤਮ

ਬਿਆਨਕਰਤਾ ਅਨੁਸਾਰ ਜਦੋਂ ਉਸਦੀ ਅੱਖ ਖੁੱਲ੍ਹੀ ਤਾਂ ਉਹ ਭੱਜ ਕੇ ਬਾਹਰ ਗਲੀ ’ਚ ਆਇਆ ਤੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਰਵਿੰਦਰ ਸਿੰਘ ਮੈਨੂੰ ਦੇਖ ਗੱਡੀ ਬਹੁਤ ਤੇਜ਼ ਭਜਾ ਕੇ ਲੈ ਗਿਆ। ਪਰਿਵਾਰਕ ਮੈਂਬਰਾਂ ਵਲੋਂ ਕਾਫ਼ੀ ਦਿਨ ਅਗਵਾ ਹੋਈਆਂ ਔਰਤਾਂ ਦੀ ਤਲਾਸ਼ ਕੀਤੀ ਪਰ ਕੋਈ ਸੁਰਾਗ ਨਾ ਲੱਗਾ। ਪੁਲਸ ਨੇ ਸੁਰਜੀਤ ਸਿੰਘ ਦੇ ਬਿਆਨਾਂ ’ਤੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਕੁਲਵੀਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮਾਂ ਤੇ ਔਰਤਾਂ ਦੇ ਮੋਬਾਇਲ ਫੋਨ ਵੀ ਬੰਦ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਔਰਤਾਂ ਆਪਣੀ ਮਰਜ਼ੀ ਨਾਲ ਗਈਆਂ ਹਨ ਜਾਂ ਉਨ੍ਹਾਂ ਨੂੰ ਜ਼ਬਰੀ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ : ਪਿੰਡ ਡਕਾਲਾ 'ਚ ਦਹਿਸ਼ਤ, ਖੂਨ ਨਾਲ ਲਿੱਬੜੀਆਂ ਕੰਧਾਂ, ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਲੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News