ਪੰਜਾਬ ''ਚ ਖ਼ੌਫ਼ਨਾਕ ਵਾਰਦਾਤ! 3 ਬੱਚਿਆਂ ਦੀ ਮਾਂ ਦਾ ਘਰ ਦੇ ਬਾਹਰ ਕਤਲ

Friday, Sep 06, 2024 - 01:58 PM (IST)

ਖੰਨਾ (ਬਿਪਨ): ਖੰਨਾ ਜ਼ਿਲ੍ਹੇ ਦੇ ਮਲੌਦ ਇਲਾਕੇ ਵਿਚ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਔਰਤ ਤਿੰਨ ਬੱਚਿਆਂ ਦੀ ਮਾਂ ਸੀ, ਜਿਸ ਤੇ ਪਿੰਡ 'ਚ ਕਈ ਸਾਲਾਂ ਤੋਂ ਰਹਿ ਰਹੇ ਪ੍ਰਵਾਸੀ ਮਜ਼ਦੂਰ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਸਤਪਾਲ ਕੌਰ (37) ਵਾਸੀ ਸਿਆੜ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਿੱਖਿਆ ਵਿਭਾਗ ਦਾ ਅਹਿਮ ਫ਼ੈਸਲਾ! ਫ਼ਾਰਗ ਹੋਣਗੇ ਇਹ ਅਧਿਆਪਕ

ਘਟਨਾ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਐੱਫ.ਆਈ.ਆਰ. ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ। ਮ੍ਰਿਤਕਾ ਤਿੰਨ ਬੱਚਿਆਂ ਦੀ ਮਾਂ ਸੀ। ਪਰਿਵਾਰ ਚਲਾਉਣ ਵਿਚ ਉਹ ਆਪਣੇ ਪਤੀ ਦੀ ਵੀ ਮਦਦ ਕਰਦੀ ਸੀ।

ਦੋਵਾਂ ਵਿਚਕਾਰ ਲੜਾਈ ਚੱਲ ਰਹੀ ਸੀ

ਦੱਸਿਆ ਜਾ ਰਿਹਾ ਹੈ ਕਿ ਬਬਲੂ 1995 ਤੋਂ ਪਿੰਡ 'ਚ ਰਹਿ ਰਿਹਾ ਹੈ। ਉਹ ਮਕਾਨ ਮਾਲਕ ਲਈ ਕੰਮ ਕਰਦਾ ਸੀ। ਸਤਪਾਲ ਕੌਰ ਮਨਰੇਗਾ ਵਿਚ ਕੰਮ ਕਰਦੀ ਸੀ। ਦੋਵਾਂ ਦੀ ਜਾਣ-ਪਛਾਣ ਕਰੀਬ 3 ਸਾਲ ਪਹਿਲਾਂ ਹੋਈ ਸੀ। ਜਿਸ ਕਾਰਨ ਬਬਲੂ ਕਦੇ-ਕਦਾਈਂ ਉਸ ਦੇ ਘਰ ਜਾਂਦਾ ਸੀ। ਦੋਵਾਂ ਵਿਚਾਲੇ ਪ੍ਰੇਮ ਸਬੰਧਾਂ ਦੀ ਵੀ ਚਰਚਾ ਹੈ। ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਆਪਸੀ ਲੜਾਈ ਹੋ ਗਈ। ਸਤਪਾਲ ਕੌਰ ਨੇ ਵੀਰਵਾਰ ਰਾਤ ਕਰੀਬ 8 ਵਜੇ ਆਪਣੇ ਪਰਿਵਾਰ ਨਾਲ ਡਿਨਰ ਕੀਤਾ। ਜਿਸ ਤੋਂ ਬਾਅਦ ਬਬਲੂ ਨੇ ਗੱਲ ਕਰਨ ਦੇ ਬਹਾਨੇ ਸਤਪਾਲ ਨੂੰ ਘਰੋਂ ਬਾਹਰ ਬੁਲਾ ਲਿਆ।

ਇਹ ਖ਼ਬਰ ਵੀ ਪੜ੍ਹੋ - ਹੋਟਲ ਦੇ ਕਮਰੇ 'ਚ ਮੁੰਡੇ ਦੀ ਮੌਤ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਪ੍ਰੇਮਿਕਾ ਖ਼ਿਲਾਫ਼ FIR ਦਰਜ

ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ

ਪਿੰਡ ਦੀ ਸੁੰਨਸਾਨ ਥਾਂ ’ਤੇ ਸਤਪਾਲ ਕੌਰ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਸਤਪਾਲ ਦੇ ਪਤੀ ਰਾਜੂ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਪਿੰਡ ਦੇ ਸਾਬਕਾ ਸਰਪੰਚ ਨੇ ਉਸ ਨੂੰ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਸ ਦੀ ਪਤਨੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਰਾਜੂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮਾਮਲੇ ਵਿਚ ਪਾਇਲ ਦੇ ਡੀ.ਐੱਸ.ਪੀ. ਦੀਪਕ ਰਾਏ ਨੇ ਕਿਹਾ ਕਿ ਜਲਦੀ ਹੀ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦਾ ਖ਼ੁਲਾਸਾ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News