ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਹਰਿਆਣਾ ਚੋਣ ਮੈਦਾਨ ਤੋਂ ਬਾਹਰ!

Thursday, Sep 12, 2024 - 10:43 AM (IST)

ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਹਰਿਆਣਾ ਚੋਣ ਮੈਦਾਨ ਤੋਂ ਬਾਹਰ!

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ’ਚ ਸ਼ਾਇਦ ਹੀ ਅਜਿਹਾ ਸਮਾਂ ਕਦੇ ਪਹਿਲਾਂ ਆਇਆ ਹੋਵੇ ਕਿ ਗੁਆਂਢੀ ਸੂਬੇ ਹਰਿਆਣਾ ਜਿਥੇ ਪੰਜਾਬੀ ਸਿੱਖਾਂ ਦੀ ਲੱਖਾਂ ਦੀ ਗਿਣਤੀ ਹੈ, ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੈਦਾਨ ’ਚੋਂ ਅਕਾਲੀ ਦਲ ਸਿੱਧੇ ਜਾਂ ਅਸਿਧੇ ਤੌਰ ’ਤੇ ਬਾਹਰ ਹੋਵੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀ ਹੋ ਜਾਓ ਸਾਵਧਾਨ! ਜਾਰੀ ਹੋਈ Advisory, ਇਕ ਗਲਤੀ ਵੀ ਪੈ ਸਕਦੀ ਹੈ ਭਾਰੀ

ਸਵ. ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਿਆਸੀ ਮਿੱਤਰ, ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਤੇ ਉਨ੍ਹਾਂ ਦੇ ਸਪੁੱਤਰ ਓਮ ਪ੍ਰਕਾਸ਼ ਚੌਟਾਲਾ ਨਾਲ ਗੂੜ੍ਹੀ ਸਾਂਝ ਹੋਣ ਕਾਰਨ ਚੋਣਾਂ ਲੜਦੇ ਰਹੇ ਤੇ ਇਨ੍ਹਾਂ ਦੋਵੇਂ ਨੇਤਾਵਾਂ ਦੀ ਭਰਾਵਾਂ ਵਰਗੀ ਸਾਂਝ ਕਿਸੇ ਤੋਂ ਲੁਕੀ ਨਹੀਂ ਸੀ ਪਰ ਕਈ ਵਾਰ ਮੌਕੇ ਆਏ ਕਿ ਅਕਾਲੀ ਦਲ ਆਪਣੇ ਉਮੀਦਵਾਰ ਖੜ੍ਹੇ ਕਰਦਾ ਰਿਹਾ ਪਰ ਤਾਜ਼ੇ ਹਾਲਾਤ ਕਾਰਨ ਸ਼੍ਰੋਮਣੀ ਅਕਾਲੀ ਦਲ ਗੰਭੀਰ ਸੰਕਟ ’ਚੋਂ ਗੁਜ਼ਰ ਰਿਹਾ ਹੈ।

ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ, ਜਿਸ ਕਾਰਨ ਅਕਾਲੀ ਦਲ ਹੁਣ ਪਹਿਲਾਂ ਵਾਲੀ ਸਥਿਤੀ ’ਚ ਦਿਖਾਈ ਨਹੀਂ ਦੇ ਰਿਹਾ, ਜਦੋਂਕਿ ਹਰਿਆਣਾ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ ਤੇ ਅਜੇ ਤੱਕ ਅਕਾਲੀ ਦਲ ਆਪਣੀ ਕਿਸੇ ਵੇਲੇ ਸੱਜੀ ਬਾਂਹ ਸਮਝਣ ਵਾਲੀ ਪਾਰਟੀ ਇਨੈਲੋ ਦੇ ਮੁਖੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਅਜੇ ਤੱਕ ਅਕਾਲੀ ਦਲ ਬਾਰੇ ਕੋਈ ਸ਼ਬਦ ਤੱਕ ਨਹੀਂ ਬੋਲਿਆ, ਜਦੋਂਕਿ ਹਰਿਆਣਾ ’ਚ ਸਿੱਖ ਵੋਟਰ ਲੱਖਾਂ ਦੀ ਤਾਦਾਦ ’ਚ ਬੈਠੇ ਹਨ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਦੀ ਫ਼ਲਾਈਟ ਤੋਂ ਠੀਕ ਪਹਿਲਾਂ ਨੌਜਵਾਨ ਗ੍ਰਿਫ਼ਤਾਰ! ਪੰਜਾਬ ਪੁਲਸ ਨੇ ਏਅਰਪੋਰਟ ਤੋਂ ਹੀ ਕਰ ਲਿਆ ਕਾਬੂ

ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨਾਲ ਹਰਿਆਣਾ ਚੋਣ ਮੈਦਾਨ ’ਚੋਂ ਬਾਹਰ ਰਹਿਣ ਵਾਲੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹਾਂ, ਇਸ ਵਾਰ ਅਕਾਲੀ ਦਲ ਕੋਈ ਉਮੀਦਵਾਰ ਖੜ੍ਹਾ ਨਹੀਂ ਕਰ ਰਿਹਾ ਅਤੇ ਅਜੇ ਹਮਾਇਤ ਬਾਰੇ ਵੀ ਕੋਈ ਗੱਲਬਾਤ ਸ਼ੁਰੂ ਨਹੀਂ ਹੋਈ ਪਰ ਸਾਡੀ ਸਾਂਝ ਚੌਟਾਲਾ ਪਰਿਵਾਰ ਨਾਲ ਚਲਦੀ ਆ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News