ਪਟਿਆਲਾ : ਲੋਕ ਰਾਤ ਨੂੰ ਘਰਾਂ ''ਚੋਂ ਨਾ ਨਿਕਲਣ ਬਾਹਰ, ਸਕੂਲੀ ਬੱਚਿਆਂ ਲਈ ਵੀ ਜਾਰੀ ਹੋਇਆ ਅਲਰਟ

Monday, Sep 09, 2024 - 06:44 PM (IST)

ਪਟਿਆਲਾ : ਲੋਕ ਰਾਤ ਨੂੰ ਘਰਾਂ ''ਚੋਂ ਨਾ ਨਿਕਲਣ ਬਾਹਰ, ਸਕੂਲੀ ਬੱਚਿਆਂ ਲਈ ਵੀ ਜਾਰੀ ਹੋਇਆ ਅਲਰਟ

ਬਾਰਨ (ਇੰਦਰ) : ਪਟਿਆਲੇ ਦੇ ਆਸ-ਪਾਸ 15 ਦਿਨਾਂ ਤੋਂ ਤੇਂਦੂਏ ਨੂੰ ਵੱਖ-ਵੱਖ ਥਾਈਂ ਦੇਖੇ ਜਾਣ ਨਾਲ ਜਿੱਥੇ ਡਰ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਤੇਂਦੂਏ ਨੂੰ ਵੱਖ-ਵੱਖ ਥਾਈਂ ਦੇਖੇ ਜਾਣ ’ਤੇ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇੱਥੇ ਇਕ ਤੇਂਦੂਆ ਨਹੀਂ ਸਗੋਂ ਇਨ੍ਹਾਂ ਦੀ ਗਿਣਤੀ ਇਕ ਤੋਂ ਵੱਧ ਹੋ ਸਕਦੀ ਹੈ। ਬੀਤੀ ਰਾਤ ਜਿੱਥੇ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਬਾਰਨ ਨੇੜੇ ਓਮੈਕਸ ਸਿਟੀ ਨੇੜੇ ਤੇਂਦੂਆ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਅਤੇ ਬੱਕਰੀ ਦਾ ਬੱਚਾ ਨੋਚ-ਨੋਚ ਖਾਧਾ ਹੋਇਆ ਮਿਲਿਆ। ਇਹ ਜਾਣਕਾਰੀ ਪਿੰਡ ਦੇ ਵਸਨੀਕ ਤਲਜਿੰਦਰ ਸਿੰਘ, ਦਰਸ਼ਨ ਸਿੰਘ ਆਦਿ ਨੇ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਭੱਤਿਆਂ 'ਚ ਵਾਧਾ

ਉਨ੍ਹਾਂ ਕਿਹਾ ਕਿ ਤੇਂਦੂਆ 15 ਦਿਨਾਂ ਤੋਂ ਆਸ-ਪਾਸ ਦੇ ਪਿੰਡਾਂ ’ਚ ਘੁੰਮ ਰਿਹਾ ਪਰ ਅਜੇ ਤੱਕ ਫਡ਼ਿਆ ਨਹੀਂ ਗਿਆ। ਉਨ੍ਹਾਂ ਦੱਸਿਆ ਕਿ 15 ਦਿਨ ਪਹਿਲਾਂ ਪਿੰਡ ਬਾਰਨ ਫਿਰ ਲੰਗ, ਰੋਡ਼ੇਵਾਲ, ਦੀਪ ਨਗਰ, ਭਾਦਸੋਂ ਰੋਡ ਉਸ ਤੋਂ ਬਾਅਦ ਸਨੌਰ ਦੇ ਪਿੰਡ ਡਕਾਲਾ ਵਿਖੇ ਵੀ ਉਸ ਨੂੰ ਦੇਖਿਆ ਗਿਆ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਟਿਆਲੇ ਦੇ ਵੱਖ-ਵੱਖ ਪਿੰਡਾਂ ’ਚ ਮਿਲ ਰਹੀਆਂ ਖਬਰਾਂ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਤੇਂਦੂਆ ਇਕ ਨਹੀਂ, ਇਨ੍ਹਾਂ ਦੀ ਗਿਣਤੀ ਵੱਧ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦਾ ਐਲਾਨ, ਹੁਣ ਇਸ ਦਿਨ ਪਵੇਗਾ ਮੀਂਹ

ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਵੀ ਬਕਾਇਦਾ ਅਨਾਊਂਸਮੈਂਟ ਕਰਵਾਈ ਗਈ ਹੈ ਕਿ ਇਸ ਇਲਾਕੇ ’ਚ ਤੇਂਦੂਆ ਨੂੰ ਦੇਖਿਆ ਗਿਆ ਜਿਸ ਦੇ ਚੱਲਦੇ ਬੱਚੇ ਤੇ ਆਮ ਲੋਕ ਘਰਾਂ ਤੋਂ ਰਾਤ ਸਮੇਂ ਬਾਹਰ ਨਾ ਨਿਕਲਣ ਅਤੇ ਸਾਵਧਾਨ ਰਹਿਣ। ਤੇਂਦੂਆਂ ਦੇ ਡਰ ਕਾਰਨ ਸਕੂਲੀ ਬੱਚਿਆਂ ਨੂੰ ਮਾਪਿਆਂ ਵੱਲੋਂ ਆਪ ਸਕੂਲ ਛੱਡ ਕੇ ਆਉਣਾ ਪੈ ਰਿਹਾ ਹੈ, ਉੱਥੇ ਹੀ ਕਈ ਪਿੰਡਾਂ ’ਚ ਮਨਰੇਗਾ ਵਰਕਰ ਵੀ ਆਪਣੇ ਕੰਮ ’ਤੇ ਨਹੀਂ ਜਾ ਰਹੇ ਹਨ। ਬਾਰਿਸ਼ ਕਾਰਨ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਤੇਂਦੂਆ ਨੂੰ ਫਡ਼ਨ ’ਚ ਵੀ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਉੱਘੇ ਵਪਾਰੀ ਨੇ ਕੀਤੀ ਖ਼ੁਦਕੁਸ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News